5 Dariya News

ਜਰਖੜ ਖੇਡਾਂ ਹਾਕੀ ਵਿਚ ਪਾਵਰ ਕਾਮ ਪਟਿਆਲਾ, ਜੂਨੀਅਰ ਵਿਚ ਜਰਖੜ ਅਕੈਡਮੀ, ਕਬੱਡੀ ਵਿਚ ਕਲਸੀਆਂ ਬਣੇ ਚੈਂਪੀਅਨ

5 Dariya News (Ajay Pahwa)

ਲੁਧਿਆਣਾ 23-Jan-2016

ਅੱਜ ਮਾਤਾ ਸਾਹਿਬ ਕੌਰ ਜਰਖੜ ਸਪੋਰਟਸ ਕਲੱਬ ਦੀਆਂ 30ਵੀਆਂ ਖੇਡਾਂ ਯਾਦਗਾਰੀ ਅਮਿੱਟ ਯਾਦਾਂ ਛੱਡਦੀਆਂ ਸਮਾਪਤ ਹੋਈਆਂ, ਇਸ ਦੌਰਾਨ ਵੱਖ-ਵੱਖ ਖੇਡਾਂ ਦੇ ਫਸਵੇਂ ਤੇ ਰੌਚਕ ਖੇਡ ਮੁਕਾਬਲੇ ਹੋਏ। ਜਿਸ ਵਿਚ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਪੰਜਾਬ ਪਾਵਰ ਸਟੇਟ ਕਾਰਪੋਰੇਸ਼ਨ ਲਿਮ.  ਪਟਿਆਲਾ (ਪੀ.ਐਸ.ਪੀ.ਸੀ.ਐਲ.) ਨੇ ਜਰਖੜ ਨੂੰ 1-0 ਨਾਲ ਹਰਾ ਕੇ ਮਾਤਾ ਸਾਹਿਬ ਕੌਰ ਗੋਲਡ ਕੱਪ 'ਤੇ ਕਬਜ਼ਾ ਕੀਤਾ।ਖੇਡਾਂ ਦੇ ਆਖਰੀ ਦਿਨ ਉਘੀਆਂ 8 ਸਖਸ਼ੀਅਤਾਂ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਇੰਜ. ਐਨ.ਕੇ. ਸ਼ਰਮਾ ਚੀਫ ਇੰਜੀ. ਪਾਵਰਕਾਮ ਲੁਧਿਆਣਾ, ਹਾਕੀ ਸਟਾਰ ਅਮਨਦੀਪ ਕੌਰ, ਉਘੇ ਪੱਤਰਕਾਰ ਅਜੈਬ ਸਿੰਘ ਗਰਚਾ ਯੂ.ਕੇ., ਉਘੇ ਸਮਾਜ ਸੇਵੀ ਹਰਦਿਆਲ ਸਿੰਘ ਅਮਨ, ਖੇਡ ਪ੍ਰਮੋਟਰ ਦਲਜੀਤ ਸਿੰਘ ਕੈਨੇਡਾ, ਹਰਵਿੰਦਰ ਸਿੰਘ ਫੂਲਕਾ, ਫਿਲਮ ਕਲਾਕਾਰ ਰਮਣੀਕ ਕੌਰ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਲੋਕ ਗਾਇਕ ਮਨਮੋਹਣ ਵਾਰਿਸ ਅਤੇ ਕੰਵਰ ਗਰੇਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਆਖਰੀ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ਵਿਚ ਸੁਖਪਾਲ ਸਿੰਘ ਗਿੱਲ ਵਾਲੀਵਾਲ ਸ਼ੂਟਿੰਗ ਕੱਪ ਵਿੱਚ ਭਨਿਆਰੀ (ਹਰਿਆਣਾ) ਨੇ ਬੱਲੋਂ (ਬਠਿੰਡਾ) ਨੂੰ 21-17 ਨਾਲ ਹਰਾਇਆ। ਬੀਬੀ ਸੁਰਜੀਤ ਕੌਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਕੱਪ ਕੁੜੀਆਂ 'ਚ ਲੁਧਿਆਣਾ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਅਤੇ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ। 

