5 Dariya News

ਕੁਐਸਟ ਗਰੁੱਪ 'ਚ ਵਿਦਿਆਰਥੀਆਂ ਨੇ ਟੈਲੰਟ ਹੰਟ 'ਚ ਵਿਖਾਏ ਆਪਣੀ ਕਲਾ ਦੇ ਜੌਹਰ

ਵਿਦਿਆਰਥੀਆਂ ਨੇ ਪੋਸਟਰ ਅਤੇ ਪੇਂਟਿੰਗ ਮੇਕਿੰਗ ਵਿਚ ਆਪਣੀ ਕਲਾ ਵਿਖਾਈ

5 Dariya News

ਐਸ.ਏ.ਐਸ. ਨਗਰ (ਮੁਹਾਲੀ) 14-Mar-2016

ਕੁਐਸਟ ਗਰੁੱਪ ਆਫ਼ ਇੰਸਟਿਚਿਊਸ਼ਨਜ਼ ਵੱਲੋਂ ਆਪਣੇ ਵਿਦਿਆਰਥੀਆਂ ਦੀਆਂ ਅੰਦਰੂਨੀ ਪ੍ਰਤਿਭਾਵਾਂ ਨੂੰ ਨਿਖਾਰਨ  ਅਤੇ ਉਨ੍ਹਾਂ ਦੀ  ਕਲਾ ਦੇ ਪ੍ਰਦਰਸ਼ਨ ਕਰਨ ਲਈ ਟੈਲੰਟ ਹੰਟ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ  ਵਿਦਿਆਰਥੀਆਂ ਨੇ ਕਾਗ਼ਜ਼ ਤੇ ਪੈਨਸਿਲ ਦੀ ਸਹਾਇਤਾ ਨਾਲ ਰੰਗਾਂ ਦੇ ਖ਼ੂਬਸੂਰਤ ਸੁਮੇਲ ਰਾਹੀਂ ਕਈ ਬਿਹਤਰੀਨ ਪੇਂਟਿੰਗ ਅਤੇ ਪੋਸਟਰ ਬਣਾਏ। ਵੱਖ ਵੱਖ ਥੀਮ ਹੇਠ ਵਿਦਿਆਰਥੀਆਂ ਨੇ ਇਕ ਦੂਸਰੇ ਨੂੰ ਮੁਸ਼ਕਿਲ ਮੁਕਾਬਲਾ ਦਿਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਸਟੇਜ ਤਟ  ਭਾਰਤੀ ਅਤੇ ਪੱਛਮੀ ਡਾਂਸ, ਲਾਫਟਰ ਸ਼ੋ,ਗਰੁੱਪ ਡਾਂਸ,ਸਕਿੱਟਾਂ  ਦੇ ਸੁਮੇਲ ਨਾਲ ਮਾਹੌਲ ਨੂੰ ਖੂਬ ਸੂਰਤ ਬਣਾ ਦਿਤਾ । ਇਸ ਖ਼ੂਬਸੂਰਤ ਪ੍ਰੋਗਰਾਮ ਦੌਰਾਨ ਜਿੱਥੇ ਨਵੇਂ ਵਿਦਿਆਰਥੀਆਂ 'ਚ ਵਿਲੱਖਣ ਪ੍ਰਤਿਭਾ ਦੇਖਣ ਨੂੰ ਮਿਲੀ ਉੱਥੇ ਹੀ ਪੁਰਾਣੇ ਵਿਦਿਆਰਥੀਆਂ ਨੇ ਵੀ ਸਟੇਜ ਆਪਣੀ ਵਿਲੱਖਣ ਪ੍ਰਤਿਭਾ ਵਿਖਾਈ। ਇਸ ਦੌਰਾਨ ਹਾਜ਼ਰ ਦਰਸ਼ਕਾਂ ਨੇ ਇਨ੍ਹਾਂ ਰੰਗਾਂ ਭਰੇ ਪਲਾਂ ਦਾ ਭਰਪੂਰ ਅਨੰਦ ਲਿਆ ।

ਕੁਐਸਟ ਗਰੁੱਪ ਦੇ ਚੇਅਰਮੈਨ ਡੀ ਐੱਸ ਸੇਖੋਂ  ਨੇ ਵਿਦਿਆਰਥੀਆਂ ਬਣਾਈਆਂ ਕਲਾਕ੍ਰਿਤੀਆਂ ਅਤੇ  ਪੇਸ਼ਕਸ਼ਾਂ ਨੂੰ ਖੂਬ ਸਲਾਹਿਆਂ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ  ਕਿ ਬੇਸ਼ੱਕ ਇਸ ਪ੍ਰੋਗਰਾਮ ਦਾ ਆਯੋਜਨ ਵਿਦਿਆਰਥੀਆਂ ਦੇ ਵਿਚਲੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਲਈ ਕੀਤਾ ਗਿਆ ਸੀ ਪਰ ਹੁਣ   ਵਿਦਿਆਰਥੀ ਦੇ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ  ਉਹ ਬਹੁਤ ਵੀ ਪ੍ਰਭਾਵਿਤ ਹੋਏ ਹਨ । ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਉਹ ਵਧੀਆ ਨੰਬਰ ਲੈ ਕੇ ਆਉਣ ਅਤੇ  ਕੁਐਸਟ ਗਰੁੱਪ ਉਨ੍ਹਾਂ ਦੀ ਪਲੇਸਮੈਂਟ ਲਈ ਪੂਰੀ ਤਰਾਂ ਵਚਨ ਬੰਦ ਹੈ । ਸਮਾਰੋਹ ਦੇ ਆਖੀਰ 'ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ । ਸਮਾਰੋਹ ਦੇ ਆਖੀਰ 'ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ।