5 Dariya News

ਪਰਮਿੰਦਰ ਸਿੰਘ ਢੀਂਡਸਾ ਵਲੋਂ ਬਜਟ 2016-17 ਪੇਸ਼ : ਔਰਤਾਂ , ਨੋਜੁਵਾਨਾਂ ਅਤੇ ਸਮਾਜਿਕ ਭਲਾਈ ਸਕੀਮਾਂ ਵੱਲ ਵਿਸ਼ੇਸ਼ ਕੇਂਦਰੀਕਰਨ

5 Dariya News

ਚੰਡੀਗੜ੍ਹ 15-Mar-2016

ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਅੱਜ ਬਜਟ 2016 -17 ਪੇਸ਼ ਕੀਤਾ ਗਿਆ ਜਿਸ ਦਾ ਕੇਂਦਰੀਕਰਨ ਔਰਤਾਂ , ਨੋਜੁਵਾਨ ਅਤੇ ਸਮਾਜ ਭਲਾਈ ਸਕੀਮਾਂ ਹਨ।ਪੰਜਵਾਂ ਬਜਟ ਪੇਸ਼ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਸੂਬੇ ਲਈ 86,387 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ।ਸਲਾਨਾ ਯੋਜਨਾ ਲਈ 25,479 ਕਰੋੜ ਰੁਪਏ 2016-17 ਲਈ ਪ੍ਰਵਾਨ ਕੀਤੇ ਗਏ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ 'ਸਵਸੱਥ ਕਨਿਆ ਯੋਜਨਾ' ਅਧੀਨ ਲੜਕੀਆਂ ਨੂੰ ਵਿੱਦਿਆ ਪ੍ਰਤੀ ਉਸਾਹਿਤ ਕਰਨ ਲਈ  ਸਟੇਸ਼ਨਰੀ ਦੇ ਨਾਲ ਮੁਫਤ ਸਕੂਲ ਬਸਤੇ ਮੁਹੱਈਆ ਕਰਵਾਏਗੀ।ਲੜਕੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਭਲਾਈ ਸੁਵਿਧਾਵਾਂ ਦਾ ਵੇਰਵਾ ਸਬੰਧੀ 'ਲਾਭ ਯੋਗਤਾ ਕਾਰਡ' ਵੀ ਸ਼ੁਰੂ ਕੀਤਾ ਜਾਵੇਗਾ।ਉਨਾਂ ਕਿਹਾ ਇਸ ਦੇ ਨਾਲ ਹੀ ਮਾਈ ਭਾਗੋ ਸਕੀਮ ਦੁਆਰਾ ਔਰਤਾਂ ਦਾ ਸ਼ਕਤੀਕਰਨ ਲਈ ਛੋਟੇ ਪੱਧਰ ਦੇ ਵਪਾਰ ਕਰਨ ਲਈ 9 ਪ੍ਰਤੀਸ਼ਤ ਦੀ ਦਰ ਨਾਲ ਸਬਸੀਡਾਇਜ਼ ਕਰਜਾ ਦਿੱਤਾ ਜਾਵੇਗਾ।ਉਨਾਂ ਅੱਗੇ ਦੱਸਿਆ ਕਿ ਅਕਾਲੀ-ਭਾਜਪਾ ਵਲੋਂ  ਸਰਕਾਰ ਸੂਬੇ ਦੇ  ਕਿਸਾਨਾਂ ਨਾਲ ਸਬੰਧਤ ਮੁਸ਼ਕਲਾਂ ਨੂੰ ਹੱਲ ਕਰਨ ਲਈ ਹਮੇਸ਼ਾ ਉਪਰਾਲੇ ਕੀਤੇ ਗਏ ਹਨ।ਇਸ ਬਜਟ ਵਿਚ 200 ਕਰੋੜ ਵਿਸ਼ੇਸ਼ ਤੌਰ ਤੇ ਕਿਸਾਨਾਂ ਨੂੰ 50,000 ਰੁਪਏ ਦਾ ਕਰ ਮੁਕਤ ਕਰਜਾ ਮੁਹੱਈਆ ਕਰਵਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ । 