ਬਾਬਾ ਸੁਰਜਨ ਸਿੰਘ ਸਰੀਂਹ ਹੈਂਡਬਾਲ ਕੱਪ ਲੜਕੇ 'ਚ ਲੁਧਿਆਣਾ ਪਹਿਲੇ ਜਦਕਿ ਫਰੀਦਕੋਟ ਦੂਜੇ ਸ਼ਥਾਨ ਤੇ ਰਿਹਾ। ਇਸ ਤਰ੍ਹਾਂ ਕਬੱਡੀ 75 ਕਿਲੋ 'ਚ ਜੰਡ ਪਿੰਡ ਨੇ ਘਲੋਟੀ ਨੂੰ ਹਰਾਇਆ। ਅਮਰਜੀਤ ਸਿੰਘ ਗਰੇਵਾਲ ਹਾਕੀ ਕੱਪ (ਲੜਕੀਆਂ) ਸਰਕਾਰ ਕਾਲਜ ਲੜਕੀਆਂ ਨੇ ਖਾਲਸਾ ਕਾਲਜ ਲੜਕੀਅੰ ਨੂੰ 4-0 ਨਾਲ ਹਰਾਇਆ। ਅਜੀਤ ਸਿੰਘ ਲਤਾਲਾ ਟਰਾਫੀ ਅਥਲੈਟਿਕ ਲੜਕਿਆਂ ਵਿਚ 200 ਮੀਟਰ 'ਚ ਹਰਪ੍ਰੀਤ ਸਿੰਘ ਲੁਧਿਆਣਾ ਪਹਿਲਾ, ਸੋਨੂੰ ਲੁਧਿਆਣਾ ਦੂਜਾ ਅਤੇ ਮਨਪ੍ਰੀਤ ਸਿੰਘ ਲੁਧਿਆਣਾ ਤੀਜੇ ਸਥਾਨ ਤੇ ਰਹੇ, 400 ਮੀਟਰ 'ਚ ਰਾਜੂ ਕੁਮਾਰ ਲੁਧਿਆਣਾ ਪਹਿਲਾ, ਦਿਲਪ੍ਰੀਤ ਸਿੰਘ ਪਟਿਆਲਾ ਦੂਜਾ ਅਤੇ ਨਵਤੇਜ ਸਿੰਘ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ, 800 ਮੀਟਰ 'ਚ ਬਲਜੀਤ ਸਿੰਘ ਲੁਧਿਆਣਾ ਪਹਿਲਾ, ਰਣਜੋਧ ਸਿੰਘ ਲੁਧਿਆਣਾ ਦੂਜਾ ਅਤੇ ਸਤਨਾਮ ਸਿੰਘ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ, ਇਸੇ ਤਰ੍ਹੇ 1500 ਮੀਟਰ 'ਚ ਗੁਰਮੀਤ ਸਿੰਘ ਸੰਗਰੂਰ ਪਹਿਲਾ, ਸਹਿਜਦੀਪ ਸਿੰਘ ਸੰਗਰੂਰ ਦੂਜਾ ਅਤੇ ਮਨਪ੍ਰੀਤ ਸਿੰਘ ਫੋਰਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਇੱਕ ਪਿੰਡ ਓਪਨ ਧਰਮ ਸਿੰਘ ਜਰਖੜ ਕਬੱਡੀ ਕੱਪ ਵਿਚ ਕਲਸੀਆਂ ਨੇ ਧਲੇਰ ਨੂੰ 16-9 ਨਾਲ ਹਰਾ ਕੇ ਧਰਮ ਸਿੰਘ ਕਬੱਡੀ ਕੱਪ ਤੇ ਕਬਜ਼ਾ ਕੀਤਾ। ਏਐਸਆਈ ਜਗਤਾਰ ਸਿੰਘ ਜਰਖੜ ਜੂਨੀਅਰ ਹਾਕੀ ਕੱਪ 'ਚ ਜਰਖੜ ਹਾਕੀ ਅਕੈਡਮੀ ਨੇ ਕਿਲ੍ਹਾ ਰਾਏਪੁਰ ਨੂੰ 3-2 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਬੈਂਕ ਆਫ਼ ਇੰਡੀਆ ਬਾਸਕਟਬਾਲ ਕੱਪ ਲੜਕੇ 'ਚ  ਲੁਧਿਆਣਾ ਅਕੈਡਮੀ ਨੇ ਪਟਿਆਲਾ ਨੂੰ ਧੋਬੀ ਪਟਕਾ ਦੇ 66ਵੀਂ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਜਿੱਤੀ। 

