5 Dariya News

ਅਮੀਸ਼ਾ ਪਟੇਲ ਨੇ ਖਰੀਦੀ 'ਬਾਕਸ ਕ੍ਰਿਕੇਟ ਲੀਗ-ਪੰਜਾਬ' ਦੀ ਟੀਮ ਰਾਇਲ ਪਟਿਆਲਵੀ

ਅੱਜ ਸ਼ਹਿਰ ਵਿੱਚ ਅਮੀਸ਼ਾ ਨੇ ਲੀਗ ਦੇ ਮਾਲਿਕ ਸੁਮਿਤ ਦੱਤ ਦੇ ਨਾਲ ਲਾਂਚ ਕੀਤੀ ਆਪਣੀ ਟੀਮ, ਬੀਸੀਐਲ-ਪੰਜਾਬ ਆਪਣੇ ਯੁਨਿਸੇਕਸ ਗੇਮ ਫਾਰਮੈਟ ਦੇ ਨਾਲ ਆ ਰਿਹਾ ਹੈ ਤੁਹਾਡਾ ਮਨੋਰੰਜਨ ਕਰਨ

5 Dariya News

ਪਟਿਆਲਾ 01-Mar-2016

ਜਲਦ ਆਉਣ ਵਾਲਾ ਉੱਤਰ ਭਾਰਤ ਦਾ ਸੱਭ ਤੋਂ ਵੱਡਾ ਸਪੋਰਟਸ ਇੰਟਰਟੇਨਮੇਂਟ ਸ਼ੋਅ ਅਤੇ ਪੰਜਾਬ ਦਾ ਪਹਿਲਾ ਸੇਲਿਬ੍ਰਿਟੀ ਕ੍ਰਿਕੇਟ ਸ਼ੋਅ 'ਬਾਕਸ ਕ੍ਰਿਕੇਟ ਲੀਗ-ਪੰਜਾਬ' ਤਿਆਰੀ ਕਰ ਰਿਹਾ ਹੈ ਤੁਹਾਡਾ ਮਨੋਰੰਜਨ ਕਰਨ ਦੀ। ਮੰਗਲਵਾਰ ਨੂੰ ਬਾੱਲੀਵੁੱਡ ਦੀ ਮੰਨੀ ਪ੍ਰਮੰਨੀ ਅਦਾਕਾਰਾ ਅਮੀਸ਼ਾ ਪਟੇਲ ਵਲੋਂ ਟੀਮ ਰਾਇਲ ਪਟਿਆਲਵੀ ਲਾਂਚ ਕੀਤੀ ਗਈ, ਜੋ ਕਿ ਟੀਮ ਦੀ ਮਾਲਿਕ ਹਨ। ਪ੍ਰਸਿੱਧ ਗਾਇਕ ਪ੍ਰੀਤ ਹਰਪਾਲ, ਸ਼ੈਰੀ ਮਾਨ ਅਤੇ ਐਕਟਰ ਜਿਮੀ ਸ਼ਰਮਾ ਜੋ ਰਾਇਲ ਪਟਿਆਲਵੀ ਲਈ ਖੇਡਣਗੇ, ਉਹ ਵੀ ਇਸ ਮੌਕੇ ਤੇ ਮੌਜੂਦ ਸਨ। ਇਸ ਮੌਕੇ ਤੇ ਲੀਗ ਦੇ ਮਾਲਿਕ ਸੁਮਿਤ ਦੱਤ ਨੇ ਵੀ ਸ਼ਿਰਕਤ ਕੀਤੀ।ਅਮੀਸ਼ਾ ਪਟੇਲ ਪੰਜਾਬ ਵਿੱਚ ਹੋ ਰਹੀ ਇਸ ਨਵੀਂ ਪਹਿਲ ਨੂੰ ਲੈ ਕੇ ਕਾਫੀ ਉਤਸਾਹਿਤ ਹਨ ਅਤੇ ਇਸ ਗੇਮ ਨੂੰ ਆਪਣਾ ਬੇਸ੍ਟ ਦੇਣ ਲਈ ਤਿਆਰ ਵੀ ਹਨ। ਉਨ੍ਹਾਂ ਨੇ ਕਿਹਾ, 'ਖੂਬ ਮਜ਼ਾ ਆਉਣ ਵਾਲਾ ਹੈ। ਗੇਮ ਦੀ ਸਪਿਰਿਟ ਅਤੇ ਫਾਰਮੈਟ ਸਮਾਨਤਾ ਦਾ ਸਮਾਜਿਕ ਸੰਦੇਸ਼ ਦਿੰਦਾ ਹੈ ਇਹ ਹੀ ਗੱਲ ਮੈਨੂੰ ਸੱਭ ਤੋਂ ਜਿਆਦਾ ਇਸ ਲੀਗ ਦੇ ਵੱਲ ਆਕਰਸ਼ਿਤ ਕਰਦੀ ਹੈ। ਮੈਂ ਪੰਜਾਬੀ ਨਹੀ ਹਾਂ ਫਿਰ ਵੀ ਪੰਜਾਬ ਦੇ ਰੰਗ ਵਿੱਚ ਢਲਣਾ ਚਾਹੁੰਦੀ ਹਾਂ ਤਾਕਿ ਆਪਣੀ ਟੀਮ ਨੂੰ ਚੰਗੀ ਤਰ੍ਹਾਂ ਮੈਨੇਜ ਕਰ ਸਕਾਂ। ਪਿਛਲੇ ਕੁਝ ਦਿਨਾਂ ਤੋਂ ਮੈਂ ਪੰਜਾਬੀ ਬੋਲਣੀ ਵੀ ਸਿੱਖ ਰਹੀ ਹਾਂ। ਨਾਲ ਹੀ ਮੈਂ ਪੰਜਾਬੀ ਲੋਕਾਂ ਦੀ ਮਹਿਮਾਨ-ਨਿਵਾਜੀ ਨੂੰ ਲੈ ਕੇ ਵੀ ਬਹੁਤ ਉਤਸਾਹਿਤ ਹਾਂ।'

