ਡੀ.ਜੀ.ਪੀ. ਵਲੋਂ ਔਰਤਾਂ ਵਿਰੁੱਧ ਜੁਰਮ ਦੀ ਨਿਗਰਾਨੀ ਲਈ ਆਈ.ਜੀ. ਪੱਧਰ ਦੀ ਅਧਿਕਾਰੀ ਨੋਡਲ ਅਫਸਰ ਨਿਯੁਕਤ
5 Dariya News
ਚੰਡੀਗੜ੍ਹ 08-Feb-2016
ਪੰਜਾਬ ਪੁਲਿਸ ਦੇ ਡੀ.ਜੀ.ਪੀ. ਵਲੋਂ ਇਕ ਅਹਿਮ ਫੈਸਲੇ ਤਹਿਤ ਆਈ.ਜੀ./ਆਰਥਿਕ ਅਪਰਾਥ ਵਿੰਗ, ਕਰਾਇਮ ਸ੍ਰੀਮਤੀ ਵਿਭੂ ਰਾਜ ਆਈ.ਪੀ.ਐਸ. ਨੂੰ ਸੂਬੇ ਵਿਚ ਔਰਤਾਂ ਵਿਰੁੱਧ ਜੁਰਮ ਦੀ ਨਿਗਰਾਨੀ ਲਈ ਨੋਡਲ ਅਫਸਰ ਨਿਯੁਕਤ ਕੀਤਾ ਹੈ। ਉਹ ਸਾਰੇ ਜੁਰਮ ਵਾਲੇ ਕੇਸਾਂ ਦੀ ਨਿਗਰਾਨੀ ਕਰਨਗੇ ਅਤੇ ਸਨਮੀਤ ਕੌਰ ਆਈ.ਪੀ.ਐਸ. ਏ.ਆਈ.ਜੀ. ਕਰਾਇਮ ਉਨ੍ਹਾਂ ਦੀ ਸਹਾਇਤਾ ਕਰਨਗੇ।ਅੱਜ ਇੱਥੇ ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਔਰਤਾਂ ਵਿਰੁੱਧ ਅਪਰਾਧ ਦੇ ਗੰਭੀਰ ਕਿਸਮ ਦੇ ਕੇਸਾਂ ਦੀ ਨਿਗਰਾਨੀ ਦੀ ਉੱਚ ਪੱਧਰੀ ਨਿਗਰਾਨੀ ਦੀ ਵੱਡੀ ਲੋੜ ਹੈ, ਜਿਸ ਲਈ ਆਈ.ਪੀ.ਐਸ. ਸ੍ਰੀਮਤੀ ਵਿਭੂ ਰਾਜ ਰੋਜ਼ਾਨਾ ਪੱਧਰ 'ਤੇ ਡੀ.ਜੀ.ਪੀ. ਤੇ ਹੋਰ ਉੱਚ ਅਧਿਕਾਰੀਆਂ ਨੂੰ ਅਜਿਹੇ ਕੇਸਾਂ ਬਾਰੇ ਰਿਪੋਰਟ ਦੇਣਗੇ।
ਬੁਲਾਰੇ ਨੇ ਕਿਹਾ ਕਿ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਵਲੋਂ ਨੋਡਲ ਅਧਿਕਾਰੀ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਾਰੇ ਮਹੱਤਵਪੂਰਨ ਕੇਸਾਂ ਦੀ ਖੁਦ ਨਿਗਰਾਨੀ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਔਰਤਾਂ ਵਿਰੁੱਧ ਅਪਰਾਧ ਨਾਲ ਸਬੰਧਿਤ ਕੇਸਾਂ ਵਿਚ ਸਬੰਧਿਤ ਕਮਿਸ਼ਨਰ ਆਫ ਪੁਲਿਸ ਜਾਂ ਐਸ.ਐਸ.ਪੀ. ਦੀ ਅਗਵਾਈ ਹੇਠ ਡੂੰਘਾਈ ਨਾਲ ਸਮਾਂਬੱਧ ਜਾਂਚ ਹੋਵੇ।
ਬੁਲਾਰੇ ਨੇ ਅੱਗੇ ਕਿਹਾ ਕਿ ਰੇਜ਼ਾਂ ਦੇ ਡੀ.ਆਈ.ਜੀ. ਵੀ ਔਰਤਾਂ ਵਿਰੁੱਧ ਜੁਰਮ ਬਾਰੇ ਕੇਸਾਂ ਦੀ ਨਿਗਰਾਨੀ ਲਈ ਜਿੰਮੇਵਾਰ ਹੋਣਗੇ ਅਤੇ ਹਰ ਮਹੀਨੇ ਦੀ 5 ਤਰੀਕ ਤੱਕ ਰਿਪੋਰਟ ਡੀ.ਜੀ.ਪੀ. ਨੂੰ ਭੇਜਣਗੇ।ਡੀ.ਜੀ.ਪੀ. ਵਲੋਂ ਨੋਡਲ ਅਧਿਕਾਰੀ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਔਰਤਾਂ ਵਾਲੇ ਕੇਸਾਂ ਵਿਚ ਜਾਂਚ ਲਈ ਮੁਕੰਮਲ ਪ੍ਰਕ੍ਰਿਆ ਲਾਗੂ ਕਰਨ ਜਿਸ ਵਿਚ ਮਹਿਲਾਵਾਂ ਨਾਲ ਮੀਟਿੰਗਾਂ, ਰਿਪੋਰਟਾਂ ਦਰਜ ਕਰਵਾਉਣਾ, ਪੀੜ੍ਹਤਾਂ ਨਾਲ ਵਿਚਾਰ ਵਟਾਂਦਰਾ ਸ਼ਾਮਿਲ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਨੋਡਲ ਅਫਸਰ ਔਰਤਾਂ ਵਿਰੁੱਧ ਕੇਸਾਂ ਸਬੰਧੀ ਨਵੀਨਤਮ ਕਾਨੂੰਨੀ ਪੇਚੀਦਗੀਆਂ, ਨਵੇਂ ਕਾਨੂੰਨਾਂ ਤੇ ਅਦਾਲਤਾਂ ਵਲੋਂ ਦਿੱਤੇ ਫੈਸਲਿਆਂ ਦੇ ਹਰ ਪਹਿਲੂ ਬਾਰੇ ਬਾਰੀਕੀ ਨਾਲ ਹੇ।