5 Dariya News

ਜ਼ਿੰਦਗੀ ਹੱਸ ਕੇ ਜੀ

5 Dariya News (ਰਮਨਦੀਪ ਕੌਰ)

06-Feb-2016

ਦੋਸਤੋ! ਜਿੰਦਗੀ ਬੜੀ ਹਸੀਨ ਹੈ ।ਇਸ ਦੁਨੀਆਂ ਦੇ ਰੰਗਾਂ ਨੂੰ ਕੋਈ ਨਹੀ ਸਮਝ ਸਕਿਆ।ਤੇ ਜਿਸਨੇ ਵੀ ਇਸਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਹ ਇਸ ਵਿਚ ਹੀ ਉਲਝ ਕੇ ਰਹਿ ਗਿਆ।ਜਿੰਦਗੀ ਬੜੀ ਛੋਟੀ ਹੈ।ਦੁਖ ਸੁਖ ਇਸਦਾ ਅਹਿਮ ਹਿਸਾ ਹੇ।ਕਈ ਇਨਸਾਨ ਦੁਖਾਂ ਉਤੇ ਜਿਤ ਪਾ ਲੈਦੇ ਨੇ ਤੇ ਕਈਆਂ ਉਤੇ ਦੁਖ ਜਿਤ ਪਾ ਲੈਦੇ ਨੇ।ਦੁਖ-ਸੁਖ ਜਿੰਦਗੀ ਦੇ ਦੋ ਜਰੂਰੀ ਹਿਸੇ ਨੇ।ਦੋਨਾਂ ਦਾ ਅਪਨਾ ਮਹਤਵ ਹੈ। ਬਿਨਾਂ ਦੁਖ ਤੋਂ ਸੁਖ ਨੂੰ ਕੋਈ ਨਹੀਂ ਸਮਝ ਸਕਦਾ ।ਹਾਰ ਕੇ ਬੈਠ ਜਾਣਾ ਮੌਤ ਬਰਾਬਰ ਹੈ।ਅਕਸਰ ਹੀ ਆਪਾਂ ਸਭ ਇਹ ਦੇਖਦੇ ਹਾਂ ਕਿ ਕਈ ਬੰਦੇ ਬੜੀ ਛੇਤੀ ਹਾਰ ਕੇ ਬਹਿ ਜਾਂਦੇ ਨੇ ਤੇ ਅੰਤ ਵਿੱਚ ਹੱਥ ਮਲਦੇ ਰਹਿ ਜਾਂਦੇ ਨੇ।ਇੱਕ ਬੱਚਾ ਡਿੱਗ ਡਿੱਗ ਕੇ ਹੀ ਤੁਰਨਾ ਸਿੱਖਦਾ ਹੈ। ਇਹ ਸੰਸਾਰ ਨਾਸ਼ਵਾਨ ਹੈ।ਹਰ ਚੀਜ ਖਤਮ ਹੋਣ ਵਾਲ਼ੀ ਹੈ।ਬੇਰੰਗ ਜ਼ਿੰਦਗੀ ਵਿੱਚ ਵੀ ਰੰਗ ਭਰੇ ਜਾ ਸਕਦੇ ਨੇ। ਲੋੜ ਹੈ ਤਾਂ ਸਿਰਫ ਅਪਣੇ ਅੰਦਰ ਇਕ ਆਤਮਵਿਸ਼ਵਾਸ਼ ਜਗਾਣ ਦੀ।ਹੱਸਣਾ ਸਾਨੂੰ ਬੜਾ ਕੁਝ ਸਿਖਾ ਦਿੰਦਾ ਹੈ।ਇਹ ਰੂਹ ਦੀ ਖੁਰਾਕ ਹੈ।ਇਸ ਨਾਲ ਦਿਲ ਤੰਦਰੁਸਤ ਰਹਿੰਦਾ ਹੈ।ਦਿਮਾਗ ਨੂੰ ਤਾਜ਼ਗੀ ਮਿਲਦੀ ਹੈ। ਹੁਣ ਸਮਾਂ ਬਦਲ ਗਿਆ ਹੈ।ਪਹਿਲਾਂ ਲੋਕ ਉੱਚੀ ਉੱਚੀ ਹੱਸਦੇ ਸਨ।ਇਸ ਨਾਲ Àੇਹਨਾਂ ਦੇ ਫੇਫੜਿਆਂ ਦੀ ਕਸਰਤ ਹੋ ਜ਼ਾਂਦੀ ਸੀ ਤੇ Àੁਹ ਸਿਹਤਮੰਦ ਰੰਿਹਦੇ ਸਨ।ਹੁਣ ਹਾਸਾ ਜ਼ਿੰਦਗੀ ਵਿੱਚ ਸੀਮਿਤ ਹੀ ਰਹਿ ਗਿਆ ਹੈ। 

