5 Dariya News

ਅਦਾਕਾਰ ਗਾਇਕ ਹਰਭਜਨ ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਂਤ ਨਤਮਸਤਕ ਹੋਏ

5 Dariya News

ਅੰਮ੍ਰਿਤਸਰ 27-Mar-2016

ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਹਰਭਜਨ ਮਾਨ ਨੇ ਆਪਣੇ ਪਰਿਵਾਰ ਸਮੇਤ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਇਸ ਮੋਕੇ ਹਰਭਜਨ ਮਾਨ 'ਤੇ ਕਨੇਡਾ ਤੋ ਆਏ ਸਾਰੇ ਪਰਿਵਾਰ ਮੈਂਬਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆ ਦੀ ਯਾਦਗਰ ਗੁਰਦੁਆਰਾ ਸਾਹਿਬ ਵਿਖੇ ਵੀ ਨਤਮਸਤਕ ਹੋਏ ਇਸ ਮੋਕੇ ਹਰਭਜਨ ਮਾਨ 'ਤੇ ਪਰਿਵਾਰ ਮੈਬਰਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਲੰਗਰ ਘਰ ਵਿਖੇ ਐਡੀਸ਼ਨ ਮੈਨਜ਼ਰ ਭਾਈ ਹਰਜਿੰਦਰ ਸਿੰਘ ਭੂਰਾ ਕੋਹਨਾ, ਮੀਤ ਮੈਨਜ਼ਰ ਬਾਬਾ ਗੁਰਮੀਤ ਸਿੰਘ, ਮੈਨਜ਼ਰ ਰਾਜਿੰਦਰ ਸਿੰਘ ਰੂਬੀ ਅਟਾਰੀ, ਹਰਪਾਲ ਸਿੰਘ ਭੂਰਾ ਕੋਹਨਾਂ ਨੇ ਸਾਂਝੇ ਤੋਰ 'ਤੇ ਗੁਰੂ ਜੀ ਦੀ ਬਖਸ਼ਿਸ਼ ਸਿਰਪਾਓ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਬਾਬਾ ਗੁਰਜੀਤ ਸਿੰਘ ਕੁਲੀ ਵਾਲੇ, ਹਰਦੀਪ ਸਿੰਘ ਅਟਾਰੀ ਹਾਜ਼ਰ ਸਨ।