5 Dariya News

ਐਸ.ਡੀ.ਐਮ ਲਖਮੀਰ ਸਿੰਘ ਨੂੰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਕੰਮ ਵੱਜੋਂ ਸਟੇਟ ਅਵਾਰਡ ਮਿਲਣ ਤੇ ਕੀਤਾ ਸਨਮਾਨਿਤ

5 Dariya News

ਐਸ.ਏ.ਐਸ. ਨਗਰ (ਮੁਹਾਲੀ) 29-Jan-2016

ਯੰਗਸਟਾਰ ਵੈਲਫੇਅਰ ਸੋਸਾਇਟੀ, ਮੋਹਾਲੀ ਨੇ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਨੂੰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਕੰਮ ਵੱਜੋਂ ਸਟੇਟ ਅਵਾਰਡ ਮਿਲਣ ਤੇ ਸਨਮਾਨਿਤ ਕੀਤਾ । ਇਸ ਮੌਕੇ ਕਰਵਾਏ ਸਾਦੇ ਤੇ ਪ੍ਰਭਾਵਸਾਲੀ ਸਮਾਗਮ ਨੂੰ ਸੰਬੋਧਨ ਕਰਦਿਆ ਸੋਸਾਇਟੀ ਦੇ ਨਤੇਸ ਵਿਜ ਅਤੇ ਹਰਬੰਸ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਯੁਗ ਵਿੱਚ ਜਿਥੇ ਆਮ ਤੌਰ ਤੇ ਲੋਕਾਂ ਵਿੱਚ ਇਹ ਪ੍ਰਭਾਵ ਬਣਿਆ ਹੋਇਆ ਹੈ ਕਿ ਦਫ਼ਤਰਾਂ ਵਿੱਚ ਭ੍ਰਿਸਟਾਚਾਰ ਅਤੇ ਆਲਸ ਦਾ ਬੋਲਬਾਲਾ ਹੈ ਉਥੇ ਇਸ ਯੁਗ ਵਿੱਚ ਵੀ ਅਜਿਹੇ ਅਫ਼ਸਰ ਮੌਜੂਦ ਹਨ ਜਿਨ੍ਹਾਂ ਨੇ ਭ੍ਰਿਸਟਾਚਾਰ ਦਾ ਗਲਾ ਘੋਟ ਕੇ ਦਿਨ ਰਾਤ ਮਿਹਨਤ ਕਰਦੇ ਹਨ ਅਤੇ ਸਮਾਜ ਤੇ ਮਨੂੱਖਤਾ ਦੀ ਭਲਾਈ ਲਈ ਕੰਮ ਕਰਨ ਨੂੰ ਆਪਣਾ ਕਰਤੱਵ ਸਮਝਦੇ ਹਨ। ਅਜਿਹੇ ਅਫ਼ਸਰਾਂ ਨੂੰ ਸਰਕਾਰ ਵੱਲੋਂ ਵੀ ਸਮੇਂ-ਸਮੇਂ ਸਿਰ ਯੋਗ ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।ਸਮਾਜ ਦੇ ਲੋਕਾਂ ਨੂੰ ਅਜਿਹੇ ਅਫ਼ਸਰਾਂ ਤੋਂ ਪ੍ਰੇਰਣਾ ਮਿਲਦੀ ਰਹੇ । ਇਸ ਲਈ ਯੰਗਸਟਾਰ ਸੋਸਾਇਟੀ ਵੱਲੋਂ ਵੀ ਅਜਿਹੇ ਪ੍ਰੋਗਰਾਮ ਕਰਵਾਕੇ ਮਿਹਨਤੀ ਅਫ਼ਸਰਾਂ ਦਾ ਸਨਮਾਨ ਕੀਤਾ ਜਾਂਦਾ ਹੈ । ਇਸ ਮੌਕੇ ਸਨਮਾਨ ਕਰਨ ਵਾਲਿਆਂ ਵਿੱਚ ਵਿਸ਼ੇਸ ਤੌਰ ਤੇ ਕੇਵਲ ਸਿੰਘ ਰਾਣਾ, ਪ੍ਰਸਿੱਧ ਅੰਤਰਰਾਸ਼ਟਰੀ ਗਾਇਕ ਸਮਿੰਦਰ ਸੰਮੀ, ਕ੍ਰਿਸ਼ਨ ਵਿਜ, ਪ੍ਰੀਤਮ ਸਿੰਘ, ਸੋਸਾਇਟੀ ਦੇ ਵਿਸਾਲ ਸਿੰਘ ਨੇਗੀ, ਧੀਰ ਸ਼ਰਮਾ, ਰਾਜੀਵ ਟੰਡਨ, ਦਵਿੰਦਰ ਸਿੰਘ ਰਾਣਾ, ਸੰਜੀਵ, ਰਮਨ, ਦੀਪਕ ਅਤੇ ਸਤਵੀਰ ਵੀ ਮੌਜੂਦ ਸਨ।