5 Dariya News

ਆਦੇਸ਼ ਪ੍ਰਤਾਪ ਸਿੰਘ ਕੈਰੋ ਵਲੋਂ 34ਵੀਂ ਨੈਸ਼ਨਲ ਰੋਇੰਗ ਚੈਂਪਿਅਨਸ਼ਿਪ ਦੇ ਜੇਤੂਆਂ ਨੂੰ ਸ਼ਾਨਦਾਰ ਜਿੱਤ 'ਤੇ ਵਧਾਈ

ਪੰਜਾਬ ਟੀਮ ਨੂੰ ਇੰਟਰਨੈਸ਼ਨਲ ਮੁਕਾਬਲੇ ਲਈ ਤਿਆਰ ਕੀਤਾ ਜਾਵੇਗਾ

5 Dariya News

ਚੰਡੀਗੜ੍ਹ 02-Feb-2016

ਪੰਜਾਬ ਦੇ ਰੋਇੰਗ ਐਸੋਸੀਏਸ਼ਨ ਦੁਆਰਾ ਆਯੋਜਿਤ ਇੱਕ ਸਧਾਰਨ ਪਰੰਤੂ ਪ੍ਰਭਾਵਸ਼ਾਲੀ ਸਮਾਗਮ 'ਚ 34ਵੀਂ ਨੈਸ਼ਨਲ ਰੋਇੰਗ ਮੁਕਾਬਲੇ ਦੀ ਜੈਤੂ ਟੀਮ  ਨੂੰ  ਅੱਜ ਚੰਡੀਗੜ੍ਹ ਲੇਕ ਕਲੱਬ ਵਿਖੇ ਸਨਮਾਨਤ ਕੀਤਾ ਗਿਆ।  ਇਹ ਮੁਕਾਬਲੇ  25 ਜਨਵਰੀ ਤੋਂ 31 ਜਨਵਰੀ ਤੱਕ ਹੈਦਰਾਬਾਦ ਵਿਖੇ ਆਯੋਜਿਤ ਕੀਤੇ ਗਏ ਜਿਸ ਵਿਚ ਪੰਜਾਬ ਦੀ ਟੀਮ ਨੇ ਓਵਰ ਆਲ ਟਰਾਫੀ ਹਾਸਲ ਕੀਤੀ।  ਇਸ ਟੀਮ ਵਿਚ ਜਿਆਦਾਤਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ  ਖੇਡ ਵਿਭਾਗ ਦੇ   ਖਿਡਾਰੀ ਸਨ। ਇਸ ਮੌਕੇ  ਪੰਜਾਬ ਰੋਇੰਗ ਐਸੋਸੀਏਸ਼ਨ ਦੇ ਪ੍ਰਧਾਨ  ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋ  ਨੇ ਕਿਹਾ ਕਿ ਇਹ  ਪੰਜਾਬ ਲਈ ਮਾਣ ਵਾਲੀ ਗੱਲ ਹੈ  ਕਿ ਸੀਮਤ ਸਾਧਨ ਹੋਣ ਦੇ ਬਾਵਜੂਦ  ਟੀਮ ਨੇ ਮੈਡਲ ਜਿੱਤੇ ਹਨ। ਉਨ੍ਹਾਂ ਕਿਹਾ ਕਿ  ਪੰਜਾਬ ਸਰਕਾਰ ਨੋਜਵਾਨ ਖਿਡਾਰੀਆਂ ਦਾ ਹੋਂਸਲਾ ਵਧਾਉਣ ਲਈ ਵਚਨਬੱਧ ਹੈ ਅਤੇ ਖਿਡਾਰਿਆਂ ਨੂੰ ਇੰਟਰਨੈਸ਼ਨਲ ਪੱਧਰ 'ਤੇ ਮੁਕਾਬਲਿਆ ਲਈ ਤਿਆਰ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਖੇਡਾਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਪ੍ਰਦਾਨ ਕਰੇਗੀ ਉੱਥੇ ਰੋਇੰਗ ਖਿਡਾਰੀਆਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਲਈ ਤਿਆਰ ਕਰੇਗੀ।  ਪੰਜਾਬ ਰੋਵਰਜ ਐਸੋਸੀਏਸ਼ਨ ਦੇ ਉਦੇਸ਼ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਕੈਰੋਂ ਨੇ ਕਿਹਾ ਕਿ ਇਸ ਖੇਡ ਨ ਜ਼ਮੀਨੀ ਪੱਧਰ ਤੱਕ  ਹਰਮਨ ਪਿਆਰਾ ਬਣਾਉਣਾ ਹੈ ਅਤੇ  ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ  ਓਲੰਪਿਕ ਅਤੇ ਹੋਰ ਗਲੋਬਲ ਖੇਡਾਂ ਵਿਚ ਹਿੱਸਾ ਲੈਣ ਲਈ ਤਿਆਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ  ਸਰਕਾਰ ਵਲੋਂ  ਤਗਮਾ ਜੇਤੂਆਂ  ਲਈ ਤਿਆਰ ਨੀਤੀ ਅਨੁਸਾਰ ਨਕਦ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀ ਜਸਪ੍ਰੀਤ ਸਿੰਘ ਸਿੱਧੂ, ਸਕੱਤਰ, ਪੰਜਾਬ ਰੋਵਰਜ ਐਸੋਸੀਏਸ਼ਨ, ਡਾ ਰਾਜ ਕੁਮਾਰ ਡਾਇਰੈਕਟਰ ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਪੁਲਿਸ ਅਤੇ ਖੇਡ ਵਿਭਾਗ ਦੇ ਹੋਰ ਅਧਿਕਾਰੀ ਵੀ ਸ਼ਾਮਲ ਸਨ ।