5 Dariya News

ਪੰਜਾਬ ਸਰਕਾਰ ਰਾਜ ਵਿੱਚ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸਾਹਿਤ ਕਰਨ ਲਈ ਵਚਨਬੱਧ-ਜੱਥੇਦਾਰ ਤੋਤਾ ਸਿੰਘ

ਪਸ਼ੂ ਪਾਲਕਾਂ ਨੂੰ ਅਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਅਜਿਹੇ ਮੇਲੇ ਲਾਹੇਵੰਦ ਸਾਬਤ ਹੁੰਦੇ ਹਨ

5 Dariya News

ਮੋਗਾ 12-Dec-2015

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਿਲ੍ਹਿਆਂ ਵਿੱਚ ਪਸ਼ੂ-ਧਨ ਚੈਪੀਅਨਸਿਪ ਅਤੇ ਦੁੱਧ ਚੁਆਈ ਮੁਕਾਬਲਿਆਂ ਦੀ ਆਰੰਭੀ ਗਈ ਲੜੀ ਤਹਿਤ ਪਿੰਡ ਲੁਹਾਰਾ ਵਿਖੇ ਦੋ ਰੋਜਾ ਪਸ਼ੂ-ਧਨ ਚੈਪੀਅਨਸਿਪ ਦੇ ਸਮਾਪਤੀ ਸਮਾਰੋਹ ਦੌਰਾਨ ਖੇਤੀਬਾੜੀ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਜੇਤੂ ਪਸ਼ੂ ਪਾਲਕਾਂ ਨੂੰ ਕਰੁਬ 5.50 ਲੱਖ ਰੁਪਏ ਦੇ ਚੈਕ ਅਤੇ ਸਰਟੀਫਿਕੇਟ ਇਨਾਮ ਵਜੋਂ ਤਕਸੀਮ ਕੀਤੇ। ਇਸ ਮੇਲੇ ਦੌਰਾਨ ਲੱਗਭੱਗ 1616 ਪਸ਼ੂ ਪਾਲਕਾਂ ਨੇ ਆਪਣੀ ਰਜਿਸਟ੍ਰੈਸਨ ਕਰਵਾਈ। ਇਸ ਮੌਕੇ 'ਤੇ ਉਨ੍ਹਾਂ ਨਾਲ  ਐਸ.ਡੀ.ਐਮ ਧਰਮਕੋਟ ਜਸਪਾਲ ਸਿੰਘ ਗਿੱਲ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ: ਗੁਰਮੀਤ ਸਿੰਘ ਵੀ ਮੌਜੂਦ ਸਨ।ਇਸ ਮੌਕੇ ਜੱਥੇਦਾਰ ਤੋਤਾ ਸਿੰਘ ਨੇ ਕਿਹਾ ਪੰਜਾਬ ਸਰਕਾਰ ਰਾਜ ਵਿੱਚ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਅਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਅਜਿਹੇ ਮੇਲੇ ਕਾਫੀ ਲਾਹੇਵੰਦ ਸਾਬਤ ਹੁੰਦੇ ਹਨ।ਉਨ੍ਹਾਂ ਦੱਸਿਆ ਕਿ ਇਸ ਮੇਲੇ ਪ੍ਰਤੀ ਪਸ਼ੂ ਪਾਲਕਾਂ ਨੇ ਭਾਰੀ ਉਤਸਾਹ ਦਿਖਾਇਆ ਹੈ ਅਤੇ ਪਸ਼ੂ ਪਾਲਕਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਖੁਦ ਲਾਭ ਉਠਾਉਣ ਦੇ ਨਾਲ-ਨਾਲ ਹੋਰਨਾਂ ਨੂੰ ਵੀ ਸਕੀਮਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਜਿਹੇ ਮੁਕਾਬਲੇ ਕਰਵਾਉਣ ਦਾ ਸ਼ਲਾਘਾਯੋਗ ਕਦਮ ਚੁੱਕਿਆ ਹੈ, ਜਿਸ ਨਾਲ ਜਿੱਥੇ ਪਸ਼ੂ ਪਾਲਕਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਉਥੇ ਉਨ੍ਹਾਂ ਨੁੰ ਇੱਕ ਦੂਜੇ ਦੇ ਤਜਰਬੇ ਤੋਂ ਸਿੱਖਣ ਦੀ ਤਕਨੀਕ ਵੀ ਮਿਲਦੀ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੇ ਫਸਲੀ ਚੱਕਰ ਤੋਂ ਮੁਕਤ ਹੋ ਕੇ ਫਸਲੀ ਵਿਭਿੰਨਤਾ ਅਪਨਾਉਣ ਅਤੇ ਪਸ਼ੂ ਪਾਲਣ ਵਰਗੇ ਲਾਭਕਾਰੀ ਕਿੱਤੇ ਨੂੰ ਅਪਨਾਉਣ 'ਤੇ ਵੀ ਜੋਰ ਦਿੱਤਾ। 

