5 Dariya News

ਲਾਰੇਂਸ ਸਕੂਲ 'ਚ ਸੀਨੀਅਰ ਵਿਦਿਆਰਥੀਆਂ ਦੀ ਵਿਦਾਇਗੀ ਤੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 01-Feb-2016

ਲਾਰੇਂਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ,ਸੈਕਟਰ ੫੧ ਦੇ ਜੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ। ਇਸ ਮੌਕੇ ਤੇ ਸਮੂਹ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ , ਜਿਸ ਦੌਰਾਨ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਸ਼ਬਦ ਗਾ ਕੇ ਕੀਤੀ ।ਇਸ ਰੰਗਾਰੰਗ ਸਮਾਗਮ ਦਾ ਆਯੋਜਨ ਗਿਆਰ੍ਹਵੀਂ ਕਲਾਸ ਦੇ ਉਨ੍ਹਾਂ ਵਿਦਿਆਰਥੀਆਂ ਵੱਲੋਂ ਕੀਤਾ ਗਿਆ । ਇਸ ਸਮਾਗਮ ਵਿਚ ਸਕੂਲ ਦੇ  ਪਿੰ੍ਰਸੀਪਲ ਵੀਨਾ ਮਲਹੋਤਰਾ ਮੁੱਖ ਮਹਿਮਾਨ ਅਤੇ ਕੋਰਡੀਨੇਟਰ ਵੰਦਨਾ ਗੁਪਤਾ ਖ਼ਾਸ ਮਹਿਮਾਨ ਸਨ । ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਸੀਨੀਅਰ ਵਿਦਿਆਰਥੀਆਂ ਉੱਪਰ ਫੁੱਲਾਂ ਦੀ ਵਰਖਾ ਕਰਕੇ ਸਮਾਗਮ ਨੂੰ ਹੋਰ ਰੰਗ-ਬਰੰਗਾ ਕਰ ਦਿਤਾ । ਇਸ ਤੋਂ ਬਾਦ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਾਲੀਵੁੱਡ ਦੀਆਂ ਤਰਜ਼ਾਂ ਤੇ ਡਾਂਸ ਕਰਕੇ ਮਾਹੌਲ ਹੋਰ ਰੰਗੀਨ ਕਰ ਦਿਤਾ।ਇਸ ਦੌਰਾਨ ਮਿਸਟਰ ਤੇ ਮਿਸ ਫੇਅਰਵੈੱਲ ਦਾ ਮੁਕਾਬਲਾ ਬਹੁਤ ਰੋਚਕ ਰਿਹਾ ਜਿਸ ਵਿਚ ਅਰਸ਼ਦੀਪ ਸਿੰਘ ਅਤੇ ਮਹਿਕ ਅਰਪਣ ਨੂੰ ਮਿਸਟਰ ਅਤੇ ਮਿਸ ਲਾਰੇਂਸ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਜਦ ਕਿ ਨਵਕਿਰਨ ਅਤੇ ਮਿਆਂਕ ਨੂੰ ਮਿਸਟਰ ਅਤੇ ਮਿਸ ਕਾਨਫੀਡੈਂਸ ਚੁਣਿਆਂ ਗਿਆ।

ਕੋਰਡੀਨੇਟਰ ਵੰਦਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਆਪਣਾ ਕੈਰੀਅਰ ਬਣਾਉਣ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ ਤਾਂ ਕਿ ਸਫਲਤਾ ਦੀ ਪੌੜੀ ਚੜ੍ਹਦੇ ਹੋਏ ਉਹ ਬੁਲੰਦੀਆਂ ਨੂੰ ਛੂਹ ਸਕਣ , ਉਨ੍ਹਾਂ ਨੇ ਕਿਹਾ ਕਿ ਨਵੀਂ ਪੀੜੀ ਨੂੰ ਸਹਿਣਸ਼ੀਲਤਾ, ਯੋਜਨਾ, ਸਖ਼ਤ ਮਿਹਨਤ ਅਤੇ ਦੂਰਅੰਦੇਸ਼ੀ ਹੀ ਸਫਲਤਾ ਦੇ ਰਾਹ ਤੇ ਲਿਜਾ ਸਕਦੀ ਹੈ ।ਸਕੂਲ ਦੇ ਪਿੰਸੀਪਲ ਵੀਨਾ ਮਲਹੋਤਰਾ ਨੇ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਅਨੁਸ਼ਾਸਨ, ਸਮੇਂ ਦੀ ਪਾਬੰਦੀ ਅਤੇ ਦੂਰ-ਦਰਸ਼ੀ ਹੋਣ ਦੇ ਗੁਣ ਅਪਣਾਉਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਖੇਤਰ ਵਿਚ ਸਫਲਤਾ ਹਾਸਿਲ ਕਰਨ ਲਈ ਲਗਾਤਾਰ ਮਿਹਨਤ ਕਰਦੇ ਰਹਿਣਾ ਜ਼ਰੂਰੀ ਹੈ ਅਤੇ ਆਪਣੀ ਮੰਜ਼ਿਲ ਨੂੰ ਹਾਸਿਲ ਕਰਨ ਲਈ ਪੂਰਾ ਜ਼ੋਰ ਲਗਾਉਣਾ ਪੈਂਦਾ ਹੈ ਜਦ ਕਿ ਸਫਲਤਾ ਦਾ ਕੋਈ ਸ਼ਾਰਟ ਸਰਕਟ ਨਹੀਂ ਹੈ। ਉਨ੍ਹਾਂ  ਸਮਾਰੋਹ ਦੀ ਸਫਲਤਾ ਲਈ ਜੂਨੀਅਰ ਵਿਦਿਆਰਥੀਆਂ ਦੀ ਤਾਰੀਫ਼ ਕੀਤੀ ਅਤੇ ਵਿਦਾ ਹੋ ਰਹੇ ਸੀਨੀਅਰ ਵਿਦਿਆਰਥੀਆਂ ਨੂੰ ਸਫਲ ਜ਼ਿੰਦਗੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।