5 Dariya News

ਆਪ ਪਾਰਟੀ ਮੌਕਾਪ੍ਰਸਤ ਦਲਬਦਲੂਆਂ ਦਾ ਟੋਲਾ : ਮਹੇਸ਼ ਇੰਦਰ ਸਿੰਘ ਗਰੇਵਾਲ

5 Dariya News

ਚੰਡੀਗੜ੍ਹ 14-Jan-2016

ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਆਪ ਦੇ ਭਗੋੜੇ ਆਗੂ ਸੰਜੇ ਸਿੰਘ ਦੇ ਉਸ ਫੈਸਲੇ ਦਾ ਸਵਾਗਤ ਕੀਤਾ ਹੈ ਜਿਸ ਅਨੂਸਾਰ ਸੰਜੇ ਸਿੰਘ ਨੇ ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੋ' ਉਸ ਖਿਲਾਫ ਦਾਇਰ ਅਪਰਾਧਿਕ ਮਾਣਹਾਣੀ ਦੇ ਮਾਮਲੇ ਵਿੱਚ ਜਮਾਨਤ ਲਈ ਅਰਜੀ ਨਾ ਦੇਣ ਦਾ ਫੈਸਲਾ ਕੀਤਾ ਹੈ। ਸ. ਗਰੇਵਾਲ ਨੇ ਕਿਹਾ ਕਿ ਅਖੌਤੀ ਕਰਾਂਤੀਕਾਰੀ ਕਹਾਉਣ ਵਾਲਾ ਸੰਜੇ ਸਿੰਘ ਸਿਰਫ ਇੱਕ ਭਗੌੜਾ ਹੈ ਅਤੇ ਉਸ ਦੀ ਪਾਰਟੀ ਭਗੌੜਿਆਂ ਜਾਂ ਦੂਜੀਆਂ ਧਿਰਾਂ ਤੋ' ਭੱਜ ਕੇ ਆਏ ਮੌਕਾਪ੍ਰਸਤਾਂ ਦੇ ਟੋਲੇ ਤੋ' ਵੱਧ ਕੁਝ ਵੀ ਨਹੀ' ਹੈ, ਜਿੰਨਾਂ ਨੇ ਲੋਕਾਂ ਨੇ ਦੇਸ਼ ਵਿੱਚ ਸਿਆਸਤ ਦੇ ਪੱਧਰ ਨੂੰ ਨਿਘਾਰ ਵੱਲ ਧੱਕਿਆਂ ਹੈ। ਗਦਾਰਾਂ ਦੀ ਇਹ ਪਾਰਟੀ ਇਕ ਸਰਕਸ ਵਾਂਗ ਹੈ ਤੇ ਦਲ ਬਦਲੂ ਭਗੌੜਿਆਂ ਦੀ ਇਸ ਸਰਕਸ ਦਾ ਰਿੰਗ ਲਿਡਰ ਕੇਜਰੀਵਾਲ ਹੈ।ਆਪ ਦੇ ਆਗੂ ਸੂਚਾ ਸਿੰਘ ਛੋਟੇਪੁਰ ਦੇ ਇਸ ਬਿਆਨ ਕਿ ਸੰਜੇ ਸਿੰਘ ਜਮਾਨਤ ਲਈ ਅਰਜੀ ਨਹੀ ਦੇਣਗੇ, ਬਾਰੇ ਬੋਲਦੇ ਹੋਏ ਸ. ਗਰੇਵਾਲ ਨੇ ਕਿਹਾ ਕਿ ਉਸ ਨੂੰ ਆਪਣੇ ਇਸ ਫੈਸਲੇ ਉੱਤੇ ਕਾਇਮ ਰਹਿਣਾ ਚਾਹੀਦਾ ਹੈ ਨਾ ਕਿ ਕੇਜਰੀਵਾਲ ਵਾਂਗ ਕਰਨਾ ਚਾਹੀਦਾ ਹੈ ਜਿਸ ਨੇ ਗਡਕਰੀ ਵਲੋ' ਦਾਇਰ ਮਾਣਹਾਣੀ ਮਾਮਲੇ ਵਿੱਚ ਪਹਿਲਾਂ ਤਾਂ ਜਮਾਨਤ ਲਈ ਅਰਜੀ ਨਹੀ' ਦਿੱਤੀ ਅਤੇ ਯੂ ਟਰਨ ਮਾਰਨ ਦੀ 'ਆਪ' ਦੀ ਪ੍ਰੰਰਪਰਾ ਦਾ ਪਾਲਣ ਕਰਦੇ ਹੋਏ ਜਮਾਨਤ ਲਈ ਅਰਜੀ ਦੇ ਦਿੱਤੀ ਜਿਸ ਤੋ' ਇਹ ਸਾਬਤ ਹੁੰਦਾ ਹੈ ਕਿ ਗਿਰਗਟ ਵਾਂਗ ਰੰਗ ਬਦਲਨ ਵਾਲੇ ਇਹ ਲੋਕ ਆਪਣੇ ਬਿਆਨਾਂ ਉੱਤੇ ਇਹ ਪੂਰੇ ਨਹੀ' ਉੱਤਰਦੇ। ਜਮਾਨਤ ਵਾਸਤੇ ਅਪਲਾਈ ਨਾ ਕਰਨਾ ਆਪਣੇ ਆਪ ਵਿੱਚ ਉਸ ਦੁਆਰਾ ਆਪਣੀ ਗਲਤੀ ਨੂੰ ਮੰਨ ਲੈਣਾ ਹੀ ਹੈ ਅਤੇ ਇਹ ਸਿਆਣਾ ਫੈਸਲਾ ਵੀ ਹੈ ਉਹ ਜਾਣਦਾ ਹੈ ਕਿਉਕਿ ਅਜਿਹੀ ਤਰਕੀਬ ਉਸ ਨੂੰ ਕੋਰਟ ਵਿੱਚ ਕਿਸੇ ਕਿਸਮ ਦੀ ਮੈਰੀਟ ਨਹੀ' ਦਿਵਾ ਸਕੇਗੀ ਅਤੇ ਉਸ ਦੀ ਅਗਲੀ ਮੰਜਲ ਜੇਲ ਹੋਵੇਗੀ।  

ਸ਼ਰੋਮਣੀ ਆਕਲੀ ਦਲ ਆਗੂ ਨੇ ਅਗਾਂਹ ਕਿਹਾ ਕਿ ''ਇਸ ਸਰਕਸ ਦੇ ਰਿੰਗ ਲਿਡਰ ਕੇਜਰੀਵਾਲ ਦੇ ਹਰ ਮਸਲੇ ਤੋ' ਭੱਜਣ ਦੀ ਆਦਤ ਤੋ' ਸਭ ਚੰਗੀ ਤਰਾਂ ਜਾਣੂੰ ਹਨ ਕਿਉਕਿ ਉਹ ਪਹਿਲਾਂ ਹਰਿਆਣਾ ਤੋ' ਦਿੱਲੀ ਵੱਲ ਭੱਜਿਆ ਅਤੇ ਹੁਣ ਉਹ ਦਿੱਲੀ ਤੋ' ਵੀ ਭੱਜਣ ਦੀ ਤਾਕ ਵਿੱਚ ਹੈ ਕਿਉਕਿ ਦਿੱਲੀ ਵਿੱਚ ਉਸ ਦਾ ਪਾਜ ਬੁਰੀ ਤਰਾਂ ਉਗੜ ਚੁੱਕ ਹੈ ਕਿਉਜੋ ਉਸ ਦੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵੱਡੇ ਵੱਡੇ ਵਾਅਦਿਆਂ ਵਿੱਚ ਕੋਈ ਇੱਕ ਵੀ ਪੂਰਾ ਨਹੀ' ਕੀਤਾ।''ਸ. ਗਰੇਵਾਲ ਨੇ ਇਹ ਵੀ ਕਿਹਾ ਕਿ ਆਪ ਪਾਰਟੀ ਅਜਿਹੇ  ਦੋਗਲੀਆਂ ਗੱਲਾਂ ਕਰਨ ਵਾਲੇ ਲੋਕਾਂ ਦਾ ਇੱਕ ਝੁੰਡ ਹੈ ਜਿੰਨਾਂ ਨੂੰ ਕੰਮਜੋਰ ਮਾਨਸਿਕਤਾ ਵਾਲੇ ਮੌਕਾਪ੍ਰਸਤ ਗਰਦਾਨਿਆਂ ਜਾ ਸਕਦਾ ਹੈ ਜਿੰਨਾਂ ਦੀਆਂ ਵਫਾਦਾਰੀਆਂ ਕਿਸੇ ਨਾਲ ਵੀ ਨਹੀ' ਹਨ। ਇਥੇ ਤੱਕ ਕਿ ਆਮ ਆਦਮੀ ਨਾਲ ਵੀ ਨਹੀ'।