5 Dariya News

ਯਾਦਗਾਰੀ ਹੋ ਨਿਬੜਿਆ ਦੋ ਰੋਜ਼ਾ ਬੈਂਸ ਕਬੱਡੀ ਕੱਪ

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ 28-Jan-2016

ਸ੍ਰੀ ਗੁਰੂ ਰਵੀਦਾਸ ਕਲੱਬ ਬੈਂਸ ਵਲੋਂ ਕਰਵਾਇਆ ਦੋ ਰੋਜ਼ਾ ਕਬੱਡੀ ਕੱਪ ਨਮੀ ਖਿਡਾਰੀਆਂ ਦੀ ਸ਼ਮੂਲੀਅਤ ਨਾਲ ਯਾਦਗਾਰੀ ਹੋ ਨਿਬੜਿਆ।ਇਸ ਕਬੱਡੀ ਕੱਪ ਦੇ ਦੋ ਦਿਨਾਂ ਦੌਰਾਨ ਵੱਖ ਵੱਖ ਖੇਡ ਪ੍ਰਮੋਟਰਾਂ ਤੇ ਸਿਆਸੀ ਆਗੂਆਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਕਬੱਡੀ ਕੱਪ ਦੇ ਆਲ ਓਪਨ ਦੇ ਫਾਨੀਨਲ ਵਿਚ ਸਹੇੜੀ ਨੇ ਕੁਲਥਮ ਕਬੱਡੀ ਅਕੈਡਮੀ ਨੂੰ ਹਰਾ ਕੇ ਜਿੱਤਿਆ ।ਇਹ ਕਬੱਡੀ ਕੱਪ ਦੇ ਦੋਨਾਂ ਦਿਨਾਂ ਦੌਰਾਨ ਸਾ.ਜ਼ਿਲ੍ਹਾ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਸੈਣੀ, ਆਮ ਆਦਮੀ ਪਾਰਟੀ ਦੇ ਆਗੂ ਗੁਰਮੇਲ ਸਿੰਘ ਬਾੜਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਢਾਹੇ,ਆਮ ਆਦਮੀ ਪਾਰਟੀ ਦੇ ਆਗੂ ਬਲਵੀਰ ਸਿੰਘ ਭੱਟੋਂ, ਸਰਕਲ ਪ੍ਰਧਾਨ ਸੁੱਚਾ ਸਿੰਘ ਬੈਂਸ,ਯੂਥ ਕਾਂਗਰਸੀ ਆਗੂ ਅਸ਼ਵਨੀ ਸ਼ਰਮਾ ਨੂਰਪੁਰ ਬੇਦੀ,ਜਰਨੈਲ ਸਿੰਘ ਬੈਹਣੀਵਾਲ ਸਰਕਲ ਪ੍ਰਧਾਨ ਅਕਾਲੀ ਦਲ ਮਾਨ, ਸਵਰਨ ਸਿੰਘ ਬੈਂਸ ਸਕੱਤਰ ਅਕਾਲੀ ਦਲ ਮਾਨ ਅਤੇ ਸਮਰਾਟ ਚੰਦਨ ਸਰਪੰਚ ਬੈਂਸ ਆਦਿ ਨੇ ਟੀਮਾਂ ਨਾਲ ਜਾਣ ਪਹਿਚਾਣ ਕੀਤੀ।ਕਲੱਬ ਦੇ ਪ੍ਰਧਾਨ ਪਰਦੀਪ ਸਰੋਆ ਅਤੇ ਮਨਿੰਦਰ ਸਰਾਂ ਸਾ.ਖਿਡਾਰੀ ਭਾਰਤੀ ਕਬੱਡੀ ਟੀਮ ਨੇ ਦੱਸਿਆ ਕਿ  ਕਬੱਡੀ 70 ਕਿ.ਗ੍ਰਾ ਵਰਗ ਵਿਚ ਰਾਜੂ ਕਲੱਬ ਬੈਂਸ ਨੇ ਪਹਿਲਾ ਤੇ ਖਾਲਸਾ ਸਪੋਰਟਸ ਕਲੱਬ ਬੈਂਸ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ 40 ਕਿ.ਗ੍ਰਾ ਵਿਚ ਭਾਓਵਾਲ ਨੇ ਪਹਿਲਾ ਤੇ ਬੈਂਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ।60 ਕਿ.ਗ੍ਰਾ ਵਰਗ ਵਿਚ ਨਕੋਦਰ ਦੀ ਟੀਮ ਨੇ ਫਤਿਹਪੁਰ (ਬਲਾਚੌਰ) ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ।

