5 Dariya News

ਪੁੱਕਾ ਦਾ ਵਫਦ ਮਿਲਿਆ ਅਰਵਿੰਦ ਕੇਜਰੀਵਾਲ ਨੂੰ

ਪ੍ਰਾਈਵੇਟ ਯੂਨੀਵਰਸਿਟੀਆਂ ਸਬੰਧੀ ਰੈਗੂਲੇਟਰੀ ਬੋਰਡ ਦੇ ਗਠਨ ਦਾ ਮੁੱਦਾ ਚੁੱਕਿਆ

5 Dariya News

ਮੰਡੀ ਗੋਬਿੰਦਗੜ੍ਹ 29-Feb-2016

ਪੰਜਾਬ ਦੇ ਏਆਈਸੀਟੀਈ ਤੋ ਅਪਰੂਵਡ ਅਨਏਡਿਡ ਕਾਲਜਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਪੰਜਾਬ ਅਨਏਡਿਡ ਕਾਲਜਿਸ ਐਸੋਸੀਏਸ਼ਨ ਪੁੱਕਾ ਦੇ ਇਕ ਵਫਦ ਨੇ ਸੋਮਵਾਰ ਨੂੰ ਮੰਡੀ ਗੋਬਿੰਦਗੜ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਅਨਏਡਿਡ ਕਾਲਜਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਇਕ ਮੈਮੋਰੰਡਮ ਸੌਂਪਿਆ। ਇਸ ਮੌਕੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਪੁੱਕਾ ਦੇ ਪ੍ਰਧਾਨ ਡਾ: ਅੰਸ਼ੂ ਕਟਾਰੀਆ ਦੀ ਅਗਵਾਈ ਵਾਲੇ ਇਸ ਵਫਦ ਵਿਚ ਅਮਿਤ ਸ਼ਰਮਾਂ ਸੀਨੀਅਰ ਮੀਤ ਪ੍ਰਧਾਨ, ਗੁਰਫਤਿਹ ਗਿੱਲ ਮੀਤ ਪ੍ਰਧਾਨ, ਅਸ਼ੋਕ ਗਰਗ ਖਜਾਨਚੀ, ਮਾਨਵ ਧਵਨ ਟਰਾਈਸਿਟੀ ਕੋਆਰਡੀਨੇਟਰ, ਮੌਂਟੀ ਗਰਗ ਮਾਲਵਾ ਕੋਆਰਡੀਨੇਟਰ, ਸੰਜੀਵ ਚੋਪੜਾ ਦੋਆਬਾ ਕੋਆਰਡੀਨੇਟਰ, ਜਸਵੰਤ ਸਿੰਘ ਪ੍ਰਧਾਨ ਕੇਸੀਟੀ ਕਾਲਜ, ਅੰਕੁਰ ਗਰਗ ਡਾਇਰੈਕਟਰ ਸਵਾਇਟ ਅਤੇ ਡਾ: ਆਕਾਸ਼ਦੀਪ ਸਿੰਘ ਮਾਝਾ ਕੋਆਰਡੀਨੇਟਰ ਮੌਜੂਦ ਸਨ। ਰਣਵੀਰ ਢੀਂਡਸਾ ਕੋਆਰਡੀਨੇਟਰ ਐਸੋਸੀਏਸ਼ਨ ਆਫ ਪਾਲਿਟੈਕਨਿਕ ਕਾਲਜਿਜ਼ ਵੀ ਵਫਦ ਨਾਲ ਮੌਜੂਦ ਸਨ। 

