5 Dariya News

ਲਾਰੇਂਸ ਸਕੂਲ ਵਿਚ ਗਣਤੰਤਰ ਦਿਵਸ ਮੌਕੇ ਵਿਦਿਆਰਥੀਆਂ ਨੇ ਦੇਸ਼ ਦੇ ਸ਼ਹੀਦਾਂ ਨੂੰ ਕੀਤਾ ਯਾਦ

ਕੀਤੀਆਂ ਕੁਰਬਾਨੀਆਂ ਦਾ ਸਟੇਜ ਤੇ ਕੀਤਾ ਪ੍ਰਤੱਖ ਮੰਚਨ

5 Dariya News

ਐਸ.ਏ.ਐਸ.ਨਗਰ 25-Jan-2016

ਲਾਰੇਂਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ. ਸੈਕਟਰ 51 ਵਿਚ 67 ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਕੈਂਪਸ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਕਈ ਸੰਗੀਤਕ ਪ੍ਰੋਗਰਾਮ ਪੇਸ਼ ਕੀਤੇ। ਇਸ ਦੇ ਨਾਲ ਹੀ ਸੀਨੀਅਰ ਵਿਦਿਆਰਥੀਆਂ ਨੇ ਸ਼ਹੀਦਾਂ ਦੇ ਜੀਵਨ ਦੀਆਂ ਮਹਾਨ ਘਟਨਾਵਾਂ ਨੂੰ ਸਟੇਜ ਤੇ ਪੇਸ਼ ਕਰਦੇ ਹੋਏ ਆਪਣੇ ਸਾਥੀਆਂ ਨੂੰ ਇਕ ਨਵੇਕਲੀ ਜੀਵਨ ਸੇਧ ਦਿਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਅਤੇ ਕਰਤੱਵਾਂ ਨਾਲ ਜਾਗਰੂਕ ਕਰਨ ਲਈ ਸਟੇਜ ਤੇ ਇਕ ਨਾਟਕ ਦਾ ਮੰਚਨ ਵੀ ਕੀਤਾ।ਇਸ ਇਤਿਹਾਸਕ ਦਿਹਾੜੇ ਮੌਕੇ  ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਸਕੂਲ ਦੇ ਸਭ ਵਿਦਿਆਰਥੀਆਂ  ਵਾਤਾਵਰਨ ਦੀ ਸੰਭਾਲ ਦਾ ਜ਼ਿੰਮੇਵਾਰੀ ਲਈ ਅਤੇ ਆਪਣੇ ਚੁਫੇਰੇ ਨੂੰ ਸਾਫ਼ ਸੁਥਰਾ ਰੱਖਣ ਲਈ ਵਿਦਿਆਰਥੀਆਂ ਨੇ ਪ੍ਰੇਰਨਾ ਦਿਤੀ ਗਈ । ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਛੇਤੀ ਹੀ ਸਵੱਛ ਭਾਰਤ ਨਾਅਰੇ ਅਧੀਨ ਸਕੂਲ ਵੱਲੋਂ ਮੁਹਾਲੀ ਦੇ ਨਗਰਵਾਸੀਆਂ ਨੂੰ ਜਾਗਰੂਕ ਕਰਨ ਲਈ ਇਕ ਸਫ਼ਾਈ ਅਭਿਆਨ ਵੀ ਸ਼ੁਰੂ ਕੀਤਾ ਜਾਵੇਗਾ।

ਗਣਤੰਤਰ ਦਿਵਸ ਤੇ ਸਭ ਨੂੰ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ  ਕਿਹਾ ਕਿ ਜਿਸ ਆਜ਼ਾਦ ਦੇਸ਼ 'ਚ ਇਕ ਆਜ਼ਾਦ ਸ਼ਹਿਰੀ ਦੀ ਜ਼ਿੰਦਗੀ ਜੀ ਰਹੇ ਹਾਂ ਉਸ ਆਜ਼ਾਦੀ ਲਈ ਦੋ ਯੁੱਗਾਂ ਤੱਕ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਦੇ ਕੇ ਪ੍ਰਾਪਤ ਕੀਤੀ ਹੈ ਅਤੇ ਬੇਸ਼ੱਕ ਅੱਜ ਵਿਰਸੇ 'ਚ ਇਸ ਮਿਲੀ ਆਜ਼ਾਦੀ ਦੀ ਮਹੱਤਤਾ ਅਸੀ ਨਹੀਂ ਸਮਝ ਸਕਦੇ ਪਰ ਸਾਨੂੰ ਸਭ ਨੂੰ ਉਨ੍ਹਾਂ ਦੇਸ਼ ਭਗਤਾਂ ਦੇ ਸੁਨੇਹੇ ਅਤੇ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਕੁਦਰਤੀ ਸੋਮੇਆਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਤਬਾਹੀ ਦੇ ਕੰਢੇ ਪਹੁੰਚ ਗਿਆ ਹੈ ਇਸ ਲਈ ਸਾਨੂੰ ਸਭ ਨੂੰ ਘਟੋਂ ਇਕ ਬੂਟਾ ਲਗਾ ਕੇ ਉਸ ਦੀ ਸੰਭਾਲ ਰੱਖਣੀ ਚਾਹੀਦੀ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦਿਤੀ ਕਿ ਉਹ ਆਪਣੇ ਆਸੇ-ਪਾਸੇ ਸਫ਼ਾਈ ਦਾ ਪੂਰਾ ਖਿਆਲ ਰੱਖਣ ਅਤੇ ਆਪਣੇ ਪਰਿਵਾਰਾਂ ਅਤੇ ਗੁਆਂਢੀਆਂ ਨੂੰ ਵੀ ਸਫ਼ਾਈ ਰੱਖਣ ਲਈ ਕਹਿਣ ਤਾਂ ਯਕੀਨਨ ਜਿੱਥੇ ਕਈ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਉੱਥੇ ਹੀ ਉਹ ਇਕ ਬਾਲ ਉਮਰੇ ਹੀ ਵਾਤਾਵਰਨ ਦੀ ਸੰਭਾਲ 'ਚ ਆਪਣਾ ਹਿੱਸਾ ਪਾ ਸਕਦੇ ਹਨ । ਇਸ ਦੇ ਨਾਲ ਹੀ ਪ੍ਰਿੰਸੀਪਲ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਘਟੋਂ ਘੱਟ ਇਕ ਬੂਟਾ ਲਗਾਉਣ ਦੀ ਪ੍ਰੇਰਨਾ ਦਿਤੀ । ਸਮਾਰੋਹ ਦਾ ਸਮਾਪਨ  ਰਾਸ਼ਟਰੀ ਗੀਤ ਨਾਲ ਕੀਤਾ ਗਿਆ ।