5 Dariya News

ਬਸਪਾ ਵੱਲੋਂ ਮਹਾਂਗਠਜੋੜ ਬਣਾਉਣ ਲਈ ਬਦਲ ਖੁੱਲੇ : ਅਵਤਾਰ ਸਿੰਘ ਕਰੀਮਪੁਰੀ

ਬਸਪਾ ਵੱਲੋਂ ਜਸਪਾਲ ਬਾਂਗਰ 'ਚ 24 ਫਰਵਰੀ ਨੂੰ ਕਰੇਗੀ ਸ਼ਹੀਦੀ ਸਮਾਗਮ

5 Dariya News (ਅਜੇ ਪਾਹਵਾ)

ਲੁਧਿਆਣਾ 30-Jan-2016

ਬਹੁਜਨ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਸਥਾਨਕ ਸਰਕਟ ਹਾਊਸ ਵਿਖੇ ਹੋਈ ਜਿਸ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵਜੋਂ ਪਹੁੰਚੇ। ਮੀਟਿੰਗ 'ਚ ਲੋਕਤੰਤਰ ਦੀ ਰਾਖੀ ਕਰਦੇ 24 ਫਰਵਰੀ 1992 ਨੂੰ ਸ਼ਹੀਦ ਹੋਏ ਜਸਪਾਲ ਬਾਂਗਰ ਦੇ 5 ਸ਼ਹੀਦਾਂ ਨੂੰ ਸਰਧਾਂਜਲੀ ਦੇਣ ਲਈ ਸ਼ਹੀਦੀ ਸਮਾਗਮ ਰੱਖਿਆ ਗਿਆ। 24 ਫਰਵਰੀ ਨੂੰ ਪਿੰਡ ਜਸਪਾਲ ਬਾਂਗਰ 'ਚ ਕੀਤੇ ਜਾਣ ਵਾਲੇ ਇਸ ਸਮਾਗਮ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਲੋਕਾਂ ਨੂੰ ਦੱਸਣ ਕਿ ਉਹ 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੱਜੇ ਸਨ ਜਾਂ ਇਨ੍ਹਾਂ ਚੋਣਾਂ ਦਾ ਬਾਈਕਾਟ ਕਰਨ ਵਾਲਿਆਂ ਕਰਨ ਵਾਲਿਆਂ ਨਾਲ ਸਮਝੋਤਾ ਕੀਤਾ ਸੀ। ਸ: ਕਰੀਮਪੁਰੀ ਨੇ ਕਿਹਾ ਕਿ ਲੋਕਤੰਤਰ ਦੀ ਰਾਖੀ ਲਈ ਉਸ ਸਮੇਂ ਪੂਰੇ ਪੰਜਾਬ ਵਿੱਚ ਵਰਕਰਾਂ ਵਰਕਰਾਂ ਨੇ ਵਧ ਚੜ ਕੇ ਵੋਟਾਂ ਪਾਈਆਂ ਜਿਸ ਦਾ ਖਮਿਆਜਾ ਉਨ੍ਹਾਂ ਨੂੰ ਅਪਣੀਆਂ ਜਾਨਾਂ ਦੇ ਕੇ ਭੁਗਤਣਾ ਪਿਆ। ਬਸਪਾ ਦੇ ਏਹ ਯੋਧੇ ਜਿਨ੍ਹਾਂ ਵਿੱਚ ਜਸਪਾਲ ਬਾਂਗਰ ਦੇ ਪੰਜ ਨੌਜਵਾਨ ਵੀ ਸ਼ਾਮਿਲ ਸੀ, ਅਸਲ ਵਿੱਚ ਲੋਕਤੰਤਤ ਦੇ ਰਖਵਾਲੇ ਸਨ ਜਿਨ੍ਹਾਂ ਲੋਕਤੰਤਰ ਦੀ ਬਹਾਲੀ ਲਈ ਸੂਬਾ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਸ਼ਹੀਦੀਆਂ ਦਿੱਤੀਆਂ। 

