5 Dariya News

ਪੰਜਾਬ ਸਰਕਾਰ ਕੈਸ ਕਰੈਡਿਟ ਲਿਮਿਟ ਦਾ ਮੁੱਦਾ ਆਰ.ਬੀ.ਆਈ ਕੋਲ ਚੁੱਕੇਗੀ

ਆੜਤੀ ਐਸੋਸੀਏਸਨ ਵਲੋ' ਜਗਰਾਂਓ ਰੈਲੀ ਰੱਦ

5 Dariya News

ਚੰਡੀਗੜ੍ਹ 26-Dec-2015

ਫੈਡਰੇਰਸਨ ਆਫ ਆੜਤੀ ਐਸੋਸੀਏਸਨ, ਪੰਜਾਬ ਵਲੋ' ਅੱਜ ਇਥੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋ' ਨਾਲ ਝੋਨੇ ਦੀ ਖਰੀਦ ਸਬੰਧੀ ਬਕਾਇਆ ਰਾਸ਼ੀ ਦੇ ਮੁੱਦੇ ਤੇ ਮੁਲਾਕਾਤ ਕੀਤੀ ਗਈ।ਫੈਡਰੇਰਸਨ ਵਲੋ' ਵਿਜੇ ਕਾਲੜਾ ਅਤੇ ਹੋਰ ਆਹੁਦੇਦਾਰਾਂ ਨੇ ਨਾਲ ਝੋਨੇ ਦੀ ਖਰੀਦ ਸਬੰਧੀ ਬਕਾਇਆ ਦੀ ਅਦਾਇਗੀ ਵਿਚ ਹੋ ਰਹੀ ਦੇਰੀ ਕਾਰਨ ਅਤੇ ਹੋਰ ਸਮੱਸਿਆਂਵਾ ਕਾਰਨ ਆੜਤੀਆਂ ਅਤੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋ' ਜਾਣੂੰ ਕਰਵਾਇਆ। ਇਸ ਮੌਕੇ ਜਾਣਕਾਰੀਅ ਦਿੰਦਿਆਂ ਸਕੱਤਰ, ਫੂਡ  ਰਾਜ ਕਮਲ ਚੋਧਰੀ ਨੇ ਦੱਸਿਆ, ਕਿ ਇਸ ਸਾਲ ਝੋਨੇ ਦੀ ਬੰਪਰ ਫਸਲ ਹੋਈ ਹੈ ਜਿਸ ਦੇ ਚਲਦਿਆਂ ਸਰਕਾਰੀ ਖਰੀਦ ਏਜੰਸੀਆਂ ਜਿੰਨਾਂ ਵਿੱਚ ਐਫ.ਸੀ.ਆਈ ਵੀ ਸ਼ਾਮਲ ਹੈ, 140 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਜਦਕਿ ਸਾਲ 2014-15 ਦੌਰਾਨ ਸਿਰਫ 116 ਲੱਖ ਮੀਟ੍ਰਿਕ ਟਨ ਝੋਨੇ ਦੀ ਹੀ ਖਰੀਦ ਕੀਤੀ ਗਈ ਸੀ।

ਉਨਾਂ ਕਿਹਾ ਕਿ ਖਰੀਦ ਵਿੱਚ ਹੋਏ ਵਾਧੇ ਦੇ ਚਲਦਿਆਂ ਹੀ ਰਿਜਰਵ ਬੈ'ਕ ਆਫ ਇੰਡੀਆਂ (ਆਰ.ਬੀ.ਆਈ) ਵਲੋ' ਖਰੀਦ ਸਬੰਧੀ ਪ੍ਰਵਾਨਤ ਰਾਸ਼ੀ 18972 ਕਰੋੜ ਰੁਪਏ ਨੂੰ ਸਰਕਾਰ ਵਲੋ' ਵਧਾ ਕੇ ਵਧਾ ਕੇ 20608 ਕਰੋੜ ਰੁਪਏ ਕਰ ਦਿੱਤਾ ਗਿਆ ਅਤੇ ਇਸ ਤੋ' ਇਲਾਵਾ ਆਰ.ਬੀ.ਆਈ ਕੋਲ ਇਸ ਲਿਮਿਟ ਨੂੰ ਵਧਾ ਕੇ 25225 ਕਰੋੜ ਰੁਪਏ ਕਰਨ ਦਾ ਮੁੱਦਾ ਵੀ ਉਠਾਇਆ ਗਿਆ  ਹੈ। ਉਨਾਂ ਦੱਸਿਆ ਕਿ ਹੁਣ ਤੱਕ ਘੱਟੋ ਘੱਟ ਸਮਰਥਨ ਮੁੱਲ ਦੇ ਆਧਾਰ ਤੇ ਆੜਤੀਆਂ/ਕਿਸਾਨਾਂ ਨੂੰ 18130 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਅਤੇ ਬਾਕੀ ਰਾਸੀ ਆਰ.ਬੀ.ਆਈ ਵਲੋ' ਲਿਮਿਟ ਵਧਾਉਣ ਦੀ ਪ੍ਰਵਾਨਗੀ ਤੋ' ਜਾਰੀ ਕਰ ਦਿੱਤੀ ਜਾਵੇਗੀ। ਆੜਤੀ ਐਸੋਸੀਏਸਨ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਨ ਉਪਰੰਤ ਸ੍ਰੀ ਕੈਰੋ' ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਰਾਜ ਸਰਕਾਰ ਵਲੋ' ਇਹ ਮੁੱਦਾ ਆਰ.ਬੀ.ਆਈ ਕੋਲ ਗੰਭੀਰਤਾ ਨਾਲ ਚੁੱਕਿਆਂ ਗਿਆ ਹੈ ਅਤੇ ਬਾਕੀ ਰਹਿੰਦੀ ਰਾਸ਼ੀ ਨੂੰ 8 ਜਨਵਰੀ, 2016 ਤੱਕ ਜਾਰੀ ਕਰ ਦਿੱਤਾ ਜਾਵੇਗਾ।ਸ. ਕੈਰੋ' ਵਲੋ' ਦਿੱਤੇ ਭਰੋਸੇ ਉਪਰੰਤ ਸ੍ਰੀ ਵਿਜੇ ਕਾਲੜਾ, ਪ੍ਰਧਾਨ ਫੈਡਰੇਸਨ ਆਫ ਆੜਤੀ ਐਸੋਸੀਏਨ ਨੇ ਆਪਣੀ 28 ਦਸੰਬਰ,2015 ਦੀ ਪ੍ਰਸਤਾਵਿਤ ਜਗਰਾਂਓ ਰੈਲੀ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ।  

ਇਸ ਮੌਕੇ ਪੰਜਾਬ ਸਰਕਾਰ ਵਲੋ' ਸ੍ਰੀ ਰਾਜ ਕਮਲ ਚੋਧਰੀ ਸਕੱਤਰ ਫੂਡ ਤੇ ਸਪਲਾਈ; ਸ੍ਰੀ ਐਸ.ਐਸ.ਜੋਹਲ ਐਮ ਡੀ ਪਨਗ੍ਰੇਨ; ਸ੍ਰੀ ਕੇ.ਐਸ.ਪੰਨੂ ਐਮ.ਡੀ. ਪੀ.ਏ.ਐਫ.ਸੀ; ਸ੍ਰੀ ਗੁਰਕਿਰਤ ਕ੍ਰਿਪਾਲ ਸਿੰਘ ਐਮ ਡੀ ਮਾਰਕਫੈਡ; ਸ੍ਰੀ ਪੀ.ਐਸ.ਸ਼ੇਰਗਿੱਲ ਐਮ.ਡੀ. ਪਨਸਪ; ਸ੍ਰੀ ਐਚ.ਐਸ.ਬਰਾੜ ਏ.ਐਮ.ਡੀ. ਪੀ.ਐਸ.ਡਬਲੂਯ.ਸੀ ਅਤੇ ਸ੍ਰੀ ਸਿਕੰਦਰ ਸਿੰਘ, ਜੀ.ਐਮ.ਮੰਡੀ ਬੋਰਡ ਹਾਜ਼ਰ ਸਨ।ਜਦਕਿ ਫੈਰੇਸਨ ਆਫ ਆੜਤੀ ਐਸੋਸੀਏਸਨ ਵਲੋ' ਸ੍ਰੀ ਅਮਰਜੀਤ ਸਿੰਘ ਬਰਾੜ ਸੀਨੀਅਰ ਵਾਇਸ ਪ੍ਰੇਜੀਡੈਟ; ਸ੍ਰੀ ਹਰਬੰਸ ਸਿੰਘ ਰੋਸਾ, ਸੀਨੀਅਰ ਵਾਇਸ ਪ੍ਰੇਜੀਡੈਟ; ਸ੍ਰੀ ਰੂਪ ਲਾਲ ਵੱੜਾ, ਰਾਮ ਸਰੂਪ ਜਿਲਾ ਪ੍ਰੇਜੀਡੈਟ ਫਿਰੋਜਪੁਰ, ਸ੍ਰੀ ਸਾਧੂ ਰਾਮ ਸੀਨੀਅਰ ਵਾਇਸ ਪ੍ਰੇਜੀਡੈਟ; ਸ੍ਰੀ ਦਰਸਨ ਸਿੰਘ, ਪ੍ਰੇਜੀਡੈਟ ਬਰਨਾਲਾ; ਸ੍ਰੀ ਰਾਜ ਕੁਮਾਰ ਸ਼ਰਮਾ, ਸਕੱਤਰ, ਬਰਨਾਲਾ; ਸ੍ਰੀ ਬਲਰਾਜ ਸਿੰਘ ਪ੍ਰੇਜੀਡੈਟ ਸਰਹਿੰਦ ਹਾਜ਼ਰ ਸਨ।

.