ਵੈਸਟ ਹਾਈਲੈਂਡਰ ਵੱਲੋਂ ਨਿਊਜ਼ੀਲੈਂਡ ਅਪਲਾਈ ਕਰਨ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਵਿਦੇਸ਼ ਜਾਣ ਲਈ ਬਿਨਾਂ ਲਾਇਸੈਂਸ ਧਾਰਕ ਕਥਿਤ ਏਜੰਟਾਂ ਤੋਂ ਫਾਈਲ ਲਗਾਉਣਾ ਰਿਸਕੀ, ਆਪਣੇ ਕਾਗ਼ਜ਼ ਸਦਾ ਸਹੀ ਹੱਥਾਂ ਵਿਚ ਦਿਓ - ਪਰਵਿੰਦਰ ਕੌਰ
5 Dariya News
ਐਸ.ਏ.ਐਸ. ਨਗਰ (ਮੁਹਾਲੀ) 20-Mar-2016
ਜੇਕਰ ਤੁਸੀਂ ਉੱਚ ਸਿੱਖਿਆ, ਵਿਜ਼ਟਰ ਵੀਜ਼ਾ, ਇਮੀਗ੍ਰੇਸ਼ਨ ਜਾਂ ਰੈਜ਼ੀਡੈਂਟ ਵੀਜ਼ੇ ਰਾਹੀਂ ਵਿਦੇਸ਼ ਜਾਣਾ ਚਾਹੁਦੇਂ ਹੋ ਤਾਂ ਆਪਣੀ ਫਾਈਲ ਕਿਸੇ ਲਾਇਸੈਂਸ ਧਾਰਕ, ਮਾਨਤਾ ਪ੍ਰਾਪਤ ਅਤੇ ਤਜਰਬੇਕਾਰ ਕਿਸੇ ਇਮੀਗ੍ਰੇਸ਼ਨ ਐਡਵਾਈਜ਼ਰ ਤੋਂ ਆਪਣੀ ਫਾਈਲ ਤਿਆਰ ਕਰਵਾਓ, ਨਹੀਂ ਤਾਂ ਖੁੰਬਾਂ ਵਾਂਗ ਉੱਗੇ ਏਜੰਟ ਤੁਹਾਡਾ ਕੇਸ ਤੇ ਤੁਹਾਡਾ ਬਾਹਰ ਜਾਣ ਦੇ ਸੁਪਨੇ ਨੂੰ ਖ਼ਰਾਬ ਕਰ ਦੇਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵੈਸਟ ਹਾਈਲੈਂਡਰ ਇਮੀਗ੍ਰੇਸ਼ਨ,ਸੈਕਟਰ 34 ਦੇ ਡਾਇਰੈਕਟਰ ਅਤੇ ਨਿਊਜ਼ੀਲੈਂਡ ਸਰਕਾਰ ਤੋਂ ਮਾਨਤਾ ਪ੍ਰਾਪਤ ਸਲਾਹਕਾਰ ਪਰਵਿੰਦਰ ਕੌਰ ਵਲੋਂ ਨਿਊਜ਼ੀਲੈਂਡ ਵਿਚ ਅਪਲਾਈ ਕਰਨ ਲਈ ਰੱਖੇ ਇਕ ਜਾਗਰੂਕਤਾ ਸੈਮੀਨਾਰ ਦੌਰਾਨ ਕੀਤਾ।ਪਰਵਿੰਦਰ ਕੌਰ ਨੇ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਅਕਸਰ ਲੋਕ ਕਿਸੇ ਵਜਾ ਕਰਕੇ ਆਪਣੀ ਫਾਈਲ ਗਲਤ ਹੱਥਾਂ ਵਿਚ ਦੇ ਕੇ ਆਪਣਾ ਕੇਸ ਖ਼ਰਾਬ ਕਰ ਲੈਦੇ ਹਨ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਸੀ । ਜਿਸ ਰਾਹੀਂ ਹਾਜ਼ਰ ਮਹਿਮਾਨਾਂ ਨੂੰ ਨਿਊਜ਼ੀਲੈਂਡ ਜਾ ਕੇ ਪੜਾਈ ਕਰਨ ਜਾਂ ਵੱਸਣ ਲਈ ਜਾਣ ਦੇ ਸਹੀ ਤਰੀਕੇ ਸਮਝਾਏ ਗਏ। ਉਨ੍ਹਾਂ ਸਭ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਗਲਤ ਹੱਥਾਂ ਵਿਚ ਦਿਤੀ ਉਨ੍ਹਾਂ ਦੀ ਫਾਈਲ ਪੈਸੇ ਦੀ ਬਰਬਾਦੀ ਦੇ ਨਾਲ ਨਾਲ ਉਨ੍ਹਾਂ ਦੇ ਬਾਹਰ ਜਾਣ ਦੇ ਮੌਕਿਆਂ ਨੂੰ ਘਟਾ ਦਿੰਦੀ ਹੈ।
ਪਰਵਿੰਦਰ ਕੌਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਖੇਤਰ ਵਿਚ ਲਾਇਸੈਂਸ ਵਾਲੇ ਐਡਵਾਜ਼ੀਰ ਬਹੁਤ ਘੱਟ ਹਨ ਅਤੇ ਆਮ ਲੋਕਾਂ ਨੂੰ ਲਾਇਸੈਂਸ ਧਾਰਕ ਐਡਵਾਈਜ਼ਰ ਦੀ ਲਿਸਟ ਮੌਜੂਦ ਨਹੀਂ ਹੁੰਦੀ ਹੈ। ਇਸੇ ਗੱਲ ਦਾ ਫ਼ਾਇਦਾ ਚੁੱਕ ਕੇ ਮਸ਼ਰੂਮਾਂ ਵਾਂਗ ਪੈਦਾ ਹੋ ਚੁੱਕੇ ਏਜੰਟ ਟਾਈਪ ਮਾਸੂਮ ਲੋਕਾਂ ਤੋਂ ਬਾਹਰ ਸੈਟਲ ਹੋਣ ਲਈ ਮੋਟੀ ਰਕਮ ਚੁੱਕ ਕੇ ਵੀ ਉਨ੍ਹਾਂ ਦਾ ਕੇਸ ਖ਼ਰਾਬ ਕਰ ਜਾਂਦੇ ਹਨ। ਇਸ ਤਰਾਂ ਦੇ ਏਜੰਟਾਂ ਹੱਥੋਂ ਸ਼ਿਕਾਰ ਹੋ ਕੇ ਇਕ ਆਮ ਆਦਮੀ ਕਾਨੂੰਨੀ ਕਾਰਵਾਈ ਕਰਨੋਂ ਗੁਰੇਜ਼ ਕਰਦਾ ਹੈ ਅਤੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਗਵਾ ਬੈਠਦਾ ਹੈ। ਪਰਵਿੰਦਰ ਕੌਰ ਅਨੁਸਾਰ ਉਨ੍ਹਾਂ ਦੀ ਹਾਈ ਲੈਂਡਰ ਕੰਸਲਟੈਂਸੀ ਸਰਵਿਸਿਜ਼ ਨਿਊਜ਼ੀਲੈਂਡ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ। ਜੋ ਕਿ ਨਿਊਜ਼ੀਲੈਂਡ ਵਿਚ ਪੜਾਈ ਕਰਨ ਜਾਂ ਜਾ ਕੇ ਵੱਸਣ ਲਈ ਸਹੀ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ, ਜਿਸ ਦੀ ਮਿਸਾਲ ਉਨ੍ਹਾਂ ਵੱਲੋਂ ਹੁਣ ਤੱਕ ਭੇਜੇ ਦਰਜਨਾਂ ਕੇਸ ਅਤੇ ਉਨ੍ਹਾਂ ਦੇ ਸਬੂਤ ਹਨ। ਇਸ ਮੌਕੇ ਤੇ ਵੈਸਟ ਹਾਈਲੈਂਡਰ ਦੀ ਟੀਮ ਨੇ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਲੋਕਾਂ ਨੂੰ ਮੁਫ਼ਤ ਜ਼ਰੂਰੀ ਜਾਣਕਾਰੀ ਵੀ ਮੁਹਾਈਆਂ ਕਰਵਾਈ।ਜਦ ਕਿ ਲੋਕਾਂ ਵੱਲੋਂ ਪਰਵਿੰਦਰ ਕੌਰ ਨੂੰ ਕਈ ਲੋੜੀਦੇ ਸਵਾਲ ਵੀ ਪੁੱਛੇ ਜਿਨ੍ਹਾਂ ਦਾ ਜਵਾਬ ਉਨ੍ਹਾਂ ਬਹੁਤ ਬਿਹਤਰੀਨ ਢੰਗ ਨਾਲ ਦਿਤਾ।