ਜੀਰਕਪੁਰ ਦੇ ਸ਼ਬਦ ਪ੍ਰੀ ਸਕੂਲ ਵਿੱਚ ਕ੍ਰਿਸਮਸ ਮਨਾਈ
5 Dariya News
ਜੀਰਕਪੁਰ 25-Dec-2015
ਜੀਰਕਪੁਰ ਦੇ ਸ਼ਬਦ ਪ੍ਰੀ ਸਕੂਲ ਵਿੱਚ ਕ੍ਰਿਸਮਸ ਮਨਾਈ ਗਈ। ਜਦ ਸੰਤਾ ਕਲਾਜ਼ ਦਾਖਿਲ ਹੋਇਆ ਤਾਂ ਵਾਤਾਵਰਣ ਸੰਗੀਤ ਅਤੇ ਮਨੋਰੰਜਨ ਨਾਲ ਭਰਪੂਰ ਸੀ।ਬੱਚਿਆਂ ਨੇ ਕੇਕ ਦਾ ਆਨੰਦ ਲਿਆ ਅਤੇ ਸੰਤਾ ਨੇ ਉਹਨਾਂ ਨੂੰ ਬਹੁਤ ਸਾਰੇ ਤੋਹਫੇ ਵੰਡੇ। ਸਾਰੇ ਪ੍ਰੋਗਰਾਮ ਦੌਰਾਨ ਮਜ਼ਾ ਆਪਣੇ ਸਿਖਰ ਤੇ ਸੀ। ਬੱਚਿਆਂ ਨੇ ਸੰਤਾ ਕਲਾਜ਼ ਨਾਲ ਮਿਲ ਕੇ ਕ੍ਰਿਸਮਸ ਕੈਰਲ ਗਾਇਆ ਅਤੇ ਖੂਬ ਨੱਚੇ। ਜਮਾਤਾਂ ਨੂੰ ਸਰਦੀ ਥੀਮ ਨਾਲ ਖੂਬਸੂਰਤੀ ਨਾਲ ਸਜਾਇਆ ਗਿਆ। ਬੱਚਿਆਂ ਨੇ ਸਕੂਲ ਵਿੱਚ ਬਹੁਤ ਜਸ਼ਨ ਮਨਾਇਆ ਅਤੇ ਇੱਕ ਦੂਜੇ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆ। ਬੱਚਿਆਂ ਨੇ ਸਕੂਲ ਤੋਂ ਬਾਹਰ ਦੇ ਬੱਚਿਆਂ ਨੂੰ ਟੋਪੀਆਂ ਅਤੇ ਮਿਠਾਇਆਂ ਵੰਡੀਆਂ ।