5 Dariya News

(ਪੁੱਕਾ) ਵੱਲੋਂ ਅਨਏਡਿਡ ਕਾਲਜਾਂ ਦੀਆਂ ਸਮੱਸਿਆਵਾਂ ਨਾਲ ਰਾਜਪਾਲ ਸੋਲੰਕੀ ਨੂੰ ਕਰਵਾਇਆਂ ਜਾਣੂ, ਸਮੱਸਿਆ ਦੇ ਹੱਲ ਲਈ ਦਿਤਾ ਮੈਮਰੋਡੰਮ

5 Dariya News

ਚੰਡੀਗੜ 05-Feb-2016

ਸੂਬੇ ਵਿਚ ਅਨਏਡਿਡ ਕਾਲਜਾਂ  ਇਸ ਸਮੇਂ ਵਿੱਤੀ ਸਮੱਸਿਆਵਾਂ, ਸੀਟਾਂ ਅਤੇ ਹੋਰ ਕਈ ਮੁੱਦਿਆਂ ਨਾਲ ਜੂਝ ਰਹੇ ਹਨ ਜਿਸ ਦੇ ਚੱਲਦਿਆਂ ਭਾਰਤ ਵਿਚ ਸਿੱਖਿਆਂ ਹੱਬ ਵਜੋਂ ਆਪਣੀ ਪਛਾਣ  ਬਣਾ ਚੁੱਕੇ ਪੰਜਾਬ ਦੇ ਵਿੱਦਿਅਕ ਅਦਾਰੇ ਬੰਦ ਹੋਣ ਦੇ ਕਿਨਾਰੇ ਹਨ। ਇਨਾਂ ਗੱਲਾਂ   ਦਾ ਪ੍ਰਗਟਾਵਾ ਪੰਜਾਬ ਅਨਏਡਿਡ ਕਾਲਜਿਜ ਐਸੋਸੀਏਸ਼ਨ (ਪੁੱਕਾ) ਦੇ ਪ੍ਰੈਜ਼ੀਡੈਂਟ ਅੰਸ਼ੂ ਕਟਾਰੀਆਂ ਵੱਲੋਂ  ਪੰਜਾਬ ਅਤੇ ਹਰਿਆਣਾ ਦੇ ਗਵਰਨਰ ਪ੍ਰੋ ਕਪਤਾਨ ਸਿੰਘ ਨਾਲ ਸੋਲੰਕੀ ਨਾਲ ਇਕ ਡੈਲੀਗੇਸ਼ਨ ਦੀ ਅਗਵਾਈ ਦੌਰਾਨ ਕਹੇ।ਇਸ ਡੈਲੀਗੇਸ਼ਨ ਵਿਚ ਪ੍ਰੈਜ਼ੀਡੈਂਟ ਅੰਸ਼ੂ ਕਟਾਰੀਆ, ਡਾ. ਗੁਰਪ੍ਰੀਤ ਸਿੰਘ ਜਰਨਲ ਸੈਕਟਰੀ, ਸੀ ਏ ਰੇਨੂੰ ਅਰੋੜਾ ਜੁਆਇੰਟ ਸੈਕਟਰੀ,ਮਾਨਵ ਦੀਵਾਨ ਟ੍ਰਾਈ ਸਿਟੀ ਕੋਰਡੀਨੇਟਰ ਸ਼ਾਮਿਲ ਸਨ। ਇਸ ਦੌਰਾਨ ਡੈਲੀਗੇਸ਼ਨ ਨੇ ਰਾਜਪਾਲ ਸੋਲੰਕੀ ਨੂੰ ਵਿੱਦਿਅਕ ਅਦਾਰਿਆਂ ਦੀ ਨਿੱਘਰ ਰਹੀ ਹਾਲਾਤ ਨਾਲ ਜਾਣੂ ਕਰਾਉਂਦੇ ਹੋਏ ਇਸ ਦੇ ਤੁਰੰਤ ਹੱਲ ਦੀ ਮੰਗ ਕੀਤੀ।

ਪ੍ਰੈਜ਼ੀਡੈਂਟ ਕਟਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਪੰਜਾਬ ਭਰ ਵਿਚ ਇੰਜੀਨੀਅਰਿੰਗ, ਮੈਨੇਜਮੈਂਟ,ਪੋਲੀਟੈਕਨੀਕਲ,ਆਰਕੀਟੈਕਟ,ਫਾਰਮੇਸੀ ਸਮੇਤ ਹੋਰ ਵਿਸ਼ਿਆਂਵਿਚ ਸਿੱਖਿਆਂ ਦਾ ਚਾਨਣ ਮੁਨਾਰਾ ਬਣ ਚੁੱਕੇ 400 ਦੇ ਕਰੀਬ ਕਾਲਜਾ ਇਸ ਸਮੇਂ ਸਰਕਾਰਦੀਆਂ ਕਮਜ਼ੋਰ ਨੀਤੀਆਂ ਕਾਰਨ ਲਗਭਗ ਬੰਦ ਹੋਣ ਦੀ ਕਗਾਰ ਤੇ ਪਹੁੰਚ ਚੁੱਕੇ ਹਨ।ਡਾ.ਕਟਾਰੀਆਂ ਅਨੁਸਾਰ ਸਰਕਾਰ ਵੱਲੋਂ ਹਾਲੇ ਤੱਕ 2014-15 ਅਤੇ 2015-16 ਦੀ ਦਸਵੀਂ ਤੋਂ ਬਾਅਦ ਮਿਲਣ ਵਾਲੀ ਸਕਾਲਰਸ਼ਿਪ ਦਾ ਇਕ ਵੀ ਪੈਸਾ ਰੀਲੀਜ਼ ਨਹੀਂ ਕੀਤਾ ਗਿਆ ਹੈ।ਡਾ. ਗੁਰਪ੍ਰੀਤ ਸਿੰਘ ਜਰਨਲ ਸੈਕਟਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਪੰਜਾਬ ਦੀ  ਬੀ ਸੀ ਵਿਦਿਆਰਥੀਆਂ ਦੀ ਭਲਾਈ ਲਈ ਹੋਣ ਵਾਲੀ ਕਰੋੜਾਂ ਰੁਪਏ ਦੀ ਰਾਸ਼ੀ ਵੀ ਰਾਸ਼ੀ ਨਹੀਂ ਕੀਤੀ ਗਈ ਹੈ।ਜਦ ਕਿ ਬਿਹਾਰ, ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਹੋਰ ਸੂਬੇ ਸੰਪੂਰਨ ਟਿਊਸ਼ਨ ਫ਼ੀਸ ਲਗਾਤਾਰ ਰੀਲੀਜ਼ ਕਰ ਰਹੇ ਹਨ। ਜਿਨਾਂ ਦਾ ਸੰਪੂਰਨ ਬੋਝ ਪ੍ਰਾਈਵੇਟ ਕਾਲਜਾਂ ਦੇ ਉੱਪਰ ਆ ਗਿਆ ਹੈ।ਜੇਕਰ ਸਮਾਂ ਰਹਿੰਦੇ ਉਕਤ ਸਮੱਸਿਆਵਾਂ ਕੋਈ ਉਚਿੱਤ ਉਪਰਾਲਾ ਨਾ ਕੀਤਾ ਗਿਆ ਤਾਂ ਭਾਰੀ ਵਿੱਤੀ ਸੰਕਟ ਦੇ ਚੱਲਦਿਆਂ ਪੰਜਾਬ ਦੇ 400 ਦੇ ਕਰੀਬ ਵਿੱਦਿਅਕ ਅਦਾਰੇ ਬੰਦ ਹੋ ਜਾਣਗੇ।