ਉਨਾਂ ਅੱਗੇ ਦੱਸਿਆ ਕਿ ਇਸ ਸਕੀਮ ਅਧੀਨ ਛੋਟੇ ਅਤੇ ਦਰਮਿਆਨੇ ਕਿਸਾਨ ਜਿਨਾਂ ਕੋਲ 5 ਏਕੜ ਤੱਕ ਜਮੀਨ  ਹੈ ਉਨਾਂ ਕਿਸਾਨਾ ਲਈ  ਇਸ ਯੋਜਨਾ ਅਧੀਂਨ ਕਰਜੇ ਮੁਹੱਈਆਂ ਕਰਵਾਏ ਜਾਣਗੇ। ਕਿਸਾਨਾਂ ਅਤੇ ਨਿਤੀਕਾਰਾਂ ਵਿਚ ਫਾਸਲੇ ਨੂੰ ਖਤਮ ਕਰਨ ਲਈ, ਕਿਸਾਨਾਂ ਦੀ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੌਹਾਲੀ ਵਿਖੇ ਕਿਸਾਨ ਵਿਕਾਸ ਚੈਂਬਰ ਸਥਾਪਿਤ ਕੀਤਾ ਜਾਵੇਗਾ।ਨੋਜੁਵਾਨਾਂ ਵਿਚ ਹੁਨਰ ਵਿਕਾਸ ਨੂੰ ਤਰਜੀਹ ਦੇਣ ਦੇ ਮੰਤਵ ਨਾਲ 200 ਦੇ ਕਰੀਬ ਸਿਖਲਾਈ ਕੇਂਦਰ 20 ਕਰੋੜ ਦੀ ਲਾਗਤ ਨਾਲ ਦਿਹਾਤੀ ਖੇਤਰਾਂ ਵਿਚ  ਸਥਾਪਿਤ ਜਾਣਗੇ।ਖੇਡਾਂ ਨੂੰ ਉਤਸਾਹਿਤ ਕਰਨ ਲਈ 200 ਕਰੌੜ ਦੀ ਲਾਗਤ ਨਾਲ ਸ਼ਹਿਰਾਂ ਅਤੇ ਪਿੰਡਾਂ ਵਿਚ 4,000 ਆਧੁਨਿਕ ਜਿਮ ਬਣਾਏ ਜਾਣਗੇ। ਉਨਾਂ ਦੱਸਿਆ ਕਿ ਵਿੱਤੀ ਅਧਾਰ ਤੇ ਕਮਜੋਰ ਪਰਿਵਾਰਾਂ ਲਈ 5 ਲੱਖ ਤੱਕ ਦਾ ਕਰਜਾ  ਸਿੱਖਿਆ ਲਈ ਦਿੱਤਾ ਜਾਵੇਗਾ।100 ਕਰੋੜ ਦੀ ਲਾਗਤ ਨਾਲ ਸਟਾਰਟ ਅਪਸ ਸਕੀਮ ਦੁਆਰਾ ਰਾਜ ਵਿਚ ਉੱਦਮੀ ਸੱਭਿਆਚਾਰ ਨੂੰ ਉਨੱਤ ,ਨਵੀਆਂ ਨੌਕਰੀਆਂ ਦੀ ਸਿਰਜਨਾ ਅਤੇ ਬੇਰੁਜ਼ਗਾਰੀ ਵਿਚ ਕਮੀ, ਹੇਠਲੇ ਪੱਧਰ ਤੇ ਆਰਥਿਕ ਵਿਕਾਸ ਲਈ ਸ਼ੁਰੂਆਤ ਕੀਤੀ ਜਾ ਰਹੀ ਹੈ।ਸਾਲ 2016-17 ਦੌਰਾਨ ਪੰਜਾਬ ਵਿਚ  200 ਸਮਾਰਟ ਪਿੰਡ ਬਣਾਏ ਜਾਣਗੇ ਜਿਨਾਂ ਵਿਚ ਸੂਰਜੀ ਸਟਰੀਟ ਲਾਈਟਾਂ, 4 ਜੀ ਕੁਨੈਕਟੀਵੀਟੀ , ਸੇਵਾ ਕੇਂਦਰ ਅਤੇ ਸੀਵਰੇਜ ਅਤੇ ਨਾਲੀਆਂ ਵਰਗੀ ਸਹੂਲਤਾਂ ਦਿੱਤੀਆਂ ਜਾਣਗੀਆਂ।

