5 Dariya News

ਯੂਨੀਵਰਸਲ ਗਰੁੱਪ ਵਿਚ ਪਲੇਸਮੈਂਟ ਡਰਾਈਵ ਦੌਰਾਨ 71 ਵਿਦਿਆਰਥੀਆਂ ਦੀ 3.24 ਲੱਖ ਦੇ ਪੈਕੇਜ ਤੇ ਹੋਈ ਚੋਣ

5 Dariya News

ਐਸ.ਏ.ਐਸ. ਨਗਰ (ਮੁਹਾਲੀ) 23-Feb-2016

ਯੂਨੀਵਰਸਲ ਗਰੁੱਪ ਆਫ਼ ਇੰਸਟਿਚਿਊਸ਼ਨਜ਼ ਵੱਲੋਂ ਮਾਈਕਰੋਮੈਕਸ, ਈ ਕਲੀਰੈਕਸ ਸਰਵਿਸ ਲਿਮ., ਪ੍ਰਨਵ ਡੋਰਜ਼, ਕੰਪੀਟੈਂਟ ਸਨੇਰਜੀਜ਼ ਜਿਹੀਆਂ ਵਿਸ਼ਵ ਦੀਆਂ ਪ੍ਰਸਿੱਧ ਕੰਪਨੀਆਂ ਵੱਲੋਂ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਹ ਡਰਾਈਵ ਬੀ ਟੈਂਕ, ਬੀ ਬੀ ਏ, ਬੀ ਕਾਮ, ਬੀ ਏ, ਬੀ ਐੱਸ ਸੀ, ਐਮ ਬੀ ਏ ਅਤੇ ਡਿਪਲੋਮਾ ਡਰਾਈਵ ਦੇ ਵਿਦਿਆਰਥੀਆਂ ਦਰਮਿਆਨ ਕਰਵਾਈ ਗਈ। ਸਬੰਧਿਤ ਕੰਪਨੀਆਂ ਵੱਲੋਂ ਵੱਖ ਵੱਖ ਅਸਾਮੀਆਂ ਲਈ ਕਰਵਾਈ ਗਈ ਇਸ ਪਲੇਸਮੈਂਟ ਡਰਾਈਵ ਵਿਚ ਪੰਜਾਬ, ਚੰਡੀਗੜ੍ਹ,ਹਰਿਆਣਾ,ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੋਂ ਅੱਠ ਸੌ ਦੇ ਕਰੀਬ ਉਮੀਦਵਾਰਾਂ ਨੇ ਹਿੱਸਾ ਲਿਆ। ਇਨ੍ਹਾਂ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਸਭ ਤੋਂ ਪਹਿਲਾਂ ਹਾਜ਼ਰ ਉਮੀਦਵਾਰਾਂ ਨੂੰ ਸਬੰਧਿਤ ਨੌਕਰੀ ਦੇ ਪ੍ਰੋਫਾਈਲ, ਭਵਿਖ ਦੇ ਉਲੀਕੇ ਟੀਚੇ ਅਤੇ ਮੌਜੂਦਾ ਨਿਯਮਾਂ ਨਾਲ ਜਾਣਕਾਰੀ ਦਿਤੀ ਗਈ। 

ਇਸ ਤੋਂ ਬਾਅਦ ਆਨ ਲਾਈਨ ਲਿਖਤੀ ਟੈੱਸਟ, ਗਰੁੱਪ ਡਿਸਕਸ਼ਨ ਵਿਚ ਕੁੱਲ 252  ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਇਸ ਤੋਂ ਬਾਅਦ ਨਿੱਜੀ ਇੰਟਰਵਿਊ ਦਾ ਦੌਰ ਸ਼ੁਰੂ ਹੋਇਆ, ਜਿਸ ਵਿਚ ਫਾਈਨਲ ਵਿਚ ਕੁੱਲ 71 ਉਮੀਦਵਾਰਾਂ ਦੀ ਚੋਣ ਕੀਤੀ ਗਈ । ਇਨ੍ਹਾਂ ਉਮੀਦਵਾਰਾਂ ਨੂੰ ਨੂੰ 2.50 ਲੱਖ ਤੋਂ  3.24 ਲੱਖ ਤੱਕ ਦੇ ਪੈਕੇਜ ਤੇ ਚੁਣਿਆ ਗਿਆ ਹੈ।ਇਸ ਮੌਕੇ ਤੇ ਯੂਨੀਵਰਸਲ ਗਰੁੱਪ  ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ  ਯੂਨੀਵਰਸਲ  ਗਰੁੱਪ ਦਾ ਪਹਿਲਾ ਅਤੇ ਅਹਿਮ ਟੀਚਾ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਅਤੇ ਅੰਤਰ ਰਾਸ਼ਟਰੀ ਸਿੱਖਿਆਂ ਦੇ ਨਾਲ ਨਾਲ ਵਧੀਆਂ ਨੌਕਰੀਆਂ ਤੇ ਲਗਵਾਉਣਾ ਰਿਹਾ ਹੈ। ਇਸੇ ਕਾਰਨ ਕੈਂਪਸ ਵਿਚ ਲਗਾਤਾਰ ਪਲੇਸਮੈਂਟ ਕਰਵਾਈ ਜਾਂਦੀ  ਹੈ ਤਾਂ ਕਿ ਸਾਡੇ ਵਿਦਿਆਰਥੀ ਡਿਗਰੀ ਪੂਰੀ ਕਰਦੇ ਹੀ ਵਧੀਆਂ ਨੌਕਰੀਆਂ ਹਾਸਿਲ ਕਰਨ ਸਕਣ।