ਪ੍ਰੀਤ ਹਰਪਾਲ, ਸ਼ੈਰੀ ਮਾਨ ਅਤੇ ਜਿਮੀ ਸ਼ਰਮਾ ਦੇ ਕਿਹਾ ਕਿ ਉਨ੍ਹਾਂ ਦੀ ਟੀਮ ਪਹਿਲਾਂ ਤੋਂ ਹੀ ਪਿਛਲੇ ਦੋ ਮਹੀਨਿਆਂ ਤੋਂ ਅਭਿਆਸ ਕਰ ਰਹੀ ਹੈ ਅਤੇ ਮਨੋਬਲ ਕਾਫੀ ਉੱਚਾ ਹੈ।ਲੀਗ ਦੇ ਮਾਲਿਕ ਸੁਮਿਤ ਦੱਤ ਨੇ ਦੱਸਿਆ, 'ਬਾਕਸ ਕ੍ਰਿਕੇਟ ਲੀਗ-ਪੰਜਾਬ' ਵਿੱਚ ਅੰਤਰਰਾਸ਼ਟਰੀ ਪੰਜਾਬੀ ਸੇਲਿਬ੍ਰਿਟੀਜ ਦੀ ਮੌਜੂਦਗੀ ਇਸਨੂੰ ਹੋਰ ਜਿਆਦਾ ਮਨੋਰੰਜਕ ਬਣਾਉਣ ਵਾਲੀ ਹੈ। ਪਿੱਚ ਤੇ ਬਹੁਤ ਸਾਰੀ ਹਾਜ਼ਿਰ ਜਵਾਬੀ ਅਤੇ ਰੋਮਾਂਚ ਦੀ ਦਰਸ਼ੱਕ ਉਮੀਦ ਕਰ ਸਕਦੇ ਹਨ।' ਮਨੋਰੰਜਨ ਜਗਤ ਦੇ ਨਾਲ ਸੁਮਿਤ ਦਾ ਨਾਤਾ ਕਈ ਸਾਲਾਂ ਤੋਂ ਰਿਹਾ ਹੈ। ਉਨ੍ਹਾਂ ਨੇ ਸਲਮਾਨ ਖਾਨ, ਅਕਸ਼ੈ ਕੁਮਾਰ, ਕਰੀਨਾ ਕਪੂਰ, ਸੋਨਾਕਸ਼ੀ ਸਿਨ੍ਹਾਂ, ਆਸੀਨ, ਜੈਕਲਿਨ ਫਰਨਾਂਨਡਿਜ਼ ਵਰਗੇ ਸਿਤਾਰਿਆਂ ਦੇ ਲਈ ਕਈ ਪਾਪੂਲਰ ਬਾਲੀਵੁੱਡ ਗੀਤ ਡਾਇਰੈਕਟ ਕੀਤੇ ਹਨ।ਲੀਗ ਦੀਆਂ ਪੰਜ ਟੀਮਾਂ ਵਿਚੋਂ, ਬੀਸੀਐਲ-ਪੰਜਾਬ ਨੇ ਹਾਲ ਹੀ ਵਿੱਚ ਜਲੰਧਰੀਏ ਪੈੰਥਰਸ, ਅੰਬਰਸਰੀਏ ਹਾਕ੍ਸ ਅਤੇ ਲੁਧਿਆਣਵੀ ਟਾਈਗਰਸ ਦੀਆਂ ਟੀਮਾਂ ਲਾਂਚ ਕੀਤੀਆਂ ਹਨ। ਆਖਿਰੀ ਟੀਮ ਚੰਡੀਗੜ੍ਹ ਯੈਕਿੰਜ ਅਜੇ ਲਾਂਚ ਹੋਣੀ ਬਾਕੀ ਹੈ। ਆਉਣ ਵਾਲੇ ਦਿਨ ਜੋਸ਼, ਰੋਮਾਂਚ ਅਤੇ ਉਮੰਗ ਨਾਲ ਭਰੇ ਹਨ। ਇਸ ਸੋਅ ਨੂੰ ਲੈ ਕੇ ਆਏ ਹਨ ਜੈਮ ਟੈਲੀਮੀਡੀਆ ਵਰਕਸ ਪ੍ਰਾ. ਲਿ. ਅਤੇ ਲਿਓਸਟਰਾਇਡ ਇੰਟਰਟੇਨਮੇਂਟ ਪ੍ਰਾ. ਲਿ. ਜਿਸ ਵਿੱਚ ਸਹਿਯੋਗ ਦੇ ਰਹੇ ਹਨ ਬਾਲਾਜੀ ਟੇਲੀਫਿਲ੍ਮ੍ਸ ਅਤੇ ਮੈਰਿਨੇਟਿੰਗ ਫਿਲ੍ਮ੍ਸ।