ਕਰੀਮਪੁਰੀ ਨੇ ਕਿਹਾ ਬਸਪਾ ਹਰ ਸਾਲ ਏਨਾਂ ਯੋਧੇ ਸਿਪਾਹੀਆਂ ਨੂੰ ਯਾਦ ਕਰਨ ਲਈ ਸ਼ਹੀਦੀ ਸਮਾਗਮਾਂ ਦਾ ਆਯੋਜਨ ਕਰਦੀ ਹੈ। ਕਰੀਮਪੁਰੀ ਨੇ ਦੱਸਿਆ ਕਿ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਰਾਜ ਸਭਾ ਮੈਂਬਰ ਅਤੇ ਉੱਤਰੀ ਭਾਰਤ ਦੇ ਇੰਚਾਰਜ ਸ੍ਰੀ ਨਰਿੰਦਰ ਕਸ਼ਯਪ ਪਹੁੰਚ ਰਹੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਸਪਾ ਅਤੇ ਕਾਂਗਰਸ ਦੋਵੇਂ ਰਾਸ਼ਟਰੀ ਪਾਰਟੀਆਂ ਹਨ ਇਸ ਲਈ ਦੋਵਾਂ ਪਾਰਟੀਆਂ 'ਚ ਹੋਣ ਵਾਲਾ ਸਮਝੋਤਾ ਉੱਪਰਲੇ ਪੱਧਰ ਤੇ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਬਸਪਾ ਪੰਜਾਬ ਦੇ ਲੋਕਾਂ ਨੂੰ ਅਕਾਲੀ ਭਾਜਪਾ ਗਠਜੋੜ ਦੇ ਲੋਟੂ ਟੋਲੇ ਤੋਂ ਬਚਾਉਣਾ ਚਾਹੁੰਦੀ ਹੈ ਜਿਸਦੇ ਲਈ ਬਸਪਾ ਵੱਲੋਂ ਮਹਾਂਗਠਜੋੜ ਲਈ ਬਦਲ ਖੁੱਲੇ ਹਨ। ਉਨ੍ਹਾਂ ਕਾਂਗਰਸ ਅਤੇ ਬਸਪਾ 'ਚ ਗਠਜੋੜ ਹੋਣ ਦੀਆਂ ਗੱਲਾਂ ਨੂੰ ਮੀਡੀਆ ਦੀ ਉਪਜ ਆਖਦਿਆਂ ਕਿਹਾ ਕਿ ਅਜੇ ਤੱਕ ਮਹਾਂਗਠਜੋੜ ਬਣਾਉਣ ਸਬੰਧੀ ਬਸਪਾ ਨਾਲ ਕੋਈ ਸਪੰਰਕ ਨਹੀ ਕੀਤਾ ਗਿਆ। ਸ: ਕਰੀਮਪੁਰੀ ਨੇ ਸੂਬੇ ਅਤੇ ਦੇਸ਼ ਵਿੱਚ ਦਲਿਤ ਸਮਾਜ ਤੇ ਹੋ ਰਹੇ ਅਤਿਆਚਾਰ ਲਈ ਬੀ ਜੇ ਪੀ ਅਤੇ ਅਕਾਲੀ ਦਲ ਨੂੰ ਜਿੰਮੇਵਾਰ ਠਹਿਰਾਇਆ ਅਤੇ ਦਲਿਤ ਸਮਾਜ ਨੂੰ ਏਨਾਂ ਦਾ ਖਹਿੜਾ ਛੱਡਕੇ ਬਸਪਾ ਵਿੱਚ ਆਉਣ ਦਾ ਸੱਦਾ ਦਿੱਤਾ।  ਇਸ ਮੌਕੇ ਕੋਆਡੀਨੇਟਰ ਬਲਵਿੰਦਰ ਬਿੱਟਾ, ਜੀਤ ਰਾਮ ਬਸਰਾ ਪ੍ਰਧਾਨ ਸ਼ਹਿਰੀ, ਸੰਜੀਵ ਵਿਸ਼ਕਰਮਾ, ਡਾ. ਨੇਤਰ ਸਿੰਘ ਸੈਣੀ, ਪਰਗਣ ਬਿਲਗਾ, ਕਰਮਪਾਲ ਮੋਰੀਆ, ਇੰਦਰੇਸ਼ ਕੁਮਾਰ, ਵਿਜੈ ਬੋਸ, ਲਾਲ ਜੀ ਗੋਤਮ, ਭਰਭੂਰ ਸਿੰਘ ਡੇਹਲੋਂ, ਨਿਰਮਲ ਸਿੰਘ ਸਾਇਆ ਪ੍ਰਧਾਨ ਦਿਹਾਤੀ, ਮਹਿੰਦਰ ਸਿੰਘ ਖੰਨਾ, ਦੀਦਾਰ ਸਿੰਘ ਖੰਨਾ, ਬੂਟਾ ਸਿੰਘ ਸੰਗੋਵਾਲ ਪ੍ਰਧਾਨ ਗਿੱਲ, ਦਲਵੀਰ ਸਿੰਘ ਮੰਡਿਆਲਾ, ਮਨਜੀਤ ਸਿੰਘ ਪਾਈਲ, ਸੂਬੇਦਾਰ ਜਸਵੰਤ ਸਿੰਘ, ਅਮਰੀਕ ਸਿੰਘ ਅਤੇ ਮਨਜੀਤ ਸਿੰਘ ਰਾਏਕੋਟ ਤੋਂ ਇਲਾਵਾ ਹੋਰ ਹਾਜਰ ਸਨ ।