ਉਨਾਂ ਕਿਹਾ ਕਿ ''ਪੰਜਾਬ ਦੇ ਲੋਕ ਜੜੋ' ਹੀਣੇ ਅਤੇ ਗਿਰਗਟ ਵਾਂਗ ਬਦਲਨ ਵਾਲੇ ਲੋਕਾਂ ਦੀ ਇਸ ਪਾਰਟੀ ਨੂੰ ਕਦੇ ਵੀ ਮੂੰਹ ਨਹੀ' ਲਗਾਉਣਗੇ ਅਤੇ ਇਹ ਵੀ ਸਾਫ ਹੈ ਕਿ ਆਪ ਪਾਰਟੀ ਨੇ ਦਿੱਲੀ ਦੀਆਂ ਚੋਣਾਂ ਵਿੱਚ ਝੂਠੇ ਵਾਅਦਿਆਂ ਅਤੇ ਫੌਕੇ ਦਾਅਵਿਆਂ ਦੇ ਦਮ ਉੱਤੇ ਜਿੱਤ ਹਾਸਲ ਕੀਤੀ ਤੇ ਸਿਰਫ ਜਿੱਤ ਹਾਸਲ ਕਰਨ ਲਈ ਉਨਾਂ ਨੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਅਤੇ ਧੋਖਾ ਦਿੱਤਾ।'' ਸ. ਗਰੇਵਾਲ ਨੇ ਕਿਹਾ ਕਿ ਆਮ ਆਦਮੀ ਦਾ ਨਾਂ ਇਸਤੇਮਾਲ ਕਰਕੇ ਇਸ ਪਾਰਟੀ ਵਲੋ' ਖਾਸ ਆਦਮੀ ਕੇਜਰੀਵਾਲ ਦੇ ਪ੍ਰਚਾਰ ਉੱਤੇ 525 ਕਰੋੜ ਰੁਪਏ ਦੀ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ ਬਜਾਏ ਇਸ ਦੇ ਕਿ ਇਸ ਰਕਮ ਨੂੰ ਦਿੱਲੀ ਦੀ ਅਵਾਮ ਦੇ ਭਲੇ ਹਿੱਤ ਵਰਤਿਆਂ ਜਾਵੇ। 

ਆਪ ਆਗੂਆਂ ਵਲੋ' ਆਮ ਆਦਮੀ ਦੀ ਆੜ ਵਿਚ ਆਪਣੇ ਨਿੱਜੀ ਮੁਫ਼ਾਦ ਪੂਰੇ ਕੀਤੇ ਜਾਣ ਦਾ ਕਈ ਵਾਰ ਪਰਦਾ ਫਾਸ਼ ਹੋ ਚੁੱਕਾ ਹੈ। ਇਹ ਸਿਰਫ ਆਮ ਆਦਮੀ ਨਾਲ ਧੋਖਾ ਹੀ ਨਹੀ ਸਗੋ' ਗਲਤ ਪ੍ਰਤੀਨਿਧੀਆਂ ਦੁਆਰਾ ਉਸ ਦੀਆਂ ਇਛਾਵਾਂ ਪ੍ਰਤੀ ਉਦਾਸੀਨਤਾ ਵੀ ਕਹੀ ਜਾ ਸਕਦੀ ਹੈ। ਉਹਨਾਂ ਅਗਾਂਹ ਕਿਹਾ ਕਿ, '' ਆਪ ਵਲੋ' ਭੋਲੇ ਭਾਲੇ ਅਤੇ ਮਾਸੂਮ ਲੋਕਾਂ ਨੂੰ ਝੂਠੇ ਅਤੇ ਫੋਕੇ ਦਾਅਵੇ ਕਰਕੇ ਆਪਣੇ ਵਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'' ਉਹਨਾਂ ਇਹ ਵੀ ਕਿਹਾ ਕਿ ਕੇਜਰੀਵਾਲ ਦਾ ਕਾਰਜਕਾਲ ਉਹਨਾਂ ਵਲੋ' ਕਿਸੇ ਮੁੱਦੇ ਪ੍ਰਤੀ ਵਚਨਬੱਧਤਾ ਪ੍ਰਗਟਾਉਣ ਦੀ ਥਾਂ ਉਹਨਾਂ ਦੇ ਬਤੋਰ ਡਰਾਮੇਬਾਜ਼ ਅਕਸ਼ ਦੀ ਹੀ ਪੁਸ਼ਟੀ ਕਰਦਾ ਹੈ ਅਤੇ ਉਹਨਾਂ ਦੇ ਸੰਜੇ ਸਿੰਘ ਵਰਗੇ ਸਾਥੀ ਆਪਣੀਆਂ ਸੌੜੀਆਂ ਸਿਆਸੀ ਲੂੰਬੜ ਚਾਲਾਂ ਰਾਂਹੀ' ਆਪਣੀ ਹੌ'ਦ ਦਰਸਾਉਣ ਲਈ ਤਰਲੋ ਮੱਛੀ ਹੋ ਰਹੇ ਹਨ।ਇਹ ਜੱਗ ਜ਼ਾਹਰ ਹੈ ਕਿ ਆਪ ਦੀ ਮਾਨਸਿਕਤਾ ਵਿਚ ਇਹ ਗੱਲ ਚੰਗੀ ਤਰ੍ਹਾਂ ਬੈਠ ਚੁੱਕੀ ਹੈ ਕਿ ਸਿਆਸਤ ਵਿਚ ਅਗੇ ਕਦਮ ਵਧਾਉਣ ਲਈ ਤੁਹਾਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਸਮਝੌਤਾ ਕਰਨਾ ਹੀ ਪੈਣਾ ਹੈ। ਇਕ ਅਖੌਤੀ ਸਿਆਸਤਦਾਨ ਜੋ ਕਿ ਆਪਣੇ ਗ੍ਰਹਿ ਸੂਬੇ ਯੂ.ਪੀ ਤੋ' ਚੋਣ ਲੜ੍ਹਨ ਦਾ ਹੀਆ ਨਹੀ ਕਰ ਸਕਦਾ, ਆਪਣੇ ਸਿਆਸੀ ਵਜੂਦ ਨੂੰ  ਬਣਾਈ ਰੱਖਣ ਲਈ ਪੰਜਾਬ ਵਿਚ ਸਿਆਸੀ ਪ੍ਰਚਾਰ ਦੋਰਾਨ ਹੋਛੇ ਢੰਗ ਇਸਤੇਮਾਲ ਕਰ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਆਪ ਦਾ Âੈਜੰਡਾ ਇਕ ਤ੍ਰਾਸਦੀ ਭਰੀ ਦਾਸਤਾਨ ਬਣ ਚੁੱਕਾ ਹੈ, ਜਿਸ ਦੇ ਪਾਤਰ ਅਜਿਹੇ ਪਾਰਟੀ ਆਗੂ ਹਨ ਜੋ ਕਿ ਇਸ ਕਦਰ ਨਿਰਾਸ਼ਾ ਦੇ ਆਲਮ ਵਿਚ ਘਿਰ ਚੁੱਕੇ ਹਨ ਕਿ ਉਹਨਾਂ ਦੀ ਸੋਚਣੀ ਵਿਚ ਆਪਣੇ ਵਿਰੋਧੀਆਂ ਦੇ ਚਰਿਤਰ ਉਤੇ ਚਿਕੜ ਸੁਟਣਾ  ਹੀ ਜਿੱਤ ਵੱਲ ਕਦਮ ਵਧਾਉਣਾ ਹੈ। ਸੰਜੇ ਸਿੰਘ ਵੀ ਆਪ ਦੀ ਇਸ ਨਿਘਾਰ ਵਾਲੀ ਜਾਂਦੀ ਮਾਨਸਿਕਤਾ ਤੋ' ਵੱਖਰੇ ਨਹੀ ਹਨ ਅਤੇ ਉਹਨਾਂ ਦੁਆਰਾ ਲਗਾਏ ਜਾਂਦੇ ਅਸ਼ਲੀਲ ਇਲਜ਼ਾਮ ਇਹੀ ਜ਼ਾਹਿਰ ਕਰਦੇ ਹਨ ਕਿ ਉਹ ਸੁਰਖੀਆਂ ਵਿਚ ਰਹਿਣ ਲਈ ਕੋਈ ਵੀ ਨਾਟਕਬਾਜ਼ੀ ਕਰਨ ਦੇ ਸਮਰੱਥ ਹਨ।