ਦੀ ਹੋਲੀ ਵੰਡਰ ਸਮਾਰਟ ਸਕੂਲ ਵਿਚ ਇੰਟਰ ਹਾਊਸ ਕੁਇਜ਼ ਮੁਕਾਬਲਿਆਂ ਦਾ ਆਯੋਜਨ, ਉੱਨਤੀ ਹਾਊਸ ਰਿਹਾ ਜੇਤੂ
5 Dariya News
ਐਸ.ਏ.ਐਸ. ਨਗਰ (ਮੁਹਾਲੀ) 14-Dec-2015
ਦੀ ਹੋਲੀ ਵੰਡਰ ਸਮਾਰਟ ਸਕੂਲ 'ਚ ਵਿਦਿਆਰਥੀਆਂ ਦਰਮਿਆਨ ਇੰਟਰ ਹਾਊਸ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਚਾਰੇ ਹਾਊਸ ਦਰਮਿਆਨ ਮੌਜੂਦਾ ਮਾਮਲੇ, ਅੰਗਰੇਜ਼ੀ, ਹਿਸਾਬ, ਵਾਤਾਵਰਨ,ਸਾਇੰਸ ਅਤੇ ਸਮਾਜਿਕ ਮੁੱਦਿਆਂ ਤੇ ਵਿਦਿਆਰਥੀਆਂ ਦਰਮਿਆਨ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਪ੍ਰੇਮਜੀਤ ਗਰੋਵਰ ਨੇ ਦੱਸਿਆਂ ਕਿ ਇਨ੍ਹਾਂ ਮੁਕਾਬਲਿਆਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਇਕ ਹਫ਼ਤਾ ਅਖ਼ਬਾਰ ਕਿਤਾਬਾਂ ਅਤੇ ਹੋਰ ਮੈਗਜ਼ੀਨ ਰਾਹੀ ਤਿਆਰੀ ਕਰਨ ਦਾ ਉਚਿੱਤ ਸਮਾਂ ਵੀ ਦਿਤਾ ਗਿਆ। ਇਸ ਤੋਂ ਬਾਅਦ ਹਰ ਹਾਊਸ ਵਿਚੋਂ ਹਰ ਵਿਸ਼ੇ ਲਈ ਦੋ ਦੋ ਵਿਦਿਆਰਥੀ ਚੁਣੇ ਗਏ ਜਿਨ੍ਹਾਂ ਵਿਚ ਇਹ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਨੂੰ ਚਾਰ ਰਾਊਂਡ ਵਿਚ ਵੰਡਦੇ ਹੋਏ ਰੈਪਿਡ, ਫਾਇਰ, ਬਜਰ ਅਤੇ ਆਡਿÀ ਵਿਜ਼ਅਲ ਰਾਊਂਡ ਰਾਹੀ ਮੁਕਾਬਲੇ ਕਰਵਾਏ ਗਏ।ਅਖੀਰ ਵਿਚ ਇਨਾ ਮੁਕਾਬਲਿਆਂ ਵਿਚ ਉੱਨਤੀ ਹਾਊਸ ਨੇ ਬਾਕੀ ਤਿੰਨ ਹਾਊਸ ਨੂੰ ਹਰਾਉਦੇਂ ਹੋਏ ਪਹਿਲਾਂ ਸਥਾਨ ਹਾਸਿਲ ਕੀਤਾ।ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਜੇਤੂ ਉੱਨਤੀ ਹਾਊਸ ਨੂੰ ਵਧਾਈ ਦਿੰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਤਰਾਂ ਦੀ ਪ੍ਰਤੀਯੋਗਤਾਵਾਂ ਨਾ ਸਿਰਫ਼ ਵਿਦਿਆਰਥੀਆਂ ਦੀ ਜਾਣਕਾਰੀ ਵਿਚ ਵਾਧਾ ਕਰਦੇ ਹਨ ਬਲਕਿ ਉਨ੍ਹਾਂ ਦੇ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ ਜੋ ਕਿ ਅੱਜ ਦੇ ਸਮੇਂ ਵਿਚ ਹਰ ਵਿਦਿਆਰਥੀ ਅੰਦਰ ਹੋਣਾ ਜ਼ਰੂਰੀ ਹੈ। ਇਸ ਮੌਕੇ ਤੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ।