ਕਾਲੇ ਪਏ ਪੈਰਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਕੱਟਣ ਤੱਕ ਦੀ ਨੌਬਤ ਆ ਸਕਦੀ ਹੈ : ਡਾ. ਰਾਵੁਲ ਜਿੰਦਲ
ਡਾਇਬਟਿਕ ਫੁੱਟ 'ਤੇ ਗੱਲ ਕਰਨ ਫੋਰਟਿਸ ਹਸਪਤਾਲ ਦੇ ਵਸਕੂਲਰ ਸਰਜਰੀ ਦੇ ਡਾਇਰੈਕਟਰ ਡਾ. ਰਾਵੁਲ ਜਿੰਦਲ ਮੀਡੀਆ ਦੇ ਰੂਬਰੂ ਹੋਏ
5 Dariya News
ਕਰਨਾਲ 23-Dec-2015
ਡਾਇਬਟੀਜ਼ ਵਿਚ ਕਾਲੇ ਪੈਰ ਹੋ ਜਾਣਾ ਸਿਰਫ ਗੈਂਗਰੀਨ ਦੀ ਹੀ ਨਿਸ਼ਾਨੀ ਨਹੀਂ ਹੁੰਦੀ ਬਲਕਿ ਇਹ ਦਿਲ ਦੇ ਰੋਗ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਸਕੂਲਰ ਸਰਜਰੀ ਦੇ ਡਾਇਰੈਕਟਰ ਡਾ. ਰਾਵੁਲ ਜਿੰਦਲ ਨੇ ਅੱਜ ਮੀਡੀਆ ਕਰਮਚਾਰੀਆਂ ਨੂੰ ਇਹ ਜਾਣਕਾਰੀ ਦਿੱਤੀ।ਡਾ. ਜਿੰਦਲ ਨੇ ਅੱਗੇ ਦੱਸਿਆ ਕਿ ਪੈਰੀਫਰਲ ਆਰਟ੍ਰੀਅਲ ਡਿਜੀਜ਼ (ਪੀਏਡੀ) ਬੁੱਢਾਪੇ, ਸਮੋਕਿੰਗ, ਡਾਇਬਟੀਜ਼, ਹਾਈ ਕੋਲੇਸਟ੍ਰੋਲ ਅਤੇ ਹਾਈਪ੍ਰਟੇਂਸ਼ਨ ਨਾਲ ਜੁੜਿਆ ਹੈ। ਉਨ੍ਹਾਂ ਕਿਹਾ, 'ਗ੍ਰਾਮੀਣ ਇਲਾਕਿਆਂ ਦੇ ਲੋਕਾਂ ਨੂੰ ਬਹੁਤ ਚੱਲਣਾ ਪੈਂਦਾ ਹੈ ਅਤੇ ਇਸ ਲਈ ਉਨ੍ਹਾਂ ਦੀ ਪਿੰਨੀ ਜਾਂ ਲੱਤ ਵਿਚ ਚਲਦੇ ਹੋਏ ਦਰਦ ਉਠਦਾ ਹੈ। ਬਦਕਿਸਮਤੀ ਨਾਲ ਇਹ ਬੀਮਾਰੀਆਂ ਸਹੀ ਸਮੇਂ 'ਤੇ ਪਹਿਚਾਣੀਆਂ ਨਹੀਂ ਜਾਂਦੀਆਂ ਅਤੇ ਅੰਤ ਮਰੀਜਾਂ ਨੂੰ ਗੈਂਗਰੀਨ ਹੋ ਜਾਂਦਾ ਹੈ ਜਿਸ ਦਾ ਅੰਤ ਅੰਗ ਕੱਟਣ ਨਾਲ ਹੀ ਹੁੰਦਾ ਹੈ।' 