ਜੇਤੂ ਖਿਡਾਰੀਆਂ ਨੂੰ ਏਵਨ ਸਾਈਕਲ ਕੰਪਨੀ ਵੱਲੋਂ 111 ਸਾਈਕਲ ਇਨਾਮ ਵਜੋਂ ਦਿੱਤੇ ਗਏ।ਇਸ ਮੌਕੇ ਮਹਿਲ ਸਿੰਘ ਭੁਲੱਰ ਸਾਬਾਕ ਡੀ.ਜੀ.ਪੀ. ਪੰਜਾਬ ਪੁਲਿਸ, ਚੇਅਰਮੈਨ ਨਰਿਦਰਪਾਲ ਸਿੰਘ ਸਿੱਧੂ, ਜਥੇ. ਹੀਰਾ ਸਿੰਘ ਗਾਬੜੀਆ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਵਿਧਾਇਕ ਰਣਜੀਤ ਸਿੰਘ ਢਿੱਲੋਂ, ਓਕਾਂਰ ਸਿੰਘ ਪਾਹਵਾ ਐਮ.ਡੀ. ਏਵਨ ਸਾਈਕਲ, ਸ਼੍ਰੀ ਰਵਿੰਦਰ ਅਰੋੜਾ ਪ੍ਰਧਾਨ ਵਪਾਰ ਸੈੱਲ ਬੀ.ਜੇ.ਪੀ., ਗੁਰਮੀਤ ਸਿੰਘ ਕੁਲਾਰ, ਅਹਿਬਾਬ ਸਿੰਘ ਗਰੇਵਾਲ, ਦਰਸ਼ਨ ਸਿੰਘ ਐਮ.ਡੀ. ਜੋਸ਼ ਟਾਇਰੈਕਟਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਸਨਮਾਨ ਸਖਸ਼ੀਅਤਾਂ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ। ਜਦਕਿ ਕਲੱਬ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਸ. ਸ਼ਿਵਾਲਿਕ ਨੇ ਜਰਖੜ ਸਟੇਡੀਅਮ ਦੀ ਉਸਾਰੀ ਲਈ 10 ਲੱਖ ਅਤੇ ਰਵਿੰਦਰ ਅਰੋੜਾ ਸੰਵੇਦਨਾ ਟਰੱਸਟ ਵੱਲੋਂ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਰਪੰਚ ਦਪਿੰਦਰ ਸਿੰਘ ਡਿੰਪੀ, ਪਰਮਜੀਤ ਸਿੰਘ ਨੀਟੂ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਇੰਸਪੈਕਟਰ ਬਲਬੀਰ ਸਿੰਘ, ਰਣਜੀਤ ਸਿੰਘ ਦੁਲੇਏ, ਸ਼ਿੰਗਾਰਾ, ਹਰਪ੍ਰੀਤ ਸਿੰਘ ਸ਼ਿਵਾਲਿਕ, ਸਰਪੰਚ ਬਲਜੀਤ ਸਿੰਘ ਗਿੱਲ, ਦਲਬੀਰ ਸਿੰਘ ਜਰਖੜ