ਇਸ ਕੱਪ ਵਿਚ ਭੈਣੀ ਸਾਹਿਬ, ਡੀ.ਏ.ਵੀ ਕਾਲਜ ਜਲੰਧਰ, ਬਰਸਾਲ ਤੇ ਹੋਰ 9 ਨਾਮੀ ਅਕੈਡਮੀਆਂ ਦੇ ਖਿਡਾਰੀਆਂ ਨੇ ਭਾਗ ਲਿਆ।ਕਬੱਡੀ ਕੱਪ ਦੇਖਣ ਲਈ ਦਰਸ਼ਕਾਂ ਨੇ ਕੋਠਿਆਂ ਦੇ ਬਨੇਰਿਆ ਤੇ ਚੜ੍ਹ ਕੇ ਭਾਰੀ ਉਤਸ਼ਾਹ ਨਾਲ ਮੈਚਾਂ ਦਾ ਅਨੰਦ ਮਾਣਿਆ।ਕਬੱਡੀ ਕੱਪ ਦੌਰਾਨ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੀ ਤਰਫੋ ਜ਼ਿਲ੍ਹਾ ਜਥੇਦਾਰ ਮੋਹਨ ਸਿੰਘ ਢਾਹੇ ਤੇ ਸਰਕਲ ਪ੍ਰਧਾਨ ਸੁੱਚਾ ਸਿੰਘ ਬੈਂਸ ਨੇ 5 ਲੱਖ ਰੁਪਏ ਦੀ ਗ੍ਰਾਂਟ ਦੇਣ, ਉਪਰਲਾ ਬੈਂਸ ਦੀ ਫਿਰਨੀ ਦੀ ਸਾਰੀ ਸੜਕ ਪੱਕੀ ਕਰਨ ਦਾ ਐਲਾਨ ਕੀਤਾ।ਇਸ ਕਬੱਡੀ ਕੱਪ ਦੌਰਾਨ ਨੂਰਪੁਰ ਬੇਦੀ ਇਲਾਕੇ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਿੰਦਰ ਸਰਾਂ ਦਾ ਪ੍ਰਬੰਧਕਾਂ ਵਲੋਂ ਮੋਟਰ ਸਾਈਕਲ ਨਾਲ ਸਨਮਾਨ ਕੀਤਾ ਗਿਆ।ਮਨਿੰਦਰ ਨੂੰ ਇਹ ਨਵਾਂ ਨਿਕੋਰ ਮੋਟਰ ਸਾਈਕਲ ਲੱਖਾ ਯੂ.ਐਸ.ਏ. ਵਲੋਂ ਦਿੱਤਾ ਗਿਆ।ਇਸ ਮੌਕੇ ਉਹਨਾਂ ਕਿਹਾ ਕਿ ਮਾਂ ਖੇਡ ਕਬੱਡੀ ਵਿਚ ਮਨਿੰਦਰ ਸਰਾਂ ਦਾ ਵੱਡਮੁੱਲਾ ਯੋਗਦਾਨ ਹੈ।ਇਸ ਮੌਕੇ ਕਲੱਬ ਆਗੂ ਰਾਜਬੀਰ ਸਿੰਘ ਬੈਂਸ, ਪ੍ਰਭਜੋਤ ਬੈਂਸ, ਲਾਲੀ ਮਾਨ, ਜੱਸਾ ਮੱਲੀ, ਦਰਬਾਰਾ ਸਿੰਘ ਬੈਂਸ, ਪਿੱਤੀ ਬੈਂਸ, ਸੁੱਖਾ ਬੈਂਸ, ਅਮਰੀਕ ਸਿੰਘ ਬੈਂਸ, ਠੇਕੇਦਾਰ ਧਰਮਪਾਲ, ਸ਼ਿੰਗਾਰਾ ਸਿੰਘ ਬੈਂਸ, ਕਰਮ ਚੰਦ ਸਰਾਂ, ਜਗਮੋਹਨ ਬੜਵਾ, ਵਿਜੇ ਸਰਥਲ਼ੀ, ਕਰਮਜੀਤ ਸਿੰਘ ਸਰਪੰਚ, ਟੀਨੂੰ ਸਰਪੰਚ ਅਤੇ ਹੋਰ ਵੀ ਹਾਜ਼ਰ ਸਨ।