5 Dariya News

ਮੋਹਾਲੀ ਦੇ ਵਿਕਾਸ ਲਈ ਰਾਮੂਵਾਲੀਆ ਨੂੰ ਵਿਧਾਨ ਸਭਾ ਵਿੱਚ ਭੇਜੋ -ਹਰਭਜਨ ਮਾਨ

5 ਦਰਿਆ ਨਿਊਜ਼

ਐਸ.ਏ.ਐਸ.ਨਗਰ. 23-Jan-2012

ਲੋਕ ਗਾਇਕ ਹਰਭਜਨ ਮਾਨ ਨੇ ਅੱਜ ਬਲਵੰਤ ਸ਼ਿੰਘ ਰਾਮੂਵਾਲੀਆ ਦੇ ਹੱਕ ਵਿੱਚ ਦਰਜਨ ਦੇ ਕਰੀਬ ਸਭਾਵਾਂ ਤੇ ਘਰ ਘਰ ਜਾ ਕੇ ਵੋਟਾਂ ਮੰਗਣ ਦੇ ਪ੍ਰੋਗਰਾਮ ਕੀਤੇ। ਅੱਜ ਸਵੇਰ ਮਾਨ ਨੇ ਪਿੰਡ ਠਸਕਾ ਤੋਂ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਤੇ ਫਿਰ ਸੈਕਟਰ 74 ਉਦਯੋਗਿਕ ਖੇਤਰ, ਫੇਜ 9 ਦੇ ਘਰਾਂ ਵਿੱਚ ਜਾ ਕੇ ਵੋਟਾਂ ਮੰਗੀਆਂ, ਬਾਅਦ ਦੁਪਹਿਰ ਪਿੰਡ ਮਟੌਰ ਵਿੱਚ ਲੋਕਾਂ ਨੂੰ ਸ: ਰਾਮੂਵਾਲੀਆ ਦੇ ਹੱਕ ਵਿੱਚ ਪ੍ਰੇਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਦਾ ਵਿਕਾਸ ਅਕਾਲੀ ਭਾਜਪਾ ਸਰਕਾਰ ਦੀ ਦੇਣ ਹੈ। ਇਸ ਤੋਂ ਬਾਅਦ ਹਰਭਜਨ ਮਾਨ ਨੇ ਸੱਨਅਤੀ ਖੇਤਰ ਫੇਜ 8, ਸੈਕਟਰ 68 ਵਿੱਚ ਯੂਨਾਟੀਟਡ ਸੋਸਾਇਟੀ , ਫੇਜ 4 ਤੇ ਫੇਜ 5 ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਸਵੇਰ ਤੋਂ ਹੀ ਰੁਝੇਵਿਆਂ ਭਰਪੂਰ ਮੀਟਿੰਗ ਤੋ ਰੈਲੀਆਂ ਵਿੱਚ ਹਰਭਜਨ ਮਾਨ ਨੇ ਕਿਹਾ ਕਿ ਸ: ਰਾਮੂਵਾਲੀਆ ਸਾਫ ਸੁਥਰੀਪ ਸਵੀ ਦੇ ਮਾਲਕ ਹਨ ਤੇ ਉੂਹ ਸਿਆਸਤ ਦੇ ਨਾਲ ਨਾਲ ਲੋਕ ਸੇਵਾ ਨੂੰ ਆਪਣਾ ਧਰਮ ਮੰਨਦੇ ਹਨ। ਮੋਹਾਲੀ ਵਿੱਚ ਵੀ ਉਨ੍ਹਾਂ ਦੇ ਵਿਰੋਧੀ ਅਧਰਮ ਦੀ ਤੇ ਸ: ਰਾਮੂਵਾਲੀਆ ਧਰਮ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਦੇ ਭਰੋਸੇਮੰਦ ਸਾਥੀ ਹੋਣ ਕਾਰਨ ਉਹ ਮੋਹਾਲੀ ਲਈ ਵੱਡੇ ਫੰਡ ਜੂਟਾ ਕੇ ਹਲਕੇ ਦਾ ਵਿਕਾਸ ਕਰ ਸਕਦੇ ਹਨ। ਨੌਜਵਾਨਾਂ! ਦੇ ਜੀਵਨ ਰੱਖਿਅਕ ਵਜੋਂ ਜਾਣੇ ਜਾਂਦੇ ਸ: ਰਾਮੂਵਾਲੀਆ ਨੇ 25000 ਨੋਜਵਾਨ ਵਿਦੇਸ਼ਾਂ ਦੀਆਂ ਜੇਲਾਂ ਵਿਚੋਂ ਉਨ੍ਹਾਂ ਦੇ ਘਰਾਂ ਵਿੱਚ ਵਾਪਿਸ ਲਿਆਂਦੇ । ਹਰ ਵੇਲੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਮਸ਼ਰੂਫ ਰਹਿੰਦੇ ਸ: ਰਾਮੂਵਾਲੀਆ ਨੂੰ ਮੋਹਾਲੀ ਦੀ ਸੇਵਾ ਦਾ ਮੌਕਾ ਦੇਣ ਲਈ ਪੰਜਾਬ ਵਿਧਾਨ ਸਭਾ ਵਿੱਚ ਭੇਜੋ ਤਾਂ ਕਿ ਮੋਹਾਲੀ ਦਾ ਸਿਰਤੋੜ ਵਿਕਾਸ ਹੋ ਸਕੇ। ਇਨਾਂ ਸਭਾਵਾਂ ਨੂੰ ਸ੍ਰੀ ਅਰਸ਼ਦੀਪ ਸਿੰਘ, ਮਨੋਹਰ ਸਿੰਘ, ਸ੍ਰੀ ਮਤੀ ਅੰਮਤੇਸ਼ਵਰ ਕੌਰ, ਸੁਖਦੇਵ ਸਿੰਘ ਚਾਹਿਲ, ਹਰਪਾਲ ਸਿੰਘ ਚੰਨਾ, ਗੁਰਮੁਖ ਸਿੰਘ ਸੋਹਲ ਤੇ ਮਲਕੀਤ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ।