5 Dariya News

ਕਿੰਡਰ ਪਿੱਲਰ ਆਈ ਵੀ ਸਕੂਲ 'ਚ ਮਨਾਇਆ ਗਿਆ ਕ੍ਰਿਸਮਸ ਦਿਹਾੜਾ

5 Dariya News

ਚੰਡੀਗੜ੍ਹ 24-Dec-2015

ਕਿੰਡਰ ਪਿੱਲਰ ਆਈ ਵੀ ਸਕੂਲ, ਸੈਕਟਰ ੪੬ ਵਿਚ  ਵਿਚ ਕ੍ਰਿਸਮਸ ਦਾ ਦਿਹਾੜਾ ਹਰਸ਼ੋ-ਉਲਾਸ ਨਾਲ ਮਨਾਇਆ ਗਿਆ । ਇਸ ਮੌਕੇ ਤੇ ਪੂਰੇ ਸਕੂਲ ਨੂੰ  ਗ਼ੁਬਾਰਿਆਂ,ਘੰਟੀਆਂ,ਸਿਤਾਰਿਆਂ ਆਦਿ ਨਾਲ ਸਜਾਇਆਂ ਗਿਆ। ਇਸ ਦੇ ਨਾਲ ਹੀ ਛੋਟੇ ਛੋਟੇ ਬੱਚਿਆਂ ਨੇ ਸਾਂਤਾ ਕਲਾਜ ਦੇ ਪਹਿਰਾਵੇ ਅਤੇ ਟੋਪੀਆਂ ਪਹਿਨ ਕੇ ਮਾਹੌਲ ਨੂੰ ਪੂਰੀ ਤਰਾਂ ਕ੍ਰਿਸਮਸ ਦੇ ਰੰਗ ਵਿਚ ਰੰਗ ਦਿਤਾ । ਛੋਟੇ ਛੋਟੇ ਬੱਚੇ ਮਦਰ ਮੈਰੀ,ਫਾਦਰ,ਰਾਜਾ,ਸ਼ਾਂਤਾ ਕਲਾਜ਼,ਕ੍ਰਿਸਮਸ ਦਾ ਰੁੱਖ,ਸਨੋਮੈਨ, ਡਿਜ਼ਨੀ  ਦੇ ਕਲਾਕਾਰਾਂ ਅਤੇ ਬੇਬੀ ਜੀਜਸ਼ ਕਰਾਈਸ ਦੀ ਆਦਿ ਪੋਸ਼ਾਕਾਂ ਖੂਬ ਜਚ ਰਹੇ ਸਨ ।ਇਸ ਮੌਕੇ ਤੇ ਬੱਚਿਆਂ ਨੇ ਇਕ ਰੰਗ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ । ਨੰਨੇ ਮੁੰਨੇ ਵਿਦਿਆਰਥੀਆਂ ਨੇ  ਦੀ ਫ਼ਸਟ ਕ੍ਰਿਸਮਸ” ਨਾਮਕ ਇਕ ਸੰਗੀਤਮਈ ਅੰਗਰੇਜ਼ੀ ਨਾਟਕ ਪੇਸ਼ ਕੀਤਾ ਜਿਸ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਹੁਤ ਪਸੰਦ ਕੀਤਾ ਅਤੇ ਇਸ ਨਾਟਕ ਨੂੰ ਤਾਲੀਆਂ ਨਾਲ ਸਭ ਨੇ ਖੂਬ ਸਲਾਹਇਆ। 

ਇਸ ਨਾਟਕ ਦੀ ਸ਼ੁਰੂਆਤ ਯਿਸੂ ਦੇ ਜਨਮ ਤੋਂ ਹੋਈ ਅਤੇ ਸੰਗੀਤਕ ਨਾਟਕ ਵਿਚ ਉਨ੍ਹਾਂ ਦੇ ਜ਼ਿੰਦਗੀ ਦੇ ਫ਼ਲਸਫ਼ੇ ਨੂੰ ਪੇਸ਼ ਕੀਤਾ । ਇਸ ਤੋਂ ਬਾਦ ਕ੍ਰਿਸਮਸ ਮਨਾਉਣ ਦੀ ਸ਼ੁਰੂਆਤ ਹੋਈ ਜਿਸ ਵਿਚ ਬੱਚਿਆਂ  ਨੇ ਸਟੇਜ ਤੇ ਖੂਬ ਰੰਗ ਬੰਨਿਆਂ । ਇਸ ਮੌਕੇ ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰਪਰਾਗਿਤ ਗਾਣਾ ਜਿੰਗਲ ਬੈੱਲ ਜਿੰਗਲ ਆਲ ਦਾ ਵੇ ਗਾਇਆਂ ਜਦ ਕਿ ਸਕੂਲ ਦੇ ਬੱਚਿਆਂ ਨੇ ਇਸ ਗਾਣੇ ਤੇ ਸਟੇਜ ਤੇ ਡਾਂਸ ਕੀਤਾ। ਇਸ ਦੇ ਇਲਾਵਾ  ਕੈਂਪਸ ਵਿਚ ਇਕ ਕ੍ਰਿਸਮਸ ਰੁੱਖ ਵੀ ਸਜਾਇਆ ਗਿਆ । ਸਕੂਲ ਦੇ ਪ੍ਰਿੰਸੀਪਲ ਸੋਨੀਆ ਚੰਨੀ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਕ੍ਰਿਸਮਸ ਦੀਆ ਵਧਾਈਆਂ ਦਿੱਤੀਆਂ ਅਤੇ ਸਭ ਬੱਚਿਆਂ ਨੂੰ ਭਗਵਾਨ ਯਿਸੂ ਦੇ ਦੱਸੇ ਰਸਤੇ ਤੇ ਚੱਲਣ ਲਈ ਪ੍ਰੇਰਨਾ ਦਿਤੀ ।