ਜ਼ਰਾ ਸੋਚੋ ਕਿ ਪ੍ਰੇਸ਼ਾਨੀਆਂ ਕਿਸ ਦੀ ਜ਼ਿਦਗੀ ਵਿੱਚ ਨਹੀ ਹਨ।ਕੀ ਇਹਨਾਂ ਤੋ ਡਰ ਕੇ ਅਪਣੇ ਆਪ ਨੂੰ ਖਤਮ ਕਰ ਲੈਣਾ ਸਹੀ ਹੱਲ ਹੈ? ਚਿੰਤਾਂਵਾਂ ਸਾਨੂੰ ਨਿਰਾਸ਼ਾਵਾਦੀ ਬਣਾਉਦੀਆਂ ਨੇ।ਤੇ ਚਿਖਾ ਤੱਕ ਛੇਤੀ ਪਹੁੰਚਾ ਦਿੰਦੀਆਂ ਨੇ।ਇਹਨਾਂ ਵਿੱਚੋ ਸਭ ਤੋ ਗੰਭੀਰ ਸਿੱਟਾ ਆਤਮ ਹੱਤਿਆ ਵੱਲ ਮੁੜਨਾ ਹੈ।ਜੋ ਕਿ ਇੱਕ ਮਨੁੱਖੀ ਜ਼ਿੰਦਗੀ ਦੇ ਨਾਲ ਨਾਲ ਪਿਛਲੇ ਜੀਆਂ ਨੂੰ ਵੀ ਜ਼ਿਉਦਿਆਂ ਹੀ ਰੋਲ ਜ਼ਾਂਦਾ ਹੈ। ਜ਼ਾਂ ਫਿਰ ਸਾਰਾ ਦਿਨ ਬੈਠ ਕੇ ਦੁਖੀ ਹੋਣ ਨਾਲ ਜ਼ਾਂ ਇਕੱਲੇ ਬੈਠ ਕੇ ਰੋਣ ਨਾਲ ਮੁਸ਼ਕਿਲਾਂ ਦੇ ਹੱਲ ਨਿਕਲ ਆਉਦੇ ਹਨ? ਦੋਸਤੋ ਜ਼ਿੰਦਗੀ ਬੜੀ ਕੀਮਤੀ ਹੈ।ਇਸਨੂੰ ਦੁਖੀ ਰਹਿ ਕੇ ਅਜਾਈ ਨਾ ਗਵਾਓ।ਇਹ ਗੱਲ ਕਦੀ ਨਾਂ ਭੁੱਲੋ ਕਿ ਵੱਡੀਆਂ ਖੁਸ਼ੀਆਂ ਇੱਕਦਮ ਕਿਸੇ ਨੂੰ ਵੀ ਨਹੀ ਮਿਲਦੀਆਂ।ਪਰ ਅਸੀ ਲੋਕ ਵੱਡੀਆਂ ਖੁਸ਼ੀਆਂ ਦੇ ਚੱਕਰ ਵਿੱਚ ਛੋਟੀਆਂ ਨੂੰ ਵੀ ਨਕਾਰ ਦਿੰਦੇ ਹਾਂ ਜੋ ਕਿ ਸਹੀ ਨਹੀ ਹੈ।ਕਈ ਵਾਰ ਵੱਡੀਆਂ ਖੁਸ਼ੀਆਂ ਨਾਲ ਵੀ ਹਾਸੇ ਨਹੀ ਮਿਲਦੇ ਪਰ ਕਈ ਵਾਰ ਛੋਟੇ ਛੋਟੇ ਹਾਸਿਆਂ ਨਾਲ ਹੀ ਵੱਡੀਆਂ ਖੁਸ਼ੀਆਂ ਮਿਲ ਸਕਦੀਆਂ ਨੇ।