ਇਸ ਬਜਟ ਵਿਚ 300 ਏਕੜ ਵਿਚ ਹਾਈਟੈੱਕ ਸਾਈਕਲ ਵੈਲੀ ਲੁੱਧਿਆਣਾ ਵਿਚ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ ਅਤੇ ਨਾਲ ਹੀ ਰਾਜਪੁਰਾ ਵਿਖੇ 200 ਏਕੜ ਵਿਚ ਉਦਯੋਗਿਕ ਕਲਸਟਰ ਬਣਾਇਆ ਜਾਵੇਗਾ । ਕਪਾਹ ਅਤੇ ਧਾਗੇ ਦੀਆਂ ਹੋਰ ਕਿਸਮਾਂ ਤੇ 6.05 ਤੋਂ 3.63 ਪ੍ਰਸ਼ਿਤ ਵੈਟ ਦੀ ਛੋਟ  ਦਿੱਤੀ ਗਈ ਹੈ।ਸਿਹਤ ਦੇ ਖੇਤਰ ਵਿਚ ਕੀਤੇ ਜਾ ਰਹੇ ਨਵੇਂ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਢੀਂਡਸਾ ਨੇ ਕਿਹਾ ਕਿ ਰਾਜ ਵਿਚ 2000 ਨਵੇਂ ਸਿਹਤ ਕੇਂਦਰ ਸਥਾਪਿਤ ਕੀਤੇ ਜਾਣਗੇ ਜਿਥੇ 218 ਜਰੂਰੀ ਦਵਾਈਆਂ ਮਰੀਜਾਂ ਨੂੰ ਮੁੱਫਤ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਮੁੱਫਤ ਮੁੱਢਲੇ  ਟੈਸਟਾਂ ਨਾਲ 24 ਘੰਟੇ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸਭਿਆਚਾਰਕ, ਸੰਗੀਤਕ,ਥਿਏਟਰ ਅਤੇ ਪੰਜਾਬੀ ਭਾਸ਼ਾ, ਅਤੇ ਸਭਿਆਚਾਰ  ਨੂੰ ਉਤਸਾਹਿਤ ਕਰਨ ਵਾਲਿਆਂ ਫਿਲਮਾਂ ਉਤੇ  ਮਨੋਰੰਜਨ ਟੈਕਸ  ਨੂੰ ਖਤਮ ਕਰ ਦਿੱਤਾ ਗਿਆ ਹੈ।ਮੰਤਰੀ ਨੇ ਅੱਗੇ ਦੱਸਿਆ ਕਿ ਬਜਟ ਵਿਚ ਰਾਮਪੁਰਾ ਫੂਲ ਵਿਖੇ ਵੈਟਰਨਰੀ ਕਾਲਜ ਸਥਾਪਿਤ ਕਰਨ ਲਈ 445 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਅਤੇ ਡੇਅਰੀ ਵਿਕਾਸ ਲਈ 11 ਕਰੋੜ ਰੁਪਏ ਰੱਖੇ ਗਏ ਹਨ ਜੱਦਕਿ ਸਿੰਚਾਈ ਲਈ 2,705 ਕਰੋਂ ਰੁਪਏ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ।