5 Dariya News

ਰੇਲ ਰਾਜਮੰਤਰੀ ਨਾਲ ਕਮਲ ਸ਼ਰਮਾ ਦੀ ਮੁਲਾਕਾਤ, ਫਿਰੋਜਪੁਰ-ਪੱਟੀ ਰੇਲ ਲਾਈਨ ਦਾ ਮੁੱਦਾ ਚੁੱਕਿਆ

ਦਿੱਲੀ-ਬਠਿੰਡਾ ਸ਼ਤਾਬਦੀ ਫਿਰੋਜਪੁਰ ਤੀਕ ਵਧਾਉਣ ਲਈ ਕੀਤਾ ਧੰਨਵਾਦ ,ਰੇਲ ਸੇਵਾ 'ਚ ਸੁਧਾਰ ਲਈ ਦਸ ਮੰਗਾਂ ਦਾ ਪੱਤਰ ਵੀ ਸੌਂਪਿਆ

5 Dariya News

ਨਵੀਂ ਦਿੱਲੀ 19-Mar-2016

ਪਿਛਲੇ ਕਈ ਸਾਲਾਂ ਤੋਂ ਲਮਕਦੀ ਚਲੀ ਆਰਹੀ ਫਿਰੋਜਪੁਰ-ਪੱਟੀ ਰੇਲ ਲਾਈਨ ਪਰਿਯੋਜਨਾ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਰੇਲ ਰਾਜਮੰਤਰੀ ਸ਼੍ਰੀ ਮਨੋਜ ਕੁਮਾਰ ਸਿਨਹਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਜਿੱਥੇ ਦਿੱਲੀ-ਬਠਿੰਡਾ ਸ਼ਤਾਬਦੀ ਐਕਸਪ੍ਰੈਸ ਨੂੰ ਫਿਰੋਜਪੁਰ ਤੀਕ ਵਧਾਉਣ ਲਈ ਰੇਲ ਰਾਜਮੰਤਰੀ ਦਾ ਧੰਨਵਾਦ ਕੀਤਾ ਉੱਥੇ ਹੀ ਰਾਜ ਅੰਦਰ ਰੇਲ ਸੇਵਾ ਵਿਚ ਸੁਧਾਰ ਲਈ ਦੱਸ ਮੰਗਾਂ ਦਾ ਪੱਤਰ ਵੀ ਸੌਂਪਿਆ।ਰੇਲ ਰਾਜਮੰਤਰੀ ਨਾਲ ਹੋਈ ਬੈਠਕ ਦਾ ਵੇਰਵਾ ਦਿੰਦਿਆਂ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਰੇਲ ਮੰਤਰਾਲੇ ਨੇ 11 ਅਪ੍ਰੈਲ, 2013 ਨੂੰ ਪੰਜਾਬ ਤੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਡੀਓ ਲੈਟਰ ਜਾਰੀ ਕਰਕੇ ਦੱਸਿਆ ਸੀ ਕਿ 25.47 ਕਿਲੋਮੀਟਰ ਲੰਮੀ ਫਿਰੋਜਪੁਰ-ਪੱਟੀ ਰੇਲ ਲਾਈਨ ਦੇ ਨਿਰਮਾਣ ਵਿਚ ਸਾਲ 2009-10 ਦੇ ਸਰਵੇ ਅਨੁਸਾਰ 147.29 ਕਰੋੜ ਰੂਪਏ ਦੀ ਲਾਗਤ ਆਵੇਗੀ। ਪੰਜਾਬ ਸਰਕਾਰ ਨੇ ਸਿਧਾਂਤਕ ਰੂਪ ਵਿਚ ਇਸ ਪਰਿਯੋਜਨਾ ਨੂੰ ਮੰਜੂਰੀ ਦਿੰਦੇ ਹੋਏ ਜਮੀਨ ਦੇਣ ਦੀ ਗੱਲ ਮੰਨ ਲਈ।

ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਦੱਸਿਆ ਕਿ ਇਸ ਪਰਿਯੋਜਨਾ ਦੇ ਪੂਰਾ ਹੋਨ ਨਾਲ ਜੰਮੂ ਸਿੱਧੇ ਤੌਰ ਤੇ ਗੁਜਰਾਤ ਨਾਲ ਜੁੜ ਜਾਵੇਗਾ ਅਤੇ ਇਸ ਵਿਚਕਾਰ ਚਲਨ ਵਾਲੀ ਰੇਲ ਗੱਡੀਆਂ ਨੂੰ ਪੂਰਾ ਪੰਜਾਬ ਨਹੀਂ ਘੁੰਮਨਾ ਪਵੇਗਾ। ਉੱਥੇ ਹੀ ਇਸ ਇਲਾਕੇ ਦੇ ਲੋਕਾਂ ਨੂੰ ਰੇਲ ਸੇਵਾ ਉਪਲਬਧ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੰਤਰਾਲੇ ਨੂੰ ਇਹ ਸਪਸ਼ਟ ਕਰਨ ਲਈ ਕਿਹਾ ਹੈ ਕਿ ਜਮੀਨ ਦੀ ਕੀਮਤ ਦਾ ਭੁਗਤਾਨ ਰਾਜ ਸਰਕਾਰ ਕਰੇਗੀ ਅਤੇ ਪਰਿਯੋਜਨਾ ਦੇ ਨਿਰਮਾਣ ਤੇ ਆਉਣ ਵਾਲਾ ਖਰਚਾ ਰੇਲ ਮੰਤਰਾਲੇ ਨੂੰ ਦੇਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਰੇਲ ਰਾਜਮੰਤਰੀ ਨਾਲ ਬੜੇ ਸੁਖਾਵੇਂ ਮਹੌਲ ਵਿਚ ਗੱਲਬਾਤ ਹੋਈ ਹੈ।ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਰੇਲ ਰਾਜਮੰਤਰੀ ਸ਼੍ਰੀ ਸਿਨਹਾ ਨੂੰ ਦਸ ਹੋਰ ਮੰਗਾਂ ਸੰਬੰਧੀ ਪੱਤਰ ਵੀ ਸੌਂਪਿਆ ਹੈ। ਇਸ ਵਿਚ ਫਿਰੋਜਪੁਰ-ਪੱਟੀ ਰੇਲ ਲਾਈਨ ਵਿਛਾਉਣ ਦੇ ਨਾਲ-ਨਾਲ ਫਿਰੋਜਪੁਰ-ਹਰਿਦੁਆਰ ਵਿਚਕਾਰ ਦੈਨਿਕ ਐਕਪ੍ਰੈਸ ਗੱਡੀ ਚਲਾਉਣ, ਅਬੋਹਰ-ਫਾਜ਼ਿਲਕਾ-ਫਿਰੋਜਪੁਰ, ਫਿਰੋਜਪੁਰ ਤੋਂ ਜਲੰਧਰ ਅਤੇ ਲੁਧਿਆਣਾ ਵਿਚਕਾਰ ਚਲਣ ਵਾਲੀ ਡੀਐਮਯੂ ਗੱਡੀਆਂ ਵਿਚ ਵਾਧਾ ਕਰਨ, ਫਿਰੋਜਪੁਰ ਤੋਂ ਦਿੱਲੀ ਵਾਇਆ ਜਲੰਧਰ-ਲੁਧਿਆਣਾ ਹਫਤੇ ਵਿਚ ਤਿੰਨ ਦਿਨ ਗੱਡੀ ਚਲਾਉਣ, ਫਿਰੋਜਪੁਰ ਤੋਂ ਕਟੜਾ ਵਾਇਆ ਪਠਾਨਕੋਟ ਗੱਡੀ ਚਲਾਉਣ ਦੀ ਵੀ ਮੰਗ ਕੀਤੀ।