5 Dariya News

ਅੰਤਰ ਰਾਸ਼ਟਰੀ ਕਬੱਡੀ ਪ੍ਰਮੋਟਰ ਨਰਿੰਦਰ ਸਿੰਘ ਕੰਗ ਨੂੰ ਐਮਚਿਉਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 08-Mar-2016

ਉੱਘੇ ਅੰਤਰ ਰਾਸ਼ਟਰੀ ਕਬੱਡੀ ਪ੍ਰਮੋਟਰ ਨਰਿੰਦਰ ਸਿੰਘ ਕੰਗ ਨੂੰ ਐਮਚਿਉਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਇਸ ਸਬੰਧੀ ਅੱਜ ਮੋਹਾਲੀ ਵਿਖੇ ਕਰਵਾਏ ਸਾਦੇ ਸਮਾਗਮ ਦੌਰਾਨ ਐਮਚਿਉਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਦੇ ਚੇਅਰਮੈਨ ਅਤੇ ਚੰਡੀਗੜ੍ਹ ਦੇ ਮੇਅਰ ਅਰੁਣ ਸੂਦ ਨੇ ਇਹ ਐਲਾਨ ਕੀਤਾ । ਇਸ ਮੌਕੇ ਸੇਵਾ ਮੁਕਤ ਡੀ.ਜੀ.ਪੀ. ਚੰਦਰ ਸ਼ੇਖਰ ਤੋਂ ਇਲਾਵਾ ਵੱਡੀ ਗਿਣਤੀ ਚ ਖੇਡ ਕੋਚ ਅਤੇ ਖੇਡ ਪ੍ਰੇਮੀ ਅਤੇ ਖੇਡ ਕਲੱਬਾਂ ਦੇ ਅਹੁਦੇਦਾਰ ਹਾਜ਼ਰ ਸਨ । ਇਸ ਮੌਕੇ ਨਰਿੰਦਰ ਸਿੰਘ ਕੰਗ ਨੇ ਇਸ ਨਿਯੁਕਤ ਤੇ ਐਮ ਚੋਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਜੋ ਸੇਵਾ ਉਨ੍ਹਾਂ ਦੀ ਫੈਡਰੇਸ਼ਨ ਵੱਲੋਂ ਲਗਾਈ ਗਈ ਹੈ, ਉਸਨੂੰ ਉਹ ਪੂਰੀ ਤਨਦੇਹੀ ਨਾਲ ਸਿਰੇ ਨਿਭਾਉਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰ, ਯੂਥ ਕਲੱਬਾਂ ਅਤੇ ਗਰਾਮ ਪੰਚਾਇਤਾਂ ਵੱਲੋਂ ਦਿੱਤੇ ਵਿਸ਼ੇਸ ਸਹਿਯੋਗ ਅਤੇ ਮਾਣ ਸਨਮਾਨ ਦੀ ਬਦੌਲਤ ਅੱਜ ਉਹ ਇਸ ਰੁਤਬੇ ਤੇ ਪਹੁੰਚੇ ਹਨ ਇਸ ਲਈ ਉਹ ਸਮੂਹ ਸੰਸਥਾਵਾਂ ਦੇ ਆਗੂਆਂ ਦੇ ਸਦਾ ਰਿਣੀ ਰਹਿਣਗੇ।ਨਰਿੰਦਰ ਸਿੰਘ ਕੰਗ ਬੂਰ ਮਾਜਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ  ਰੋਪੜ ਜ਼ਿਲ੍ਹੇ ਵਿਚ ਖੇਡਾਂ ਨੂੰ ਵੱਡਾ ਹੁਲਾਰਾ ਦੇਣ ਕਰਕੇ ਉਸ ਵੇਲੇ ਦੇ ਏ. ਡੀ. ਜੀ. ਪੀ. ਮਹਿਲ ਸਿੰਘ ਭੁੱਲਰ, ਆਈ. ਜੀ. ਜ਼ੋਨਲ ਲੁਧਿਆਣਾ ਰਾਜਨ ਗੁਪਤਾ ਅਤੇ ਕ੍ਰਿਪਾ ਸ਼ੰਕਰ ਸਰੋਜ ਆਈ. ਏ. ਐਸ ਦਾ ਵਿਸ਼ੇਸ਼ ਸਹਿਯੋਗ ਮਿਲਿਆ, ਜਿਸ ਨਾਲ ਉਨ੍ਹਾਂ ਨੇ ਮਾਂ ਖੇਡ ਕਬੱਡੀ ਨੂੰ ਹੋਰ ਵੀ ਬੁਲੰਦੀਆਂ 'ਤੇ ਪਹੁੰਚਾਇਆ, ਜਿਸ ਕਰਕੇ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਸਲਾਹਕਾਰ ਚੰਦਰ ਸ਼ੇਖਰ ਆਈ. ਪੀ. ਐਸ. (ਰਿਟਾ:) ਅਤੇ ਜਨਰਲ ਸਕੱਤਰ ਪ੍ਰੋ: ਜੇ. ਪੀ. ਸ਼ਰਮਾ ਨੇ ਉਨ੍ਹਾਂ ਨੂੰ ਮੈਂਬਰ ਆਲ ਇੰਡੀਆ ਕਬੱਡੀ ਫੈਡਰੇਸ਼ਨ ਨਿਯੁਕਤ ਕੀਤਾ। ਉਨ੍ਹਾਂ ਦੱÎਸਆਂ ਕਿ ਇਸ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਨੇ ਕਬੱਡੀ ਨੂੰ ਹੋਰ ਵੀ ਬੁਲੰਦੀਆਂ 'ਤੇ ਪਹੁੰਚਾਉਣ ਲਈ ਸਾਲ 2016 ਵਿਚ ਪਾਕਿਸਤਾਨ ਅਤੇ ਭਾਰਤ ਦੀਆਂ ਕਬੱਡੀ ਟੀਮਾਂ ਦਰਮਿਆਨ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਵੀਂ ਦਿੱਲੀ ਵਿਖੇ 11 ਮੈਚਾਂ ਦੀ ਸਫਲਤਾਪੂਰਵਕ ਆਯੋਜਨ ਕੀਤਾ ਅਤੇ ਸਾਲ 2010 ਵਿਚ ਫਿਰ ਪਾਕਿਸਤਾਨ ਅਤੇ ਭਾਰਤ ਦੀਆਂ ਕਬੱਡੀ ਟੀਮਾਂ ਦਰਮਿਆਨ 9 ਮੈਚ ਕਰਵਾਏ। 

ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਦੀ ਨੌਜਵਾਨਾਂ ਪੀੜੀ ਨੂੰ ਨਸਿਆਂ ਦੀ ਦਲ-ਦਲ ਵਿੱਚੋਂ ਖੇਡਾਂ ਦੇ ਜਰੀਏ ਹੀ ਬਾਹਰ ਕੱਢਿਆ ਜਾ ਸਕਦਾ ਹੈ ਅਤੇ ਮਾਂ ਖੇਡ ਕਬੱਡੀ ਨੂੰ ਉਤਸਾਹਿਤ ਕਰਨ ਲਈ ਫੈਡਰੇਸ਼ਨ ਆਉਣ ਵਾਲੇ ਸਮੇਂ ਵਿਚ ਵਿਸ਼ੇਸ ਉਪਰਾਲੇ ਕਰੇਗੀ । ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿਚ ਪਿਛਲੇ ਸਮਿਆ ਦੀ ਤਰਾਂ ਆਪਣਾ ਜੀਵਨ ਖੇਡਾਂ ਲਈ  ਸਮਰਪਿਤ ਰੱਖਣਗੇ । ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਵੀ ਅਪੀਲ  ਕਰਨਗੇ ਕਿ ਨੌਜਵਾਨਾ ਨੂੰ ਨਸਿਆ ਤੋਂ ਦੂਰ ਕਰਨ ਲਈ ਅਤੇ ਖੇਡਾਂ ਨੂੰ ਉਤਸਾਹਿਤ ਕਰਨ ਨਹੀ ਵਿਸੇਸ ਪ੍ਰਗਰਾਮ ਉਲੀਕੇ ਅਤੇ ਖਿਡਾਰੀਆਂ ਨੂੰ ਉੱਚ ਪੱਧਰ ਦੀਆਂ ਸਰਕਾਰੀ ਨੌਕਰੀਆਂ ਦੇਣ ਤਾ ਜੋ ਨੌਜਵਾਨ ਉਨ੍ਹਾਂ ਨੂੰ ਦੇਖ ਕਿ ਖਿਡਾਰੀਆਂ ਦਾ ਉਤਸਾਹ ਵਧੇ ਤਾ ਜੋ ਸਾਡੇ ਖਿਡਾਰੀ ਰਾਸਟਰੀ ਅਤੇ ਅੰਤਰ ਰਾਸਟਰੀ ਪੱਧਰ ਤੇ ਦੇਸ ਦਾ ਨਾਂ ਰੋਸਨ ਕਰਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਵੱਲੋਂ 10,11, 12 ਮਾਰਚ ਨੂੰ ਸੀਨੀਅਰ ਨੈਸ਼ਨਲ ਸਰਕਲ ਕਬੱਡੀ ਪੁਰਸ਼/ ਮਹਿਲਾਵਾਂ ਦੇ ਮੁਕਾਬਲੇ ਫੁੱਟਬਾਲ ਸਟੇਡੀਅਮ ਸੈਕਟਰ 7 ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਹਨ ਜਿਸ ਵਿਚ ਵੱਖ-ਵੱਖ ਸੂਬਿਆਂ ਦੇ ਪੁਰਸ਼ਾਂ ਦੀਆਂ 20 ਟੀਮਾਂ ਅਤੇ ਮਹਿਲਾਵਾਂ ਦੀਆਂ 16 ਟੀਮਾਂ  ਇਨ੍ਹਾਂ ਮੁਕਾਬਲਿਆਂ ਚ ਹਿੱਸਾ ਲੈਣਗੀਆਂ।