5 Dariya News

ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਦਿਖਾਈ ਹਰੀ ਝੰਡੀ

5 Dariya News (ਅਜੇ ਪਾਹਵਾ)

ਲੁਧਿਆਣਾ 21-Mar-2016

ਮੈਂਬਰ ਪਾਰਲੀਮੈਂਟ ਸ. ਹਰਿੰਦਰ ਸਿੰਘ ਖਾਲਸਾ ਵੱਲੋਂ ਸਿਹਤ ਵਿਭਾਗ ਨੂੰ ਦਿੱਤੇ ਗਏ 4 ਐਂਬੂਲੈਂਸ ਵਾਹਨਾਂ ਨੂੰ ਉਨ੍ਹਾਂ ਵੱਲੋਂ ਹਰੀ ਝੰਡੀ ਦਿਖਾ ਕੇ ਅੱਜ ਸਿਵਲ ਸਰਜਨ ਦਫਤਰ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਲੁਧਿਆਣਾ ਡਾ. ਰੇਨੂੰ ਛਤਵਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਮੈਂਬਰ ਪਾਰਲੀਮੈਂਟ ਵੱਲੋਂ ਇਹ ਐਂਬੂਲੈਂਸ ਵਾਹਨ ਸਿਵਲ ਹਸਪਤਾਲ ਜਗਰਾਓਂ, ਸਿਵਲ ਹਸਪਤਾਲ ਸਮਰਾਲਾ, ਸੀ.ਐਚ.ਸੀ. ਮਲੌਦ ਅਤੇ ਪੀ.ਐਚ.ਸੀ. ਮੱਤੇਵਾੜਾ ਨੂੰ ਐਮ.ਪੀ. ਲੈਡ ਫੰਡਜ਼ ਵਿੱਚੋਂ ਦਿੱਤੇ ਗਏ ਹਨ।ਇਸ ਮੌਕੇ ਬੋਲਦੇ ਹੋਏ ਸ. ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਐਂਬੂਲੈਂਸ ਵਾਹਨ ਆਮ ਲੋਕਾਂ ਲਈ ਲਾਹੇਵੰਦ ਸਾਬਿਤ ਹੋਣਗੇ ਅਤੇ ਹਸਪਤਾਲਾਂ ਵਿੱਚ ਮਰੀਜ਼ ਲਿਆਉਣ ਤੇ ਲਿਜਾਣ ਦੀ ਸੌਖ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਪਰ ਕਿਤੇ ਨਾ ਕਿਤੇ ਐਂਬੂਲੈਂਸ ਵਾਹਨਾਂ ਦੀ ਕਮੀ ਕਾਰਨ ਲੋਕਾਂ ਨੂੰ ਖੱਜਲ ਹੋਣਾ ਪੈਂਦਾ ਸੀ, ਜੋ ਕਿ ਹੁਣ ਨਹੀਂ ਹੋਣਾ ਪਵੇਗਾ।ਸਿਵਲ ਸਰਜਨ ਲੁਧਿਆਣਾ ਡਾ. ਰੇਨੂੰ ਛਤਵਾਲ ਵੱਲੋਂ ਸ੍ਰ. ਖਾਲਸਾ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਉਨ੍ਹਾਂ ਵੱਲੋਂ ਦਿੱਤੇ ਗਏ ਐਂਬੂਲੈਂਸ ਵਾਹਨ ਲੋਕਾਂ ਦੀ ਭਲਾਈ ਵਿੱਚ ਅਹਿਮ ਯੋਗਦਾਨ ਅਦਾ ਕਰਨਗੇ।ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਬੀਰ ਸਿੰਘ, ਅਸਿਸਟੈਂਟ ਸਿਵਲ ਸਰਜਨ ਡਾ. ਮਹਿੰਦਰ ਸਿੰਘ, ਜ਼ਿਲਾ ਟੀਕਾਕਰਨ ਅਫਸਰ ਡਾ. ਬਲਵਿੰਦਰ ਸਿੰਘ ਤੋਂ ਬਿਨਾ ਸਬੰਧਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਸਿਵਲ ਸਰਜਨ ਦਫਤਰ ਦਾ ਸਮੂਹ ਸਟਾਫ ਵੀ ਹਾਜ਼ਰ ਸੀ।