5 Dariya News

ਥਰੂਰ ਨਾ ਤਾਂ ਭਗਤ ਸਿੰਘ ਬਾਰੇ ਕੁਝ ਜਾਣਦੇ ਹਨ ਅਤੇ ਨਾ ਹੀ ਕਨ੍ਹਈਆ ਬਾਰੇ — ਕਮਲ ਸ਼ਰਮਾ

ਕਨ੍ਹਈਆ ਅਤੇ ਰਾਹੁਲ ਦੀ ਭੇਂਟ ਸਬੂਤ ਹੈ ਕਿ ਸ਼ਸ਼ੀ ਥਰੂਰ ਉਨ੍ਹਾਂ ਦੇ ਮੈਸੰਜਰ ਬਨ ਕੇ ਹੀ ਜੇਐਨਯੂ ਗਏ ਸਨ

5 Dariya News

ਜਲੰਧਰ 22-Mar-2016

ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਕਾਂਗਰੇਸ ਪਾਰਟੀ ਦੇ ਨੇਤਾ ਸ਼ਸ਼ੀ ਥਰੂਰ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਦੇਸ਼ਦ੍ਰੋਹ ਦੇ ਆਰੋਪੀ ਕਨ੍ਹਈਆ ਦੀ ਤੁਲਨਾ ਕਰਨ ਦੀ ਕੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਜਾਪਦਾ ਹੈ ਕਿ ਸ਼੍ਰੀ ਥਰੂਰ ਨਾ ਤਾ ਸ਼ਹੀਦ ਭਗਤ ਸਿੰਘ ਬਾਰੇ ਕੁਝ ਜਾਣਦੇ ਹਨ ਅਤੇ ਨਾ ਹੀ ਕਨ੍ਹਈਆ ਬਾਰੇ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਅੱਜ ਕਨ੍ਹਈਆ ਅਤੇ ਰਾਹੁਲ ਗਾਂਧੀ ਦੀ ਹੋਈ ਮੀਟਿੰਗ ਨੇ ਦੱਸ ਦਿੱਤਾ ਹੈ ਕਿ ਸ਼ਸ਼ੀ ਥਰੂਰ ਰਾਹੁਲ ਗਾਂਧੀ ਦੇ ਮੈਸੇਂਜਰ ਬਣ ਕੇ ਹੀ ਜੇਅਨੈਯੂ ਗਏ ਸਨ। ਉਨ੍ਹਾਂ ਨੇ ਭਗਤ ਸਿੰਘ ਦੇ ਹੋਏ ਅਪਮਾਨ ਲਈ ਕਾਂਗਰੇਸ ਪਾਰਟੀ ਅਤੇ ਸ਼ਸ਼ੀ ਥਰੂਰ ਤੋਂ ਮੰਗ ਕੀਤੀ ਹੈ ਕਿ ਉਹ ਪੂਰੇ ਦੇਸ਼ ਤੋਂ ਮਾਫੀ ਮੰਗੇ।ਂ

ਅੱਜ ਇੱਥੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਬਲਿਦਾਨ ਦਿਵਸ 23 ਮਾਰਚ ਨੂੰ ਸਮਰਪਿਤ ਭਾਜਪਾ ਦੀ ਤਿਰੰਗਾ ਯਾਤਰਾ ਦਾ ਸ਼ੁਭਾਰੰਭ ਕਰਦਿਆਂ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਉਕਤ ਸ਼ਹੀਦਾਂ ਨੇ 'ਭਾਰਤ ਦੀ ਆਜਾਦੀ' ਲਈ ਆਪਣੇ ਜੀਵਨ ਦਾ ਸਰਬਉੱਚ ਬਲਿਦਾਨ ਕੀਤਾ ਸੀ। ਮੰਦਭਾਗੀ ਗੱਲ ਹੈ ਕਿ ਕਾਂਗਰੇਸ ਪਾਰਟੀ ਅੱਜ ਉਨ੍ਹਾਂ ਲੋਕਾਂ ਨੂੰ ਆਪਣਾ ਆਦਰਸ਼ ਮੰਨਦੀ ਹੈ ਜੋ 'ਭਾਰਤ ਦੀ ਬਰਬਾਦੀ ਤਕ ਜੰਗ ਰਹੇਗੀ' ਜਿਹੋ-ਜਿਹੇ ਨਾਹਰੇ ਲਗਾਉੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰੇਸ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਵੀ ਜੇ.ਐਨ.ਯੂ. ਵਿਚ ਦੇਸ਼ਦ੍ਰੋਹ ਦੇ ਆਰੋਪੀ ਵਿਦਿਆਰਥੀਆਂ ਦੀ ਹਿਮਾਇਤ ਤੇ ਗਏ ਸਨ ਅਤੇ ਉਨ੍ਹਾਂ ਨੇ ਦੇਸ਼ਦ੍ਰੋਹ ਵਾਲੇ ਨਾਹਰਿਆਂ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ ਦੱਸਿਆ ਸੀ।ਭਾਜਪਾ ਪ੍ਰਧਾਨ ਨੇ ਕਿਹਾ ਉਕਤ ਘਟਨਾਵਾਂ ਤੋਂ ਸਾਫ ਹੋ ਜਾਂਦਾ ਹੈ ਕਿ ਕੰਗਰੇਸ ਪਾਰਟੀ ਦੇਸ਼ ਵਿਰੋਧੀ ਵਿਚਾਰਧਾਰਾ ਨੂੰ ਹੱਲਾਸ਼ੇਰੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਕਨ੍ਹਈਆ ਨੇ ਭਾਰਤੀ ਸੈਨਾ ਤੇ ਬਲਾਤਕਾਰ ਦੇ ਝੂਠੇ ਦੋਸ਼ ਲਗਾਏ ਹਨ ਕੀ ਉਸਦੀ ਤੁਲਨਾ ਭਗਤ ਸਿੰਘ ਨਾਲ ਹੋ ਸਕਦੀ ਹੈ। ਇਸ ਮੌਕੇ ਤੇ ਭਾਜਪਾ ਦੇ ਹੋਰ ਸੀਨਿਅਰ ਨੇਤਾ ਅਤੇ ਕਾਰਜਕਰਤਾ ਵੀ ਮੌਜੂਦ ਸਨ। ਭਾਜਪਾ ਨੇ ਇਸ ਮੌਕੇ ਸ਼ਸ਼ੀ ਥਰੂਰ ਦਾ ਪੁਤਲਾ ਵੀ ਫੂੰਕਿਆ।