ਲੋੜ ਹੈ ਤਾਂ ਸਿਰਫ ਹਾਸੇ ਲੱਭਣ ਦੀ।ਜਿਸ ਘਰ ਵਿੱਚ ਹਾਸੇ ਗੂੰਜਦੇ ਹੋਣ ਉਹ ਘਰ ਸਵਰਗ ਬਣ ਜਾਂਦਾ ਹੈ ਪਰ ਜਿਥੇ ਹਾਸੇ ਦੀ ਥਾਂ ਕਲੇਸ਼ ਹੋਵੇ ਉਹ ਘਰ ਤਾਂ ਨਰਕ ਤੋ ਵੀ ਗੰਦਾ ਲਗਦਾ ਹੈ।ਅੱਜ ਸਾਡੇ ਜੀਵਨ ਵਿੱਚ ਰੁਝੇਵੇ ਜਿਆਦਾ ਹੋਣ ਕਰਕੇ ਅਸੀ ਆਪਣਿਆਂ ਤੋ ਦੂਰ ਹੋ ਰਹੇ ਹਾਂ।ਤੇ ਤਣਾਅ ਵਧ ਰਿਹਾ ਹੈ।ਬਹੁਤ ਸਾਰੀਆਂ ਬਿਮਾਰੀਆਂ ਦਾ ਜਨਮ ਹੀ ਇਸ ਤਣਾਅ ਵਿੱਚੋ ਹੋਇਆ ਹੈ।ਤੇ ਹੱਸਣ ਨਾਲ ਇਹ ਚਿੰਤਾਂਵਾਂ ਘਟ ਜ਼ਾਂਦੀਆਂ ਨੇ।ਕਦੇ ਵੀ ਇਹ ਨਾਂ ਭੁਲੋ ਕਿ ਤੁਹਾਡੇ ਤਣਾਅ ਨੂੰ ਇਕੱਲੇ ਤੁਸੀ ਹੀ ਨਹੀ ਸਹਿ ਰਹੇ ਬਲਕਿ ਤੁਹਾਨੂੰ ਦਿਲੋ ਚਾਹੁਣ ਵਾਲੇ ਵੀ ਨਾਲ ਹੀ ਝੇਲ ਰਹੇ ਨੇ। ਖੁਸ਼ੀ ਤੁਸੀ ਆਪਣੇ ਅੰਦਰੋ ਖੋਜਣੀ ਪੈਣੀ ਹੈ ਨਾ ਕਿ ਕਿਸੇ ਦੁਆਰਾ ਪਰੋਸ ਕੇ ਦਿੱਤੀ ਜਾਣੀ ਹੈ। ਇਹ ਖੁਸ਼ੀ ਕਿਸੇ ਦਾ ਅਜਿਹਾ ਮਖੌਲ ਉਡਾ ਕੇ ਪ੍ਰਾਪਤ ਨਹੀ ਕੀਤੀ ਜਾ ਸਕਦੀ ਜਿਸ ਨਾਲ ਅਗਲੇ ਦਾ ਦਿਲ ਵੀ ਦੁਖੇ।ਖੁਦ ਵੀ ਖੁਸ਼ ਰਹੋ,ਹੱਸਦੇ ਰਹੋ ਤੇ ਦੂਜਿਆਂ ਨੂੰ ਵੀ ਹਸਾ ਕੇ ਆਲਾ ਦੁਆਲਾ ਮਹਿਕਾਉਦੇ.