5 Dariya News

ਖੇਤੀ ਵਿਭਿੰਨਤਾ ਸਕੀਮ ਤਹਿਤ ਕਿਸਾਨ ਕਲੋਨਲ ਪਾਪਲਰ ਦੇ ਪੌਦੇ ਲਗਾਉਣ : ਚੂੰਨੀ ਲਾਲ ਭਗਤ

5 Dariya News

ਚੰਡੀਗੜ੍ਹ 11-Jan-2016

ਜੰਗਲਾਤ ਮੰਤਰੀ ਚੁਨੀ ਲਾਲ ਭਗਤ ਨੇ ਰਾਜ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਖੇਤੀ ਵਿਭਿੰਨਤਾ ਸਕੀਮ ਅਧੀਨ ਕਲੋਨਲ ਪਾਪਲਰ ਦੇ ਪੌਦੇ ਲਗਾ ਕੇ ਵੱਧ ਤੋਂ ਵੱਧ ਲਾਭ ਕਮਾਉਣ ।ਇਹ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਨਾਂ ਨੂੰ ਰਿਵਾਇਤੀ ਖੇਤੀ ਨੂੰ ਛੱਡ ਕੇ ਖੇਤੀ ਵਿਭਿੰਨਤਾ ਸਕੀਮ ਅਧੀਨ ਕਲੋਨਲ ਪਾਪਲਰ ਦੇ ਪੌਦੇ ਮੁਫਤ ਦੇਣ ਦੀ ਸਕੀਮ ਸਾਲ 2013-2014 ਤੋਂ ਸ਼ੁਰੂ ਕੀਤੀ ਗਈ ਹੈ ਜੋ ਕਿ ਸੂਬੇ ਦੇ ਕਿਸਾਨਾਂ ਲਈ ਬਹੁਤ ਲਾਭਕਾਰੀ ਸਿੱੱਧ ਹੋਈ ਹੈ।ਉਨ੍ਹਾਂ ਕਿਹਾ ਕਿ ਜਿਸ ਜ਼ਮੀਨ ਵਿੱਚ ਪਾਪਲਰ ਲਗਾਏ ਜਾਂਦੇ ਹਨ ਉਸ ਜ਼ਮੀਨ ਵਿੱਚ ਪਹਿਲੇ ਤਿੰਨ ਸਾਲ ਹਾੜੀ ਦੇ ਮੋਸਮ ਵਿੱਚ ਕਣਕ ,+ਸਰੋਂ ਆਲੂ ਬਰਸੀਮ , ਜਵੀ ਅਤੇ ਸਾਊਣੀ ਦੇ ਮੋਸਮ ਵਿੱਚ ਚਰੀ, ਬਾਜਰਾ, ਹਲਦੀ, ਮੇਥਾਮ ਮੂੰਗੀ ਆਦਿ ਫਸਲਾ ਦੀ ਬਿਜਾਈ ਕੀਤੀ ਜਾ ਸਕਦੀ ਹੈ ।  ਸ਼੍ਰੀ ਭਗਤ ਨੇ ਦੱਸਿਆ ਕਿ ਪੰਜਾਬ ਦੇ ਬਿਸਤ, ਦੁਆਬਾ ਅਤੇ ਮਾਝਾ ਖੇਤਰ ਇਸ ਰੁੱਖ ਦੇ ਪੈਦਵਾਰ ਲਈ ਬਹੁਤ ਹੀ ਅਨੁਕੂਲ ਹੈ ਅਤੇ 5- 6 ਸਾਲ ਵਿੱਚ ਪੂਰੀ ਤਰ੍ਹਾ ਤਿਆਰ ਹੋ ਜਾਂਦਾ ਹੈ ।ਉਨ੍ਹਾਂ ਕਿਹਾ ਕਿ ਇਹ ਸਕੀਮ ਪੂਰੇ ਪੰਜਾਬ ਵਿੱਚ ਲਾਗੂ ਕੀਤੀ ਗਈ ਹੈ ਅਤੇ ਸਕੀਮ ਅਧੀਨ ਪਹਿਲਾਂ ਆਊ ਪਹਿਲਾਂ ਪਾਊ ਦੇ ਅਧਾਰ ਤੇ ਪਾਪਲਰ ਦੇ ਲੰੰਬੇ ਪੋਦੇ ਮੁਫਤ ਵਿੱਚ ਮੁਹੱੱਈਆ ਕਰਵਾਏੇ ਜਾਂਦੇ ਹਨ ਜਿਸ ਲਈ ਸਿਰਫ ਇਛੁੱਕ ਕਿਸਾਨਾਂ ਨੂੰ ਆਪਣੇ ਨਜਦੀਕੀ ਵਣ ਮੰਡਲ ਅਫਸਰ ਜਾਂ ਰੇਜ ਅਫਸਰ ਕੋਲ ਜਾ ਕੇ ਨਾਮ ਲਿਖਾਉਣ ਦੀ ਜਰੂਰਤ ਹੈ । ਉਨ੍ਹਾਂ ਦੱਸਿਆ ਕਿ  ਪਾਪਲਰ ਦੀ ਮੰਗ ਬਹੁਤ ਜਿਆਦਾ ਹੋਣ ਕਾਰਨ ਕਿਸਨਾਂ ਨੂੰ ਇਸ ਦੀ ਵਿਕਰੀ ਲਈ ਕਿਸੇ ਕੋਣ ਜਾਣ ਦੀ ਲੋੜ ਨਹੀਂ ਪੈਂਦੀ ਸਗੋਂ ਵਪਾਰੀ ਖੁਦ ਕਿਸਾਨ ਕੋਲ ਪਹੁੰਚ ਕਰਦੇ ਹਨ ਅਤੇ ਕਿਸਾਨਾਂ ਮੁਫਤ ਮੁਹੱੱਈਆ ਕਰਵਾਏ ਬੂਟਿਆਂ ਤੋਂ ਹੋਣ ਵਾਲੀ ਸਾਰੀ ਆਮਦਨ ਕਿਸਾਨ ਦੀ ਹੀ ਹੁੰਦੀ ਹੈ।ਇਸ ਤੋਂ ਇਲਾਵਾ ਵਿਭਾਗ ਸਗੋਂ ਸਮੇਂ ਸਮੇਂ ਤੇ ਲੋੜੀਂਦੀ ਜਾਣਕਾਰੀ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ  ਵਣ ਵਿਭਾਗ ਪੰਜਾਬ ਵਲੋਂ ਸੂਬੇ ਨੂੰ ਹਰਾ ਭਰਾ ਬਣਾਉਣ ਲਈ ਪੁਰਜੋਰ ਉਪਰਾਲੇ ਕੀਤੇ ਜਾ ਰਹੇ ਹਨ।