ਸਰਕਾਰ ਜੇਲ ਵਿਚ ਮੁਲਾਕਾਤੀਆਂ ਦੀ ਗਿਣਤੀ ਨਿਰਧਾਰਤ ਕਰੇਗੀ - ਸਰਵਨ ਸਿੰਘ ਫਿਲੌਰ
ਸਮਾਰਟ ਕਾਰਡ ਪ੍ਰਣਾਲੀ ਲਾਗੂ ਕੀਤੀ ਜਾਵੇਗੀ, ਜੇਲ ਦੇ ਰਿਕਾਰਡ ਦਾ ਕੰਪਿਊਟਰੀਕਰਨ ਕੀਤਾ ਜਾਵੇਗਾ
5 ਦਰਿਆ ਨਿਊਜ਼
ਚੰਡੀਗੜ੍ਹ 26-Apr-2013
ਪੰਜਾਬ ਦੇ ਜੇਲ ਮੰਤਰੀ ਸਰਵਨ ਸਿੰਘ ਫਿਲੌਰ ਨੇ ਜੇਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਥੇ ਮੁਲਾਕਾਤ ਕਰਨ ਆਉਣ ਵਾਲਿਆਂ ਦੀ ਗਿਣਤੀ 'ਤੇ ਨਿਗਰਾਨੀ ਸਬੰਧੀ ਵਿਭਾਗ ਦੇ ਅਧਿਕਾਰੀ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸਾਰੀਆਂ ਜੇਲਾਂ ਵਿਚ ਸਮਾਰਟ ਕਾਰਡ ਪ੍ਰਣਾਲੀ ਸ਼ੁਰੂ ਕਰਨ ਦੀ ਪ੍ਰਕ੍ਰਿਆ ਤੇਜ ਕੀਤੀ ਜਾਵੇ ਅਤੇ ਮੁਲਾਕਾਤੀਆਂ ਦੀ ਗਿਣਤੀ 'ਤੇ ਨਿਗਰਾਨੀ ਰੱਖਣ ਲਈ ਪਹਿਚਾਨ ਪੱਤਰ ਜਾਰੀ ਕੀਤੇ ਜਾਣ। ਉੁਨ੍ਹਾਂ ਨੇ ਜੇਲ ਅਧਿਕਾਰੀਆਂ ਨੂੰ ਮੁਲਾਕਾਤੀਆਂ ਦੇ ਸਮੇਂ ਸਬੰਧੀ ਵੀ ਪੂਰੀ ਤਰ੍ਹਾਂ ਪਾਬੰਦ ਰਹਿਣ ਲਈ ਆਖਿਆ ਹੈ।ਵਿਭਾਗ ਦੇ ਅਧਿਕਾਰੀਆਂ ਦੀ ਇਕ ਉਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ ਫਿਲੌਰ ਨੇ ਕਿਹਾ ਕਿ ਜੇਲ੍ਹਾਂ ਦੀ ਸੁਰੱਖਿਆ ਸਰਕਾਰ ਦਾ ਮੁੱਖ ਏਜੰਡਾ ਹੈ। ਜੇਲ ਵਿਭਾਗ ਵਲੋਂ ਨਵੀਂਆਂ ਜੇਲ੍ਹਾਂ ਵਿਚ ਸੀ ਸੀ ਟੀ ਵੀ ਕੈਮਰੇ ਅਤੇ ਮੋਬਾਈਲ ਜੈਮਰ ਲਗਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂਆਂ ਜੇਲਾਂ ਦੀ ਚਾਰ ਦੀਵਾਰੀ ਤੋਂ 100 ਫੁੱਟ ਦੀ ਦੂਰੀ 'ਤੇ ਦੋ ਮੰਜਿਲਾਂ ਇਮਾਰਤ ਉਸਾਰਨ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਕੈਂਦੀਆਂ ਅਤੇ ਜੇਲ ਪ੍ਰਸ਼ਾਸ਼ਨ ਵਿਚਕਾਰ ਸੁਖਾਵਾਂ ਮਾਹੋਲ ਕਾਇਮ ਕਰਨ ਲਈ ਵਿਭਾਗ ਵਲੋਂ ਰਾਜ ਦੀਆਂ ਜੇਲਾਂ ਵਿਚ ਨੰਬਰਦਾਰ ਪ੍ਰਣਾਲੀ ਲਾਗੂ ਕੀਤੀ ਜਾਵੇਗੀ।
ਜੇਲਾਂ ਵਿਚ ਵਧੀਆ ਖਾਣਾ ਮੁਹੱਈਆ ਕਰਵਾਉਣ ਦਾ ਜਿਕਰ ਰਕਦੇ ਹੋਏ ਜੇਲ ਮੰਤਰੀ ਨੇ ਕਿਹਾ ਕਿ ਵਿਭਾਗ ਵਲੋਂ ਪ੍ਰਸਿੱਧ ਸੰਸਥਾਵਾਂ ਦੇ ਡਾਇਟੀਸ਼ਨਾ ਨਾਲ ਸਲਾਹ ਮਸ਼ਵਹਰੇ ਤੋ ਬਾਅਦ ਡਾÎਇਟ ਪ੍ਰਣਾਲੀ ਦਾ ਜਾਇਜਾ ਲਿਆ ਜਾਵੇਗਾ । ਆਈ ਜੀ ਜੇਲ੍ਹਾਂ, ਕੇਂਦਰੀ ਅਤੇ ਸਬ-ਜੇਲ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਪੀ ਜੀ ਆਈ ਚੰਡੀਗੜ੍ਹ ਤੋਂ ਡਾਂਟੀਸ਼ਨਾਂ ਦੀ ਸ਼ਮੂਲਿਅਤ ਨਾਲ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਜਲਦੀ ਕੈਦਿਆਂ ਲਈ ਸਿਹਤਮੰਦ ਭੋਜਨ ਦਾ ਸੁਝਾਅ ਪੇਸ਼ ਕਰੇਗੀ। ਉਨ੍ਹਾਂ ਜੇਲ ਸੁਪਰਡੇਂਟਾਂ ਨੂੰ ਕੰਪਿਊਟਰੀਕ੍ਰਿਤ ਪ੍ਰਣਾਲੀ ਦੇ ਰਾਹੀਂ ਦੋ ਰਸੋਈਆਂ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਜੇਲ ਵਿਭਾਗ ਨੂੰ ਸਾਰੀਆਂ ਅੱਠ ਜੇਲ੍ਹਾਂ ਵਿਚ ਕ੍ਰੇਡਿਟ ਕਾਰਡ ਪ੍ਰਣਾਲੀ ਲਾਗੂ ਕਰਨ ਨੂੰ ਕਿਹਾ ਤਾਂ ਜੋ ਉਹ ਜੇਲ ਕੰਟੀਨਾਂ ਤੋਂ ਵਸਤਾਂ ਖਰੀਦ ਸਕਣ। ਮੰਤਰੀ ਨੇ ਇਹ ਵੀ ਆਖਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦਿਆਂ ਦਾ ਪੂਰਾ ਰਿਕਾਰਡ ਤਿਹਾੜ ਜੇਲ ਦੀ ਤਰਜ਼ 'ਤੇ ਕੰਪਿਊਟਰੀਕ੍ਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਸਬੰਧੀ ਜਰੂਰੀ ਕਦਮ ਚੁੱਕੇ ਜਾਣ ਦੇ ਨਿਰਦੇਸ਼ ਦਿੱਤੇ।