5 Dariya News

ਅੰਨਾ ਟੀਮ ਦਾ ਹਲਕਾ ਖਰੜ 'ਚ ਹੋਵੇਗਾ ਸਵਾਗਤ: ਕਮਲ ਕਿਸੋਰ ਸ਼ਰਮਾ

5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)

ਖਰੜ 25-Jan-2012

ਮੁਕਤੀ ਮੋਰਚਾ ਖਰੜ ਦੇ  ਉਮੀਦਵਾਰ ਕਮਲ ਕਿਸੋਰ ਸ਼ਰਮਾ ਨੇ ਅੱਜ ਖਰੜ ਵਿਖੇ ਹੋਈ ਚੋਣ ਮੀਟਿੰਗਾਂ ਵਿਚ ਸਪੱਸ਼ਟ ਤੌਰ ਤੇ ਐਲਾਨ ਕੀਤਾ ਕਿ ਦੇਸ਼ ਵਿਚ ਅੰਨਾ ਹਜਾਰੇ ਵਲੋਂ ਚਲਾਈ ਗਈ ਭ੍ਰਿਸ਼ਟਾਚਾਰ ਮੁਹਿੰਮ ਦੇ ਤਹਿਤ ਟੀਮ ਦੇ ਆਗੂਆਂ ਦਾ ਖਰੜ ਹਲਕੇ ਵਿਚ ਪਹੁੰਚਣ ਤੇ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਵੀ ਇਹ ਸੋਚ ਹੈ ਕਿ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ ਕਿਉਕਿ ਉਹ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਹਨ। ਉਨ੍ਹਾਂ ਵੋਟਰਾਂ ਨੂੰ ਕਿਹਾ ਕਿ ਉਹ ਗਣਤੰਤਰ ਦਿਵਸ ਮੌਕੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਦੇਸ਼, ਸੂਬੇ ਦੀ ਖੁਸ਼ਹਾਲੀ ਲਈ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਾਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਅੰਨਾ ਟੀਮ ਦਾ ਸਮਰੱਥਨ ਕਰਨਾ ਚਾਹੀਦਾ ਹੈ। ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ , ਯੂਥ ਕਾਂਗਰਸ ਦੇ ਸੀਨੀਅਰ ਆਗੂ  ਪਰਮਿੰਦਰ ਸਿੰਘ ਸੋਨਾ, ਭਾਜਪਾ ਆਗੂ ਖੁਸਵੰਤ ਰਾਏ ਗੀਗਾ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਪਹਿਲੀ ਵਾਰ ਸ਼ਹਿਰ ਦਾ ਬੇਦਾਗ ਉਮੀਦਵਾਰ ਸਾਂਝੇ ਮੋਰਚੇ ਵਲੋਂ ਚੋਣ ਪਿੜ ਵਿਚ ਉਤਾਰਿਆ ਗਿਆ ਹੈ ਅਤੇ ਉਨ੍ਹਾਂ ਦੇ ਹੱਕ ਵਿਚ ਸ਼ੁਰੂ ਕੀਤੀਆਂ ਗਈਆਂ ਚੋਣ ਮੀਟਿੰਗਾਂ ਹੀ ਨਹੀਂ ਬਲਕਿ ਉਹ ਰੈਲੀਆਂ ਬਣਦੀਆਂ ਜਾ ਰਹੀਆਂ ਹਨ। ਉਨ੍ਹਾਂ  ਵੋਟਰਾਂ ਨੂੰ ਸੱਦਾ ਦਿੱਤਾ ਕਿ ਉਹ ਵਿਰੋਧੀ ਸਿਆਸੀ ਪਾਰਟੀਆਂ ਦੇ ਚੋਣ ਮਨਰੋਥ ਪੱਤਰ ਜੋ ਝੂਠ ਦਾ ਪਲੰਦਾ ਹਨ ਉਨ੍ਹਾਂ ਨੂੰ ਨਕਾਰ ਦੇਣ ਅਤੇ 30 ਜਨਵਰੀ ਨੂੰ ਕੇਵਲ ਟੈਲੀਵਿਜਨ ਦਾ ਬਟਨ ਦਬਾ ਕੇ ਮੋਰਚੇ ਦੇ ਉਮੀਦਵਾਰ ਕਮਲ ਕਿਸੋਰ ਸ਼ਰਮਾ ਨੂੰ ਵਿਧਾਨ ਸਭਾ ਵਿਚ ਭੇਜਣ। ਇਸ ਮੌਕੇ ਉਨ੍ਹਾਂ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਸਮਸ਼ੇਰ ਸਿੰਘ ਘੜੂੰਆਂ, ਦਵਿੰਦਰ ਸਿੰਘ ਦੇਹ ਕਲਾਂ, ਰਣਜੀਤ ਸਿੰਘ ਠੇਕੇਦਾਰ, ਪੰਡਿਤ ਓਮ ਪ੍ਰਕਾਸ , ਰਿਚੀ ਆਦਿ ਸਮੇਤ ਹੋਰ ਸਮਰੱਥਕ ਵੀ ਹਾਜ਼ਰ ਸਨ।