5 Dariya News

ਸ਼ੁਕਰ ਹੈ 13 ਸਾਲਾ ਬਾਦ ਸ਼੍ਰੋਮਣੀ ਕਮੇਟੀ ਨੂੰ ਸਮਝ ਆਈ ਕੇ ਨਿਯਮਾ ਅਨੁਸਾਰ ਸਿੱਖਾਂ ਦੇ ਸਿਰਫ ਦੋ ਹੀ ਵਰਗ ਨੇ ਅਮ੍ਰਿਤਧਾਰੀ ਅਤੇ ਸਹਿਜਧਾਰੀ- ਡਾ.ਰਾਣੂੰ

5 Dariya News

ਚੰਡੀਗੜ 25-Dec-2015

ਪਿਛਲੇ ਦਿਨੀ ਹੋਈ ਸ਼੍ਰੋਮਣੀ ਕਮੇਟੀ ਦੀ ਕੋਰ ਕਮੇਟੀ ਮੀਟੀਂਗ ਵਿੱਚ ਕੁਝ ਮੈਂਬਰਾ ਵਲੋਂ ਇਸ ਸੱਚਾਈ ਨੂੰ ਮੰਨ ਲੈਣਾ ਕੇ ਨਿਯਮਾ ਅਨੂਸਾਰ ਜਿਨਾ ਨੇ ਅਮ੍ਰਿਤਪਾਨ ਨਹੀ ਕੀਤਾ ਉਹ ਸਹਿਜਧਾਰੀ ਸਿੱਖ ਹਨ ਅਤੇ ਸਹਿਜਧਾਰੀ ਸਿੱਖ ਪਤਿਤ ਤੇ ਗੈਰ ਸਿੱਖ ਨਹੀ ਹਨ ਇਸ ਗਲ ਦਾ ਸਹਿਜਧਾਰੀ ਸਿੱਖ ਪਾਰਟੀ ਨੇ ਉਹਨਾ ਮੈਂਬਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਹਨਾ ਦੇ ਇਸ ਹੌਂਸਲੇ ਦਾ ਸਵਾਗਤ ਵੀ ਕੀਤਾ ਹੈ। ਸਹਿਜਧਾਰੀ ਸਿੱਖ ਪਾਰਟੀ ਦੇ ਰਾਸਟ੍ਰੀਯ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਕਿਹਾ ਕੇ ਅਸੀ ਪਿਛਲੇ 13 ਸਾਲਾ ਤੋਂ ਇਹੀ ਗੱਲ ਕਿਹ ਰਹੇ ਸੀ ਕੇ ਸਿੱਖ ਗੁਰਦਵਾਰਾ ਐਕਟ ਮੁਤਾਬਕ ਸਿੱਖਾਂ ਦੇ ਸਿਰਫ ਦੋ ਹੀ ਵਰਗ ਹਨ।ਜਿਨਾ ਨੇ ਖੰਡੇ ਬਾਟੇ ਦਾ ਅਮ੍ਰਿਤਪਾਨ ਕਰ ਲਿਆ ਉਹ ਅਮ੍ਰਿਤਧਾਰੀ ਅਤੇ ਖਾਲਸਾ ਸਿੰਘ ਹਨ ਬਾਕੀ ਸਾਰੇ ਜਿਨਾ ਦਾ ਗੁਰੁ ਗ੍ਰੰਥ ਸਾਹਿਬ ਅਤੇ ਦਸਾ ਗੁਰੂਆ ਤੋ ਬਿਨਾ ਕੋਈ ਹੋਰ ਧਰਮ ਨਹੀ ਹੈ, ਪਰ ਅਮ੍ਰਿਤਪਾਨ ਨਹੀ ਕੀਤਾ, ਉਹ ਸਾਰੇ ਸਹਿਜਧਾਰੀ ਸਿੱਖ ਹੀ ਹਨ ਅਤੇ ਜਿਨਾ ਨੇ ਅਮ੍ਰਿਤ ਭੰਗ ਕੀਤਾ ਉਹੀ ਪੱਤਿਤ ਹਨ। ਸਹਿਜਧਾਰੀ ਸਿੱਖ ਕੋਈ ਗੈਰ ਸਿੱਖ ਨਹੀ ਹਨ। ਸ਼ੁਕਰ ਹੈ ਹੁਣ ੧੩ ਸਾਲਾ ਬਾਦ ਸ਼੍ਰੋਮਣੀ ਕਮੇਟੀ ਦੇ ਆਗੂਆ ਨੂੰ ਸਾਡੀ ਗੱਲ ਸਮਝ ਤੇ ਪਈ।

ਵਰਨਣਯੋਗ ਹੈ ਕਿ ਸਨ ੨੦੦੩ ਵਿੱਚ ਇਕ ਨੋਟੀਫਿਕੇਸ਼ਨ ਰਾਹੀ ਕੇਂਦਰ ਸਰਕਾਰ ਨੇ ਸਹਿਜਧਾਰੀ ਸਿੱਖਾਂ ਦਾ ਵੋਟ ਅਧੀਕਾਰ ਸਮਾਪਤ ਕਰ ਦਿੱਤਾ ਸੀ ਜਿਸ ਨੂੰ ਹਾਈਕੋਰਟ ਵਿੱਚ ਚੁਨੋਤੀ ਦਿੱਤੀ ਗਈ ਅਤੇ ਮਾਮਲਾ ਸੁਪਰੀਮਕੋਰਟ ਤੱਕ ਪਹੁਚਿਆ। ਇਸ ਸਹਿਜਧਾਰੀ ਸਿੱਖਾਂ ਦੀ ਲੰਬੀ ਲੜਾਈ ਵਿੱਚ ਸੁਪਰੀਮਕੋਰਟ ਨੇ ਇਕ ਅਹਿਮ ਫੈਸਲਾ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਦੀ ੨੦੧੧ ਵਿੱਚ ਹੋਈ ਚੋਣ ਦੀ ਸਾਰੀ ਪ੍ਰਕਰੀਯਾ ਹੀ ਸਹਿਜਧਾਰੀਆਂ ਦੇ ਇਸ ਕੇਸ ਤੇ ਨਿਰਧਾਰਿਤ ਰਹੇਗੀ ਅਤੇ ੧੭ ਦਿਸੰਬਰ ੨੦੧੧ ਨੂੰ ਕੇਂਦਰ ਸਰਕਾਰ ਨੇ ਵੀ ਜਿੱਤੀ ਹੋਈ ਸ਼ਰੋਮਣੀ ਕਮੇਟੀ ਦੇ ਹਾਉਸ ਦੇ ਗਠਨ ਦਾ ਨੋਟੀਫੀਕੇਸ਼ਨ ਕਰਣ ਵੇਲੇ ਹੇਠਾਂ ਇਕ ਲਈਨ ਲਿੱਖ ਦਿੱਤੀ ਸੀ ਕਿ ਇਹ ਹਾਉਸ ਦਾ ਗਠਨ ਵੀ ਸਹਿਜਧਾਰੀਆ ਦੇ ਕੇਸ ਤੇ ਨਿਰਧਾਰਿਤ ਰਹੇਗਾ ਅਤੇ ੨੦ ਦਿਸੰਬਰ ੨੦੧੧ ਨੂੰ ਹਾਈਕੋਰਟ ਦੇ ਫੁਲ ਬੈਂਚ ਨੇ ਸਹਿਜਧਾਰੀ ਸਿੱਖਾਂ ਦੇ ਹੱਕ ਵਿੱਚ ਫੈਸਲਾ ਦੇ ਕੇ ਇਸ ਚੁਣੀ ਹੋਈ ਸ਼ਰੋਮਣੀ ਕਮੇਟੀ ਨੂੰ ਕਾਨੂੰਨ ਦੀ ਨਜਰ ਵਿੱਚ ਰੱਦ ਕਰ ਦਿਤਾ ਹੈ। ਹੁਣ ਸ਼ਰੋਮਣੀ ਕਮੇਟੀ ਨੇ ਸੁਪਰੀਮਕੋਰਟ ਵਿੱਚ ਇਸ ਹਾਈਕੋਰਟ ਦੇ ਫੈਸਲੇ ਵਿਰੁਧ ਚੁਨੋਤੀ ਦਿੱਤੀ ਹੈ ਪਰ ਇਹਨਾ ਨੂੰ ਸੁਪਰੀਮਕੋਰਟ ਨੇ ਕੋਈ ਸਟੇਅ ਨਹੀ ਦਿੱਤਾ ਤੇ ਸਿਰਫ ਪੁਰਾਣੇ ਚੁਣੇ ਹੋਏ ੨੦੦੬ ਵਾਲੇ ਹਾਉਸ ਦੀ ੧੫ ਮੈਂਬਰੀ ਕਾਰਜਕਾਰਨੀ ਕਮੇਟੀ (ਜਥੇਦਾਰ ਅਵਤਾਰ ਸਿੰਘ ਮੱਕੜ ਦੀ ਅਗਵਾਹੀ ਵਾਲੀ ਕਮੇਟੀ) ਨੂੰ ਕੰਮ ਚਲਾਉਣ ਦੀ ਇਜਾਜਤ ਦਿੱਤੀ ਹੈ।

