5 Dariya News

ਗੁੰਮਸੁਦਾ ਬੱਚਿਆਂ ਨੂੰ ਮਾਪਿਆਂ ਨਾਲ ਮਿਲਾਉਣ ਲਈ ਆਪਰੇਸ਼ਨ ਸਮਾਇਲ-2 ਮੁਹਿੰਮ ਨੂੰ ਸਫ਼ਲਤਾ ਪੂਰਵਕ ਚਲਾਇਆ ਜਾਵੇ : ਭੁਪਿੰਦਰ ਸਿੰਘ

ਜ਼ਿਲ੍ਹੇ 'ਚ 01 ਜਨਵਰੀ 2016 ਤੋਂ 31 ਜਨਵਰੀ 2016 ਤੱਕ ਆਪਰੇਸ਼ਨ ਸਮਾਇਲ-2 ਮੁਹਿੰਮ ਚਲਾਈ ਜਾਵੇਗੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 29-Dec-2015

ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਚਲਾਈ ਜਾਣ ਵਾਲੀ ਆਪਰੇਸ਼ਨ ਸਮਾਇਲ-2 ਗੁੰਮਸੁਦਾ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮਿਲਾਉਣ ਲਈ ਵਿਸ਼ੇਸ ਮੁਹਿੰਮ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੀ ਆਪਰੇਸ਼ਨ ਸਮਾਇਲ-2 ਮੁਹਿੰਮ ਸਫ਼ਲਤਾ ਪੂਰਵਕ ਚਲਾਈ ਜਾਵੇ। ਇਹ ਹਦਾਇਤਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਭੁਪਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਰੇਸ਼ਨ ਸਮਾਇਲ-2 ਨੂੰ ਸਫਲਤਾਪੂਰਵਕ ਚਲਾਊੁਣ ਲਈ ਸੱਦੀ ਗਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ। ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਲਈ ਪ੍ਰਸਾਸ਼ਨ ਨੂੰ ਆਪਣਾ ਪੁਰਾ-ਪੁਰਾ ਸਹਿਯੋਗ ਦੇਣ ਤਾਂ ਜੋ ਗੁੰਮਸੁਦਾ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆ ਨਾਲ ਮਿਲਾਇਆ ਜਾ ਸਕੇ।

ਵਧੀਕ ਡਿਪਟੀ ਕਮਿਸ਼ਨਰ ਨੇ  ਇਸ ਮੌਕੇ ਦੱਸਿਆ ਕਿ ਇਸ ਮੁਹਿੰਮ ਨੂੰ ਸਫਲਤਾਪੂਰਵਕ ਚਲਾਉਣ ਲਈ ਸਬੰਧਤ ਵਿਭਾਗਾਂ ਅਤੇ ਪੁਲਿਸ ਦੇ ਅਧਿਕਾਰੀਆਂ ਦੀ ਵਿਸ਼ੇਸ ਟਰੇਨਿੰਗ 31 ਦਸੰਬਰ ਨੂੰ ਨਗਰ ਨਿਗਮ ਭਵਨ ਵਿਖੇ ਰੱਖੀ ਗਈ ਹੈ ਤਾਂ ਜੋ ਇਸ ਮੁਹਿੰਮ ਨੂੰ ਕਾਰਗਰ  ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਆਪਰੇਸ਼ਨ ਸਮਾਇਲ-2 ਦਾ ਮੁੱਖ ਮੰਤਵ ਗੁੰਮਸੁਦਾ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਦੌਰਾਨ ਪੁਲਿਸ ਅਧਿਕਾਰੀ ਸਾਦੇ ਕਪੜਿਆਂ ਵਿੱਚ ਜਾਣਗੇ ਅਤੇ ਮਿਸ਼ਨ ਦੌਰਾਨ ਮਿਲੇ ਗੁੰਮਸੁਦਾ ਬੱਚਿਆਂ ਦਾ ਵੇਰਵਾ ਸਮੇਂ ਸਿਰ ਪੁਲਿਸ ਵੱਲੋਂ rackthemissingchild.gov.in ਵੈਬਸਾਇਟ ਦੇ ਅਪਲੋਡ ਕੀਤਾ ਜਾਵੇਗਾ।ਮੀਟਿੰਗ ਵਿੱਚ ਡੀ.ਐਸ.ਪੀ. (ਸਿਟੀ-1) ਸ੍ਰੀ ਆਲਮ ਵਿਜੈ ਸਿੰਘ, ਡੀ.ਐਸ.ਪੀ ਡੇਰਾਬੱਸੀ ਸ੍ਰੀ ਅਰਸਦੀਪ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਸੁਖਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਨਵਪ੍ਰੀਤ ਕੌਰ , ਸਹਾਇਕ ਲੇਬਰ ਕਮਿਸ਼ਨਰ ਸ੍ਰੀਮਤੀ ਮੋਨਾ ਪੁਰੀ, ਲੇਬਰ ਇੰਸਪੈਕਟਰ ਸ੍ਰੀ ਜਗਪ੍ਰੀਤ ਸਿੰਘ, ਐਸ.ਐਚ.ਓ ਬਲੌਂਗੀ ਬਰਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।