5 Dariya News

ਖਰੜ ਸਹਿਰ ਦੇ ਪਾਣੀ ਦਾ ਨਿਕਾਸ ਕਰਵਾਉਣ ਲਈ ਕਦਮ ਉਠਾਵਾਂਗੇ: ਕਮਲ ਕਿਸੋਰ ਸ਼ਰਮਾ

5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)

ਖਰੜ 25-Jan-2012

ਬਾਲਮੀਕ ਸਭਾ ਖਰੜ ਦੇ ਪ੍ਰਧਾਨ ਸ਼ਾਮ ਲਾਲ ਨੇ ਕਿਹਾ ਕਿ ਫੋਟੋਆਂ ਖਿਚਵਾਉਣ ਨਾਲ ਸਮਰੱਥਨ ਨਹੀਂ ਹੁੰਦਾ ਅਸੀ ਆਪਣੀ ਵੋਟ ਆਪਣੀ ਬਰਾਦਰੀ ਦੀ ਸਹਿਮਤੀ ਨਾਲ ਹੀ ਪਵਾਂਗੇ। ਉਹ ਮੁਕਤੀ ਮੋਰਚਾ ਖਰੜ ਦੇ ਉਮੀਦਵਾਰ ਕਮਲ ਕਿਸੋਰ ਸ਼ਰਮਾ ਦੇ ਹੱਕ ਵਿਚ ਕਪੂਰ ਚੌਕ ਖਰੜ ਵਿਖੇ ਹੋਈ  ਵੱਡੀ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੀਟਿੰਗ ਨੂ ੰਸੰਬੋਧਨ ਕਰਦਿਆ ਕਮਲ ਕਿਸੋਰ ਸ਼ਰਮਾ ਨੇ ਕਿਹਾ ਕਿ ਬਾਲਮੀਕ ਮਾਜਰੀ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਉਹ ਸੰਘਰਸ਼ ਕਰਦੇ ਆਏ ਹਨ ਅਤੇ ਪਿਛਲੇ ਸਮੇ ਵਿਚ ਖਰੜ-ਲਾਂਡਰਾਂ ਸੜਕ ਦੀ ਹਾਲਤ, ਪਾਣੀ ਦੇ ਨਿਕਾਸ ਨੂੰ ਲੈ ਕੇ ਚੱਕਾ ਵੀ ਜਾਮ ਕੀਤੇ ਜਾ ਚੁੱਕੇ ਹਨ। ਮੈ ਇਸ ਹਲਕੇ ਦਾ ਵਾਸੀ ਹਾਂ ਅਤੇ ਮੈਨੂੰ ਸ਼ਹਿਰ ਦੇ ਪਿੰਡਾਂ ਦੀਆਂ ਸਮੱਸਿਆਵਾਂ ਬਾਰੇ ਪਤਾ ਹੈ ਪਰ ਜੋ ਵਿਰੋਧੀ ਪਾਰਟੀਆਂ ਵਲੋਂ ਉਮੀਦਵਾਰ ਸਾਡੇ ਤੇ ਥੋਪੇ ਗਏ ਹਨ ਉਨ੍ਹਾਂ ਨੂੰ ਹਲਕੇ ਦੇ ਸ਼ਹਿਰਾਂ, ਪਿੰਡਾਂ ਵਿਚ ਕੁਝ ਪਤਾ ਨਹੀਂ ਹੈ। ਇਸ ਮੌਕੇ ਵਿਜੈ ਗੁਪਤਾ ਨੇ ਕਿਹਾ ਕਿ ਅਸੀ. ਸ੍ਰੀ ਸ਼ਰਮਾ ਦੇ ਹੱਕ ਵਿਚ ਹਾਂ ਕਿਉਕਿ ਇਹ ਸਾਡੇ ਸ਼ਹਿਰ ਦਾ ਜੰਮਪਾਲ ਹੈ। ਇਸ ਮੌਕੇ ਪੰਕਜ ਚੱਢਾ, ਰਣਜੀਤ ਸਿੰਘ,ਸੁਰਜੀਤ ਸਿੰਘ, ਕ੍ਰਿਸ਼ਨ ਕੁਮਾਰ ਸ਼ਰਮਾ, ਸੁਭਾਸ ਚੰਦ ਸਾਬਕਾ ਐਮ ਸੀ, ਸੁਸ਼ੀਲ ਕੁਮਾਰ, ਘੱਨਈਆਂ ਲਾਲ, ਸ਼ਾਮ ਲਾਲ, ਮਾਸਟਰ ਪ੍ਰੇਮ ਸਿੰਘ, ਸੀਤਾ ਰਾਮ ਬਰਾੜ, ਸੋਮ ਨਾਥ, ਲੇਖ ਰਾਜ ਅਤੇ ਮਾਰਕੀਟ ਦੇ ਲੋਕਾਂ  ਸਮੇਤ ਭਾਰੀ ਗਿਣਤੀ ਵਿਚ ਸਮਰੱਥਕ ਹਾਜ਼ਰ ਸਨ।