50 ਸਾਲ ਤੋਂ ਜਿਆਦਾ ਦੀ ਉਮਰ ਵਾਲੀ ਜਨਸੰਖਿਆ ਵਿਚ ਬੀਮਾਰੀਆਂ ਹੋਣ ਦੀ ਸੰਭਾਵਨਾ 4 ਤੋਂ 6 ਫੀਸਦੀ ਹੋ ਜਾਂਦੀ ਹੈ। ਖਤਰੇ ਦੇ ਨਿਸ਼ਾਨ ਹਨ ਲੱਤ ਦੇ ਬਲੱਡ ਵੇਸਲ ਵਿਚ ਬਲਾਕੇਜ਼ ਜਿਸ ਨਾਲ ਪੈਰ ਤੱਕ ਖੂਨ ਨਹੀਂ ਪਹੁੰਚਦਾ ਅਤੇ ਛਾਲੇ ਪੈ ਜਾਂਦੇ ਹਨ ਅਤੇ ਪੈਰ ਕਾਲੇ ਪੈ ਜਾਂਦੇ ਹਨ ਜੋ ਠੀਕ ਨਹੀਂ ਹੁੰਦੇ।
ਲੰਦਨ ਦੇ ਸੇਂਟ ਮੇਰੀਜ ਹਸਪਤਾਲ ਤੋਂ ਵਸਕੂਲਰ ਸਰਜੀਕਲ ਪ੍ਰੀਕਿਰਿਆਵਾਂ ਐਡਵਾਂਸਡ ਟ੍ਰੇਨਿਗ ਹਾਸਲ ਕਰ ਚੁੱਕੇ ਡਾ. ਜਿੰਦਲ ਨੇ ਕਿਹਾ ਕਿ ਪੀਏਡੀ ਤੋਂ ਪੀੜਤ ਮਰੀਜਾਂ ਵਿਚ ਹਾਰਟ ਅਟੈਕ ਜਾਂ ਸਟ੍ਰੋਕ ਨਾਲ ਮਰਨ ਦਾ ਖਤਰਾ ਦੂਸਰਿਆਂ ਦੇ ਮੁਕਾਬਲੇ 2 ਤੋਂ 6 ਗੁਣਾ ਜਿਆਦਾ ਹੁੰਦਾ ਹੈ। ਉਹ ਡਾਇਬਟਿਕ ਮਰੀਜ ਜੋ ਸਮੋਕ ਕਰਦੇ ਹਨ, ਉਨ੍ਹਾਂ ਨੂੰ ਗੈਂਗਰੀਨ ਦਾ ਖਤਰਾ ਜਿਆਦਾ ਹੁੰਦਾ ਹੈ। ਸਮੇਂ ਸਿਰ ਇਲਾਜ ਨਾ ਹੋਣ 'ਤੇ ਦਿੱਕਤ ਕਈ ਗੁਣਾ ਵੱਧ ਜਾਂਦੀ ਹੈ। ਹਾਲਾਂਕਿ ਦੇਸ਼ ਵਿਚ ਵਸਕੂਲਰ ਮਰੀਜਾਂ ਦੀ ਗਿਣਤੀ ਦਾ ਕੋਈ ਅੰਕੜਾ ਮੌਜੂਦ ਨਹੀਂ, ਪਰ 25 ਮਿਲੀਅਨ ਤੋਂ ਜਿਆਦਾ ਡਾਇਬਟਿਕ ਮਰੀਜ ਇਹ ਸਾਬਤ ਕਰਦੇ ਹਨ ਕਿ ਕਈ ਵਸਕੂਲਰ ਕੇਸ ਹਨ ਜਿਨਾਂ ਦਾ ਇਲਾਜ ਨਹੀਂ ਕੀਤਾ ਗਿਆ। ਸਰਵੇ ਦੇ ਮੁਤਾਬਿਕ ਸਖਤ ਵਸਕੂਲਰ ਬੀਮਾਰੀਆਂ ਤੋਂ ਪੀੜਤ ਲੋਕਾਂ ਵਿਚ ਪਿੱਠ ਦੇ ਹੇਠਲੇ ਹਿੱਸੇ ਦਾ ਦਰਦ ਅਤੇ ਆਰਥਰਾਇਟਿਸ ਵਰਗੀਆਂ ਬੀਮਾਰੀਆਂ ਲੰਬੇ ਸਮੇਂ ਤੱਕ ਘਰ ਕਰਦੀਆਂ ਹਨ। ਇਹ ਪੈਰੀਫਰਲ ਗੈਂਗਰੀਨ ਦੀ ਸ਼ੁਰੂਅਤ ਹੈ ਜਿਸ ਦਾ ਪਤਾ ਲੱਗਣ ਤੋਂ ਬਾਅਦ ਵੀ ਅੰਗ ਕੱਟਣਾ ਹੀ ਪੈਂਦਾ ਹੈ ਅਤੇ ਸਭ ਤੋਂ ਪਹਿਲੀ ਵਸਕੂਲਰ ਸਮੱਸਿਆ ਅਣਸੁਲਝੀ ਹੀ ਰਹਿ ਜਾਂਦੀ ਹੈ।
ਡਾ. ਜਿੰਦਲ ਨੇ ਕਿਹਾ ਕਿ ਸਰਕੂਲੇਸ਼ਨ ਖੋਹਣ ਦਾ ਸਭ ਤੋਂ ਪਹਿਲਾ ਫਿਜੀਕਲ ਸੰਕੇਤ ਹੈ ਪਲਸੀਨ ਪੈਰ। ਇਸ ਲਈ ਇਹ ਬਹੁਤ ਜਰੂਰੀ ਹੈ ਕਿ ਹਰ ਤਿੰਨ ਮਹੀਨਿਆੱ ਵਿਚ ਡਾਕਟਰ ਤੋਂ ਪਲਸੀਨ ਪੈਰ ਚੈੱਕ ਕਰਵਾਇਆ ਜਾਵੇ। ਆਮ ਤੌਰ 'ਤੇ ਕੀਤੀ ਜਾਣ ਵਾਲੀ ਕਸਰਤ ਦੇ ਇਲਾਵਾ ਬਲੱਡ ਪ੍ਰੈਸ਼ਰ ਮੈਨੇਜ ਕਰਨਾ, ਕੋਲੇਸਟ੍ਰੋਲ ਅਤੇ ਬਲੱਡ ਗਲੂਕੋਜ਼ ਲੇਬਲ ਨੂੰ ਕੰਟਰੋਲ ਵਿਚ ਰੱਖਣਾ ਇਨਾਂ ਬੀਮਾਰੀਆਂ ਤੋਂ ਬਚੇ ਰਹਿਣ ਦੇ ਬੈਸਟ ਤਰੀਕੇ ਹਨ। ਡਾ. ਜਿੰਦਲ ਨੇ ਸਲਾਹ ਦਿੱਤੀ ਕਿ ਰਹਿਣ-ਸਹਿਣ ਅਜਿਹਾ ਹੋਣਾ ਚਾਹੀਦਾ ਹੈ ਕਿ ਖੂਨ ਦਾ ਬਹਾਅ ਦਿਲ ਤੋਂ ਦੂਸਰੇ ਹਿੱਸਿਆਂ ਤੱਕ ਸਹੀ ਰਹੇ, ਨਾਲ ਹੀ ਐਂਟੀ ਪਲੇਟਲੇਟ ਡਰੱਗਜ ਅਤੇ ਸਪੈਸ਼ਲਾਈਜਡ ਵਸਕੂਲਰ ਸਰਜਰੀ ਦਾ ਪ੍ਰਸ਼ਾਸਨ ਵੀ ਬਣਿਆ ਰਹੇ। ਹਾਲਾਂਕਿ ਵਸਕੂਲਰ ਸਰਜਰੀ ਦੇ ਲਈ ਬਹੁਤ ਘੱਟ ਸਪੈਸ਼ਲਾਈਜਡ ਵਸਕੂਲਰ ਸਰਜਨ ਮੌਜੂਦ ਹਨ ਫਿਰ ਵੀ ਡਾ. ਜਿੰਦਲ ਮੰਨਦੇ ਹਨ ਕਿ ਆਰਟਰੀਅਲ ਬੀਮਾਰੀਆਂ ਤੋਂ ਬਚਣ ਦੇ ਲਈ ਬਚਾਓ ਅਤੇ ਸਾਵਧਾਨੀ ਹੀ ਬਿਹਤਰ ਰਸਤੇ ਹਨ।