5 Dariya News

ਫਿਰੋਜਪੁਰ- ਪੱਟੀ ਰੇਲ ਲਿੰਕ ਦੀ ਪ੍ਰਵਾਨਗੀ ਦੇਣ ਤੇ ਕੈਰੋਂ ਵੱਲੋਂ ਕੇਂਦਰੀ ਰੇਲ ਮੰਤਰੀ ਦਾ ਧੰਨਵਾਦ

ਤਰਨਤਾਰਨ ਅਤੇ ਫਿਰੋਜਪੁਰ ਜ਼ਿਲ੍ਹਿਆਂ ਵਿੱਚ 45 ਕਰੋੜ ਦੇ ਹੋਰ ਪ੍ਰਾਜੈਕਟਾਂ ਨੂੰ ਵੀ ਪ੍ਰਵਾਨਗੀ

5 Dariya News

ਨਵੀਂ ਦਿੱਲੀ 25-Feb-2016

ਪੰਜਾਬ ਦੇ ਤਰਨਤਾਰਨ ਜਿਲ਼੍ਹੇ ਦੇ ਪੱਟੀ ਹਲਕੇ ਤੋਂ ਬਿਵਧਾਇਕ ਅਤੇ ਫੂਡ ਅਤੇ ਸਿਵਲ ਸਪਲਾਈ ਮੰਤਰੀ ਪੰਜਾਬ ਸ਼੍ਰੀ ਆਦੇਸ਼ ਪ੍ਰਤਾਪ ਸਿੰਘ ਨੇ ਕੇਂਦਰੀ ਰੇਲ ਮੰਤਰੀ ਸ਼੍ਰੀ ਸੁਰੇਸ਼ ਪੀ ਪ੍ਰਭੂ ਵੱਲੋਂ ਤਰਨਤਾਰਨ ਅਤੇ ਫਿਰੋਜਪੁਰ ਜ਼ਿਲ੍ਹਿਆਂ ਵਿੱਚ 45 ਕਰੋੜ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇਣ ਤੇ ਧੰਨਵਾਦ ਕੀਤਾ ਹੈ।ਰੇਲ ਬਜਟ ਪੇਸ਼ ਕਰਨ ਦੋਰਾਨ ਕੇਂਦਰੀ ਰੇਲ ਮੰਤਰੀ ਵੱਲੋਂ ਕੀਤੇ ਗਏ ਐਲਾਨ ਦਾ ਸੁਆਗਤ ਕਰਦਿਆਂ ਸ਼੍ਰੀ ਕੈਰੋਂ ਨੇ ਕਿਹਾ ਕਿ ਉਹ ਫਿਰੋਜਪੁਰ- ਪੱਟੀ ਦਰਮਿਆਨ ਸਿੱਧੇ ਰੇਲ ਲਿੰਕ ਦੀ ਉਸਾਰੀ ਸੂਰੂ ਕਰਨ ਦੀ ਸ਼੍ਰੀ ਪ੍ਰਭੂ ਵੱਲੋਂ ਦਿੱਤੀ ਗਈ ਪ੍ਰਵਾਨਗੀ ਲਈ ਉਨ੍ਹਾਂ ਦੇ ਬਹੁਤ ਧੰਨਵਾਦੀ ਹਨ।ਉਨ੍ਹਾਂ ਕਿਹਾ ਕਿ ਇਹ ਰੇਲ ਲਿੰਕ ਸਰਹੱਦੀ ਖੇਤਰ ਅਨੇਕਾਂ ਲੋੜਾਂ ਨੂੰ ਪੂਰਾ ਕਰੇਗਾ। ਸ਼੍ਰੀ ਕ੍ਰੋਂ ਨੇ ਇਸ ਸਬੰਧੀ ਕੇਂਦਰੀ ਰੱੱਖਿਆ ਮੰਤਰੀ ਕੋਲ ਵੀ ਮੁੱਦਾ ਚੁੱਕਿਆ ਸੀ ਤਾਂ ਜੋ ਰੱਖਿਆ ਸੈਨਾਵਾਂ ਖੇਮਕਰਨ ਖੇਤਰ ਦੀ ਸੁਰੱਖਿਆਂ ਨੂੰ ਹੋਰ ਬਿਹਤਰ ਤਰੀਕੇ ਨਾਲ ਕਰ ਸਕਣ ਅਤੇ ਨਾਲ ਹੀ ਇਸ ਖੇਤਰ ਵਿੱਚ ਸੁਰੱਖਿਆਂ ਦਸਤਿਆ ਦੀ ਤਾਇਨਾਤੀ ਵੀ ਤੇਜੀ ਨਾਲ ਕੀਤੀ ਜਾ ਸਕੇਗੀ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 25 ਕਰੋੜ ਰੁਪਏ ਦੇ ਪ੍ਰੋਜੈਕਟ ਮੰਜ਼ੂਰ ਹੋ ਚੁੱਕੇ ਹਨ ਅਤੇ ਇਨ੍ਹਾਂ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੇਂਦਰੀ ਰੇਲ ਮੰਤਰੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਮੰਗ ਕੀਤੀ ਸੀ ਕਿ ਪੰਜਾਬ ਵਿਚ ਹੋਰ ਮਜ਼ਬੂਤ ਰੇਲ ਨੈੱਟਵਰਕ ਦੀ ਬਹੁਤ ਜ਼ਿਆਦਾ ਲੋੜ ਹੈ, ਕਿਉਂ ਕਿ ਪੰਜਾਬ ਦੇਸ਼ ਦਾ ਅੰਨਦਾਤਾ ਹੈ ਅਤੇ ਇੱਥੇ ਖੇਤੀ ਆਧਾਰਿਤ ਉਦਯੋਗਾਂ ਦੇ ਵਿਕਾਸ ਲਈ ਵੀ ਰੇਲ ਆਵਾਜਾਈ ਨੂੰ ਹੋਰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।ਸ੍ਰੀ ਕੈਰੋਂ ਨੇ ਕਿਹਾ ਕਿ ਇਹ ਪੰਜਾਬੀਆਂ ਅਤੇ ਖਾਸ ਤੌਰ 'ਤੇ ਉਨ੍ਹਾਂ ਦੇ ਹਲਕਾ ਵਾਸੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਕਿਉਂ ਕਿ ਪੱਟੀ ਰੇਲਵੇ ਸਟੇਸ਼ਨ ਤੋਂ ਪੱਟੀ ਅਨਾਜ ਮੰਡੀ ਤੱਕ ਲੋਡਿੰਗ ਸਮਰੱਥਾ ਨੂੰ ਵਧਾਉਣ ਲਈ ਕੇਂਦਰ ਸਰਕਾਰ ਨੇ 21.76 ਕਰੋੜ ਰੁਪਏ ਹੋਰ ਮੰਜ਼ੂਰ ਕਰ ਦਿੱਤੇ ਹਨ ਤਾਂ ਜੋ ਇਸ ਰਸਤੇ ਨੂੰ ਖੁੱਲ੍ਹਾ ਕੀਤਾ ਜਾ ਸਕੇ।