ਕੇਜਰੀਵਾਲ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਅੰਦਰ ਪ੍ਰਾਈਵੇਟ ਯੂਨਿਵਰਸਿਟੀਆਂ ਲਈ ਰੈਗੂਲੇਟਰੀ ਬੋਰਡ ਬਣਾਉਂਣ ਦੇ ਮੁੱਦੇ ਨੂੰ ਕੌਮੀ ਪੱਧਰ ਤੇ ਪੂਰੇ ਜੋਰ ਸ਼ੋਰ ਨਾਲ ਉਠਾਇਆ ਜਾਵੇਗਾ। ਕੇਜਰੀਵਾਲ ਨੇ ਇਸ ਵਿਸ਼ੇ ਤੇ ਵਿਸਤਾਰ ਪੂਰਵਕ ਵਿਚਾਰ ਕਰਨ ਲਈ ਵਫਦ ਨੂੰ ਦੁਬਾਰਾ ਮਿਲਣ ਲਈ ਦਿੱਲੀ ਬੁਲਾਇਆ ਹੈ,  ਤਾਂ ਜੋ ਪੰਜਾਬ ਵਿਚ ਦਮ ਤੋੜ ਲਈ ਐਜੂਕੇਸ਼ਨ ਇੰਡਸਟਰੀ ਨੂੰ ਬਚਾਉਂਣ ਲਈ ਤੁਰੰਤ ਕਦਮ ਚੁੱਕਣ ਤੇ ਵਿਚਾਰ ਕੀਤਾ ਜਾ ਸਕੇ।ਇਸ ਮੌਕੇ ਅਮਿਤ ਸ਼ਰਮਾਂ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਜਿਸ ਤਰ੍ਹਾਂ ਏਆਈਸੀਟੀਈ ਪ੍ਰਾਈਵੇਟ ਕਾਲਜਾਂ ਵਿਚ ਦਾਖਲੇ ਦੀ ਪ੍ਰਕਿਰਿਆ ਦੇ ਨਿਯਮਾਂ ਅਤੇ ਦਾਖਲਾ ਦੇਣ ਦੀ ਵਿਧੀ, ਪ੍ਰਸ਼ਾਸ਼ਨਕ ਕਾਰਜਾਂ, ਯੋਗਤਾ ਦੀ ਪ੍ਰਕਿਰਿਆ, ਸਲੇਬਸ ਅਤੇ ਫੀਸ ਢਾਂਚੇ ਨੂੰ ਕੰਟਰੋਲ ਕਰਦੀ ਹੈ, ਠੀਕ ਉਸੇ ਪੈਟਰਨ ਤੇ ਪ੍ਰਾਈਵੇਟ ਯੂਨਿਵਰਸਿਟੀਆਂ ਅਤੇ ਡੀਮਡ ਯੂਨਿਵਰਸਿਟੀਆਂ ਨੂੰ ਈਆਈਸੀਟੀਈ ਜਾਂ ਉਸੇ ਤਰ੍ਹਾਂ ਦੀ ਕਿਸੇ ਹੋਰ ਰੈਗੂਲੇਟਰੀ ਬਾਡੀ ਦੇ ਅਧੀਨ ਕੀਤਾ ਜਾਵੇ।ਗੁਰਫਤਿਹ ਗਿੱਲ ਮੀਤ ਪ੍ਰਧਾਨ ਨੇ ਕਿਹਾ ਕਿ ਇਕ ਪਾਸੇ ਸਰਕਾਰ ਨੇ ਪੋਸਟ ਮੈਟਰਿਕ ਸਕਾਲਰਸ਼ਿਪ 2015-16 ਲਈ ਫੰਡ ਜਾਰੀ ਨਹੀ ਕੀਤੇ ਅਤੇ ਦੂਜੇ ਪਾਸੇ ਪਾਸੇ ਸਟੇਟ ਯੂਨਿਵਰਸਿਟੀਆਂ ਜਿਨ੍ਹਾਂ ਵਿਚ ਆਈਕੇਜੀ –ਪੀਟੀਊ  ਜਲੰਧਰ ਅਤੇ ਐਮ ਆਰ ਐਸ ਬਠਿੰਡਾ ਕਾਲਜਾਂ ਤੇ ਪੈਸ ਜਮ੍ਹਾਂ ਕਰਵਾਉਂਣ ਲਈ ਦਬਾਅ ਪਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਰਾਜ ਸਰਕਾਰ ਨੇ ਫੰਡ ਹੀ ਨਹੀ ਜਾਰੀ ਕੀਤੇ ਤਾਂ ਰਾਜ ਵਿਚਲੀਆਂ ਯੂਨਿਵਰਸਿਟੀਆਂ ਪੈਸੇ ਜਮ੍ਹਾਂ ਕਰਵਾਉਂਣ ਲਈ ਕਿਵੇ ਦਬਾਅ ਪਾ ਸਕਦੀਆਂ ਹਨ।