5 Dariya News

ਪੰਜਾਬ ਦੀ ਸ਼ਾਨ ਸੰਨੀ ਦਿਓਲ ਨੇ ਕੀਤੀ ਸ਼ੁਰੂਆਤ ਪੰਜਾਬ ਦੇ ਪਹਿਲੇ ਬਾਕਸ ਕ੍ਰਿਕੇਟ ਲੀਗ ਦੀ

5 Dariya News

ਮੁੰਬਈ 01-Feb-2016

ਦਿਲ ਦੇ ਸੱਚੇ ਪੰਜਾਬੀ ਅਤੇ ਕ੍ਰਿਕੇਟ ਦੇ ਪ੍ਰਸ਼ੰਸਕ ਸੰਨੀ ਦਿਓਲ ਬਾਕਸ ਕ੍ਰਿਕੇਟ ਲੀਗ ਪੰਜਾਬ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹੋਏ। ਲੀਗ ਦੇ ਮਾਲਿਕ ਸੁਮਿਤ ਦੱਤ ਨੇ ਜਦੋਂ ਸੰਨੀ ਦਿਓਲ ਨਾਲ ਮਿਲ ਕੇ ਇਸ ਯੁਨਿਸੇਕਸ ਕ੍ਰਿਕੇਟ ਲੀਗ ਦੇ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਸੰਨੀ ਨੂੰ ਕ੍ਰਿਕੇਟ ਦਾ ਇਹ ਰੂਪ ਬਹੁਤ ਪਸੰਦ ਆਇਆ। ਉਨ੍ਹਾਂ ਨੇ ਕਿਹਾ ਕਿ ਕ੍ਰਿਕੇਟ ਦਾ ਇਹ ਰੂਪ ਔਰਤਾਂ ਅਤੇ ਮਰਦਾਂ ਦੀ ਬਰਾਬਰੀ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਉਨ੍ਹਾਂ ਨੇ ਅਜਿਹਾ ਹੀ ਇੱਕ ਮੈਚ ਆਪਣੀ ਘਾਇਲ ਵੰਸ ਅਗੈਨ ਦੀ ਟੀਮ ਅਤੇ ਬੀਸੀਐਲ ਪੰਜਾਬ ਦੀ ਟੀਮ ਦੇ ਵਿੱਚ ਖੇਡਣ ਦਾ ਸੁਝਾਅ ਦਿੱਤਾ। ਬੀਸੀਐਲ ਪੰਜਾਬ ਦੀ ਸਾਰੀਆਂ ਪੰਜ ਟੀਮਾਂ ਦੇ ਖਿਡਾਰੀ ਆਉਣ ਵਾਲੇ ਮੈਚਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਚੁੱਕੇ ਹਨ। ਚੰਡੀਗੜ੍ਹ ਯੈਨ੍ਕਿਸ, ਅੰਬਰਸਰੀਏ ਹਾਕ੍ਸ, ਲੁਧਿਆਣਵੀ ਟਾਈਗਰਸ, ਰਾਇਲ ਪਟਿਆਲਵੀ ਅਤੇ ਜਲੰਧਰੀਏ ਪੈੰਥਰ੍ਸ, ਸਾਰੇ ਖਿਡਾਰੀਆਂ ਦਾ ਕਹਿਣਾ ਹੈ ਕਿ ਸੰਨੀ ਭਾਜੀ ਅਤੇ ਉਨ੍ਹਾ ਦੀ ਟੀਮ ਦੇ ਨਾਲ ਖੇਡਣਾ ਸਾਡੇ ਲਈ ਮਾਣ ਵਾਲੀ ਗੱਲ ਸੀ ਅਤੇ ਸਾਰੇ ਖਿਡਾਰੀ ਸੰਨੀ ਦੇ ਲੀਗ ਦੇ ਪ੍ਰਤੀ ਦਿਖਾਏ ਗਏ ਪ੍ਰੋਤਸਾਹਨ ਤੋਂ ਬਹੁਤ ਖੁਸ਼ ਹਨ। ਉਤਸਾਹ ਚਰਮ ਸੀਮਾ ਤੇ ਸੀ ਅਤੇ ਮਜ਼ਾ ਕੇਵਲ ਵਿਕੇਟ ਅਤੇ ਰਨਾਂ ਤੱਕ ਹੀ ਨਹੀ ਰੁਕਿਆ, ਬਲਕਿ ਹਰ ਬਾਰ ਜਦੋਂ ਕੋਈ ਬਾਊਂਡਰੀ ਲਗਦੀ ਤਾਂ ਸਾਰੇ ਢੋਲ ਦੀ ਥਾਪ ਤੇ ਖੁੱਲ ਕੇ ਨੱਚਦੇ।ਸੁਮਿਤ ਦੱਤ ਦਾ ਕਹਿਣਾ ਹੈ ਕਿ ਬਾਲੀਵੁੱਡ ਵਿੱਚ ਪੰਜਾਬ ਨੂੰ ਸੰਨੀ ਦਿਓਲ ਤੋਂ ਬੇਹਤਰ ਕੋਈ ਵੀ ਪੇਸ਼ ਨਹੀ ਕਰ ਸਕਦਾ ਅਤੇ ਇਸ ਲੀਗ ਦੀ ਸ਼ੁਰੂਆਤ ਵਿੱਚ ਸੰਨੀ ਦਿਓਲ ਦਾ ਨਾਲ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ।