5 Dariya News

ਲੋਕ ਨਿਰਮਾਣ ਮੰਤਰੀ ਵੱਲੋਂ ਵਿਭਾਗ ਦੀ ਇੰਜਨੀਅਰਜ਼ ਐਸੋਸੀਏਸ਼ਨ ਦਾ ਲੋਗੋ ਅਤੇ ਡਾਇਰੀ ਜਾਰੀ

ਸੂਬੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਕ੍ਰਾਂਤੀ ਵਿੱਚ ਇੰਜਨੀਅਰਾਂ ਦਾ ਅਹਿਮ ਯੋਗਦਾਨ: ਜਨਮੇਜਾ ਸਿੰਘ ਸੇਖੋਂ

5 Dariya News

ਚੰਡੀਗੜ੍ਹ 16-Feb-2016

ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋਂ ਅੱਜ ਵਿਭਾਗ ਦੀ ਇੰਜਨੀਅਰਜ਼ ਐਸੋਸੀਏਸ਼ਨ ਦਾ ਲੋਗੋ ਅਤੇ ਡਾਇਰੀ ਜਾਰੀ ਕੀਤੀ ਗਈ। ਪੰਜਾਬ ਸਿਵਲ ਸਕਤਰੇਤ ਵਿਖੇ ਆਪਣੇ ਹੀ ਦਫਤਰ ਵਿਖੇ ਇਕ ਸੰਖੇਪ ਜਿਹੇ ਸਮਾਗਮ ਦੌਰਾਨ ਲੋਗੋ ਅਤੇ ਡਾਇਰੀ ਰਿਲੀਜ਼ ਕਰਨ ਦੀ ਰਸਮ ਮੌਕੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਐਨ.ਐਸ.ਕਲਸੀ, ਵਿਭਾਗ ਦੇ ਸਮੂਹ ਚੀਫ ਇੰਜਨੀਅਰ ਅਤੇ ਐਸੋਸੀਏਸ਼ਨ ਦੇ ਸਮੂਹ ਨੁਮਾਇੰਦੇ ਹਾਜ਼ਰ ਸਨ।ਇਸ ਮੌਕੇ ਸ. ਸੇਖੋਂ ਨੇ ਇੰਜਨੀਅਰਜ਼ ਐਸੋਸੀਏਸ਼ਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਬਦੌਲਤ ਹੀ ਪਿਛਲੇ 9 ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੌਰਾਨ ਸੂਬੇ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਕੇ ਵੱਡੀ ਕ੍ਰਾਂਤੀ ਲਿਆਂਦੀ ਹੈ। ਸੂਬੇ ਦੇ ਹਰ ਸ਼ਹਿਰ, ਕਸਬੇ ਨੂੰ ਚਾਰ ਜਾਂ ਛੇ ਮਾਰਗੀ ਸੜਕਾਂ ਨਾਲ ਜੋੜਿਆ ਗਿਆ ਹੈ। ਜ਼ਿਲਾ ਪ੍ਰਸ਼ਾਸਕੀ ਕੰਪਲੈਕਸਾਂ ਸਣੇ ਹਰ ਵਿਭਾਗ ਦੀਆਂ ਅਤਿ-ਆਧੁਨਿਕ ਇਮਾਰਤਾਂ, ਲਿੰਕ ਸੜਕਾਂ ਦਾ ਜਾਲ, ਵੱਡੇ ਫਲਾਈਓਵਰਜ਼, ਰੇਲਵੇ ਓਵਰਬ੍ਰਿਜ ਤੇ ਅੰਡਰਬ੍ਰਿਜ ਉਸਾਰੇ ਗਏ ਹਨ। ਇਸ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਲੋਕ ਨਿਰਮਾਣ ਵਿਭਾਗ ਦੇ ਇੰਜਨੀਅਰਾਂ ਦਾ ਹੈ।

ਲੋਕ ਨਿਰਮਾਣ ਮੰਤਰੀ ਨੇ ਇੰਜਨੀਅਰਜ਼ ਐਸੋਸੀਏਸ਼ਨ ਨੂੰ ਸਿਰਜਣਾਤਮਕ ਲੋਗੋ ਜਾਰੀ ਕਰਨ ਲਈ ਵੀ ਵਧਾਈ ਦਿੱਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਇੰਜਨੀਅਰ ਵਰਿੰਦਰਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਅੱਜ ਕੀਤੇ ਲੋਗੋ ਰਾਹੀਂ ਸੂਬੇ ਵਿੱਚ ਵਿਭਾਗ ਵੱਲੋਂ ਕੀਤੇ ਵਿਕਾਸ ਦੇ ਕਾਰਜਾਂ ਨੂੰ ਪ੍ਰਤੀਕਾਤਮਕ ਤੌਰ 'ਤੇ ਦਰਸਾਇਆ ਗਿਆ ਹੈ। ਇਸ ਮੌਕੇ ਵਿਭਾਗ ਦੇ ਸੀਨੀਅਰ ਅਧਿਕਾਰੀ ਸ੍ਰੀ ਅਸ਼ੋਕ ਕੁਮਾਰ ਸਿੰਗਲਾ, ਸ੍ਰੀ ਜੀ.ਆਰ.ਬੈਂਸ, ਸ੍ਰੀ ਪਵਿੱਤਰ ਸਿੰਘ ਵਾਲੀਆ, ਸ੍ਰੀ ਰਾਮਪਾਲ, ਸ੍ਰੀ ਅਸ਼ੋਕ ਕੁਮਾਰ ਗੋਇਲ, ਸ੍ਰੀ ਯੋਗੇਸ਼ ਗੁਪਤਾ ਤੇ ਸ੍ਰੀ ਕੇ.ਕੇ.ਗਰਗ (ਸਾਰੇ ਚੀਫ ਇੰਜਨੀਅਰ), ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜ.ਜਸਵੀਰ ਸਿੰਘ ਸੋਢੀ, ਵਿੱਤ ਸਕੱਤਰ ਇੰਜ. ਰਾਕੇਸ਼ ਗਰਗ ਤੇ ਇੰਜ. ਇੰਦਰਜੀਤ ਸਿੰਘ ਹਾਜ਼ਰ ਸਨ।