ਸਹਿਜਧਾਰੀ ਸਿੱਖਾਂ ਦਾ ਇਹ ਕੇਸ ਹਾਲੇ ਸੁਪਰੀਮਕੋਰਟ ਦੀ ਸੁਨਵਾਈ ਅਧੀਨ ਹੈ ਅਤੇ ਛੇਤੀ ਹੀ ਇਸ ਦੇ ਫੈਸਲੇ ਤੋ ਬਾਦ ਸ਼ਰੋਮਣੀ ਕਮੇਟੀ ਦੀ ਚੋਣ ਦੋਬਾਰਾ ਹੋਵੇਗੀ ਤੇ ਅੱਜ ਦੀ ਘੜੀ ਸ਼ਰੋਮਣੀ ਅਕਾਲੀ ਦਲ ਬਾਦਲ ਦੇ ੧੭੦ ਜਿੱਤੇ ਹੋਏ ਮੈਂਬਰ ਕਾਰਜਸ਼ੀਲ ਨਹੀ ਹੋ ਸਕੇ। ਸਹਿਜਧਾਰੀ ਸਿੱਖ ਫੈਡਰੇਸ਼ਨ ਵੀ ਅਪਣੇ ਪੈਰ ਪਸਾਰਦੇ ਪਸਾਰਦੇ ਅੱਜ ਸਹਿਜਧਾਰੀ ਸਿੱਖ ਪਾਰਟੀ ਬਣ ਗਈ ਹੈ ਜਿਸ ਨੂੰ ਭਾਰਤ ਚੋਣ ਕਮਿਸ਼ਨ ਨੇ ਰਿਪਰੈਜਂਟੇਸ਼ਨ ਆਫ ਪੀਪਲ ਐਕਟ ੧੯੫੧ ਤਹਿਤ ਬਤੋਰ ਇਕ ਰਾਜਨੀਤਿਕ ਪਾਰਟੀ ਰਜਿਸਟਰ ਕੀਤਾ ਗਿਆ ਹੈ। ਸਹਿਜਧਾਰੀ ਸਿੱਖ ਪਾਰਟੀ ਸਿੱਖ ਨੋਜਵਾਨਾ ਨੂੰ ਨਸ਼ਾ ਮੁਕਤੀ ਤੇ ਦਸਤਾਰ ਬੰਦੀ ਲਈ ਪ੍ਰੇਰਿਤ ਕਰ ਰਹੀ ਹੈ।ਪਾਰਟੀ ਦੇ ਸਂਵਿਧਾਨ ਦਾ ਮੁਖ-ਬੰਧ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਵਿਸ਼ਵ ਸ਼ਾਂਤੀ ਲਈ ਪ੍ਰਸਾਰ ਤੇ ਪ੍ਰਚਾਰ ਹੈ। ਗੁਰਦਵਾਰਾ ਐਕਟ ਮੁਤਾਬਿਕ ਸਿਰਫ ਅਮ੍ਰਿਤਧਾਰੀ ਗੁਰਸਿੱਖ ਹੀ ਮੈਂਬਰ ਦੀ ਚੋਣ ਲੜ ਸਕਦਾ ਹੈ ਅਤੇ ਇਸ ਲਈ ਸਹਿਜਧਾਰੀ ਸਿੱਖ ਚੋਣਾ ਨਹੀ ਲੜਣਗੇ ਸਿਰਫ ਵੋਟ ਹੀ ਪਾਉਣ ਦੀ ਮੰਗ ਕਰ ਰਹੇ ਹਨ ਅਤੇ ਹੁਣ ਆਉਣ ਵਾਲੇ ਭਵਿੱਖ ਵਿੱਚ ਸਹਿਜਧਾਰੀ ਸਿੱਖ ਪਾਰਟੀ ਸ਼ਰੋਮਣੀ ਕਮੇਟੀ ਚੋਣਾ ਵਿੱਚ ਅਹਿਮ ਭੂਮੀਕਾ ਅਦਾ ਕਰੇਗੀ ਅਤੇ ਹਮਖਿਆਲ ਤਾਕਤਾ ਨਾਲ ਰਲ ਕੇ ਵਧੀਆ ਕਿਰਦਾਰ ਦੇ ਅਮ੍ਰਿਤਧਾਰੀ ਸਿੰਘਾ ਨੂੰ ਚੁਣ ਕੇ ਸ਼੍ਰੋਮਣੀ ਕਮੇਟੀ ਵਿੱਚ ਭੇਜਣਗੇ।