ਬਾਬਾ ਮੋਤੀ ਰਾਮ ਮਹਿਰਾ ਅਤੇ ਗੁਰੂ ਰਵਿਦਾਸ ਜੀ ਦੀ ਯਾਦ ਵਿੱਚ ਉਸਾਰੇ ਜਾਣ ਵਾਲੇ ਸਮਾਰਕਾਂ ਦਾ ਨੀ'ਹ ਪੱਥਰ ਜਲਦ-ਸੋਹਨ ਸਿਘ ਠੰਡਲ
ਮੰਤਰੀ ਨੇ ਕੀਤੀ ਸਭਿਆਚਾਰਕ ਵਿਭਾਗ ਦੇ ਪ੍ਰਾਜੈਕਟ ਦੀ ਸਮੀਖਿਆ , ਪ੍ਰਾਜੈਕਟਾਂ ਨੂੰ ਜੰਗੀ ਪੱਧਰ 'ਤੇ ਮੁਕੰਮਲ ਕਰਨ ਲਈ ਹਰ ਪੰਦਰਵਾੜਾ ਕੀਤੀਆਂ ਜਾਣਗੀਆਂ ਮੀਟਿੰਗਾਂ
5 Dariya News
ਚੰਡੀਗੜ੍ਹ 11-Feb-2016
ਬਾਬਾ ਮੋਤੀ ਰਾਮ ਮਹਿਰਾ ਅਤੇ ਗੁਰੂ ਰਵੀਦਾਸ ਜੀ ਦੀ ਯਾਦ ਵਿੱਚ ਉਸਾਰੇ ਜਾਣ ਵਾਲੇ ਸਮਾਰਕਾਂ ਦਾ ਨੀ'ਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋ' ਜਲਦੀ ਹੀ ਰੱਖਿਆ ਜਾਵੇਗਾ। ਇਹ ਜਾਣਕਾਰੀ ਅੱਜ ਇਥੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਬਾਰੇ ਮੰਤਰੀ ਸ. ਸੋਹਨ ਸਿਘ ਠੰਡਲ ਨੇ ਸਭਿਆਚਾਰਕ ਵਿਭਾਗ ਦੇ ਕਮੇਟੀ ਰੂਮ ਵਿੱਚ ਵੱਖ ਵੱਖ ਪ੍ਰਾਜੈਕਟਾਂ ਦੀ ਸਮੀਖਿਆ ਕਰਨ ਉਪਰੰਤ ਦਿੱਤੀ।ਸ. ਠੰਡਲ ਨੇ ਦੱਸਿਆ ਕਿ ਉਨਾਂ ਵਲੋ' ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਉਸਾਰੇ ਜਾਣ ਵਾਲੇ ਸਮਾਰਕ ਦੀ ਉਸਾਰੀ ਸਬੰਧੀ ਤਿਆਰ ਖਾਕੇ 'ਤੇ ਸਬੰਧਤ ਕਮੇਟੀ ਨਾਲ ਵਿਸਥਾਰਪੂਰਵਕ ਚਰਚਾ ਹੋਈ। ਉਨਾਂ ਕਿਹਾ ਕਿ ਕਮੇਟੀ ਦੇ ਮੈਬਰਾਂ ਵਲੋ' ਦਿੱਤੇ ਸੁਝਾਅ ਅਨੂਸਾਰ ਖਾਕੇ ਵਿੱਚ ਲੋੜੀਦੀਆਂ ਤਬਦੀਲੀਆਂ ਕਰਨ ਉਪਰੰਤ ਨਵੇ' ਲਾਗਤ-ਅਨੁਮਾਨ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋ' ਇਲਾਵਾ ਉਨਾਂ ਖੁਰਾਲਗੜ੍ਹ ਜਿਲਾ ਹੁਸਿਆਰਪੁਰ ਵਿਖੇ ਬਣਾਏ ਜਾਣ ਵਾਲੇ ਗੁਰੂ ਰਵਿਦਾਸ ਮੈਮੋਰੀਅਲ ਦੀ ਉਸਾਰੀ ਸਬੰਧੀ ਟੈ'ਡਰ ਪ੍ਰਕ੍ਰਿਆ ਅਰੰਭ ਕਰਨ ਦੇ ਆਦੇਸ਼ ਦਿੱਤੇ।
ਸ੍ਰੀ ਦਰਬਾਰ ਸਾਹਿਬ ਵਿਖੇ ਉਸਾਰੇ ਜਾ ਰਹੇ ਜ਼ਮੀਨਦੋਜ ਪਲਾਜ਼ਾ ਦੇ ਕੰਮ ਦੀ ਸਮੀਖਿਆ ਕਰਨ ਉਪਰੰਤ ਉਨਾਂ ਦੱਸਿਆ ਕਿ ਉਸਾਰੀ ਦਾ ਕੰਮ ਲਗਪਗ ਮੁਕੰਮਲ ਹੈ ਅਤੇ ਹੁਣ ਉਸ ਦੀ ਅੰਦਰੂਨੀ ਫੀਟਿੰਗ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ। ਉਨਾ ਦੱਸਿਆ ਕਿ ਅੰਦਰੂਨੀ ਫੀਟਿੰਗ ਦੇ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਵੱਖ ਵੱਖ ਕੰਮਾਂ ਲਈ ਇਕੋ ਟੈਡਰ ਲਾਉਣ ਦੀ ਥਾਂ ਅੱਡ ਅੱਡ ਟੈ'ਡਰ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਹਰੇਕ ਠੇਕੇਦਾਰ ਆਪੋ ਆਪਣੇ ਕੰਮ ਨੂੰ ਜਲਦੀ ਤੋ' ਜਲਦੀ ਸ਼ੁਰੂ ਕਰਕੇ ਮਿੱਥੇ ਸਮੇ ਦੇ ਅੰਦਰ ਮੁਕੰਮਲ ਕਰੇ।ਉਨਾਂ ਨੇ ਪ੍ਰਾਜੈਕਟ ਸਲਾਹਕਾਰ ਨੂੰ ਨਿਰਦੇਸ਼ ਦਿੱਤੇ ਕਿ ਠੇਕੇਦਾਰਾਂ ਦੇ ਕੰਮ ਵਿੱਚ ਤਾਲਮੇਲ ਬਣਾਏ ਅਤੇ ਉਸ ਦਾ ਲਗਾਤਾਰ ਨਿਰੀਖਣ ਕਰੇ।ਸ. ਠੰਡਲ ਨੇ ਇਸ ਮੌਕੇ ਸਕੱਤਰ ਸਭਿਆਚਾਰਕ ਵਿਭਾਗ ਨੂੰ ਹਰ ਪੰਦਰਵਾੜੇ ਪ੍ਰਾਜੈਕਟਾਂ ਦਾ ਨਿਰੀਖਣ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਸਮਾਰਕਾਂ ਨੂੰ ਨਿਰਧਾਰਤ ਸਮੇ ਵਿੱਚ ਮੁਕੰਮਲ ਕੀਤਾ ਜਾ ਸਕੇ।ਇਸ ਮੌਕੇ ਹੋਰਨਾਂ ਤੋ' ਇਲਾਵਾ ਸ੍ਰੀ ਅੰਜਲੀ ਭਾਵਰਾਂ, ਸਕੱਤਰ, ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ; ਐਨ.ਐਸ ਰੰਧਾਵਾ ਡਾਇਰੈਕਟਰ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ; ਅਸੋਕ ਗੋਇਲ, ਚੀਫ ਇੰਜੀਨੀਅਰ ਲੋਕ ਨਿਰਮਾਣ; ਅਤੇ ਹੋਰ ਅਧਿਕਾਰੀ ਹਾਜ਼ਰ ਸਨ।