5 Dariya News

ਸਚਦੇਵਾ ਗਰਲਜ਼ ਕੈਪਸ਼ ਘੰੜੂਆਂ ਨੇ 'ਬੇਟੀ ਬਚਾਓ, ਬੇਟੀ ਪੜ੍ਹਾਓ ' ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ

5 Dariya News (ਗੁਰਵਾਰਿਸ ਸੋਹੀ)

ਮੋਰਿੰਡਾ 09-Feb-2016

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ 'ਬੇਟੀ ਬਚਾਓ, ਬੇਟੀ ਪੜ੍ਹਾਓ ' ਮੁਹਿੰਮ ਤਹਿਤ ਸਚਦੇਵਾ ਗਰਲਜ਼ ਕੈਪਸ਼ ਘੰੜੂਆਂ ਦੀਆਂ ਵਿਦਿਆਰਥਣਾਂ ਨੇ ਸ਼ਹਿਰ ਦੇ ਵੱਖ ਵੱਖ ਬਜਾਰਾਂ 'ਚ ਜਾਗਰੂਕਤਾ ਰੈਲੀ ਕੱਢੀ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰੋ. ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਰੈਲੀ ਮੋਰਿੰਡਾ ਦੇ ਫਤਹਿਗੜ੍ਹ ਸਾਹਿਬ ਬਾਈਪਾਸ ਤੋਂ ਲੈ ਕੇ ਸ਼ਹਿਰ ਦੇ ਵੱਖ ਵੱਖ ਬਜਾਰਾਂ 'ਚੋਂ ਹੁੰਦੀ ਹੋਈ ਕੁਰਾਲੀ ਚੰਡੀਗੜ੍ਹ ਚੌਂਕ 'ਤੇ ਸਮਾਪਤ ਹੋਈ। ਇਸ ਰੈਲੀ 'ਚ ਕਾਲਜ ਦੀਆਂ ਵਿਦਿਆਰਥਣਾਂ ਅਤੇ ਪ੍ਰੋਫੈਸਰਾਂ ਨੇ ਤਖ਼ਤੀਆਂ 'ਤੇ 'ਬੇਟੀ ਬਚਾਓ ਬੇਟੀ ਪੜ੍ਹਾਓ ' ਅਤੇ ਭਰੂਣ ਹੱਤਿਆ ਨੂੰ ਬੰਦ ਕਰਨ ਨਾਲ ਸਬੰਧਤ ਨ੍ਹਾਹਰੇ ਲਿੱਖ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ। ਇਸ ਰੈਲੀ ਦੀ ਜਿਥੇ ਮੋਰਿੰਡਾ ਵਾਸੀਆਂ ਨੇ ਵੀ ਸ਼ਲਾਘਾ ਕੀਤੀ ਉਥੇ ਇਸ ਸ਼ੁਭ ਕਾਰਜ ਲਈ ਪੁਲਸ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਸ਼ੇਸ ਸਹਿਯੋਗ ਦੇ ਕੇ ਰੈਲੀ ਨੂੰ ਸਫ਼ਲ ਬਣਾਇਆ। ਇਸ ਮੌਕੇ ਜਾਣਕਾਰੀ ਦਿੰਦਿਆ ਅਮਰਜੀਤ ਸਿੰਘ ਨੇ ਦੱਸਿਆ ਕਿ ਸਚਦੇਵਾ ਕੈਂਪਸ ਵੱਲੋਂ ਆਉਣ ਵਾਲੇ ਸਮੇਂ 'ਚ ਬੇਟੀਆਂ ਦੇ ਹੱਕਾਂ ਪ੍ਰਤੀ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਸਮਾਜ ਨੂੰ ਚੇਤੰਨ ਕਰਨ ਲਈ ਹੋਰ ਰੈਲੀਆਂ ਕੱਢਣ ਦੀ ਯੋਜਨਾ ਬਣਾਈ ਹੈ। ਇਸ ਰੈਲੀ 'ਚ ਬਹਾਦਰ ਸਿੰਘ , ਸੁਰਿੰਦਰ ਸਿੰਘ , ਗੁਰਤੇਜ ਸਿੰਘ , ਰਾਜਿੰਦਰ ਸਿੰਘ ਸੁਖਪ੍ਰੀਤ ਕੌਰ, ਸੁਮਨਲਤਾ , ਪਲਵਿੰਦਰ ਕੌਰ , ਨਿਧੀ ਸ਼ਰਮਾ , ਮਨਵੀਰ ਕੌਰ , ਅਥਰੀਤ ਮੈਦਾਨ ਸਮੇਤ ਅਨੇਕਾ ਪ੍ਰੋ. ਅਤੇ ਵਿਦਿਆਰਥਣਾਂ ਨੇ ਭਾਗ ਲਿਆ।