ਉਨ੍ਹਾਂ  ਪਸ਼ੂਆਂ ਦੇ ਰਿੰਗਾਂ ਦਾ ਵੀ ਦੌਰਾ ਕੀਤਾ ਅਤੇ ਪਸ਼ੂ ਪਾਲਕਾਂ ਨਾਲ ਵਿਚਾਰ ਸਾਂਝੇ ਕੀਤੇ।ਅੱਜ ਦੇ ਸਭ ਤੋਂ ਮਹੱਤਵਪੂਰਣ ਮੁਕਾਬਲੇ ਮੋਹਰਾ ਮੱਝਾਂ ਦੀ ਦੁੱਧ ਚੁਆਈ 'ਚੋ ਕੁਲਵਿੰਦਰ ਸਿੰਘ ਪਿੰਡ ਘੋਲੀਆ ਕਲਾਂ ਦੀ ਮੱਝ ਨੇ 20 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ,  ਹਰਪ੍ਰੀਤ ਸਿੰਘ ਘੋਲੀਆ ਖੁਰਦ ਨੂੰ ਦੂਜਾ ਸਥਾਨ ਅਤੇ ਤੀਜਾ ਸਥਾਨ ਨਛੱਤਰ ਸਿੰਘ ਪਿੰਡ ਸਿੰਘਪੁਰਾ ਮੰਨਣ ਦੀ ਮੱਝ ਨੇ ਪ੍ਰਾਪਤ ਕੀਤਾ।ਸਭ ਤੋ ਵਧੀਆ ਨੀਲੀ ਰਾਵੀ ਮੱਝ ਦੀ ਦੁੱਧ ਚੁਆਈ 'ਚੋ ਅਮਰਜੀਤ ਸਿੰਘ ਪਿੰਡ ਨੱਥੂਵਾਲਾ ਗਰਬੀ ਦੀ ਮੱਝ ਨੇ ਪਹਿਲਾ ਸਥਾਨ,  ਗੋਪਾਲ ਸਿੰਘ ਬੱਧਨੀ ਕਲਾਂ ਨੂੰ ਦੂਜਾ ਸਥਾਨ ਅਤੇ ਤੀਜਾ ਸਥਾਨ ਬਲਜੀਤ ਸਿੰਘ ਪਿੰਡ ਸੇਖਾਂ ਖੁਰਦ ਦੀ ਮੱਝ ਨੇ ਪ੍ਰਾਪਤ ਕੀਤਾ।ਸਭ ਤੋਂ ਵਧੀਆ ਜਰਸੀ ਕਰਾਸ ਗਾਂ ਗੁਰਮੀਤ ਸਿੰਘ ਪਿੰਡ ਰੋਡੇ ਨੇ ਪਹਿਲਾ ਸਥਾਨ, ਸੁਖਹਰਪ੍ਰੀਤ ਸਿੰਘ ਰੋਡੇ ਨੇ ਦੂਜਾ ਅਤੇ ਗੁਰਮੀਤ ਸਿੰਘ ਰੋਡੇ ਨੇ ਤੀਜਾ ਸਥਾਨ ਹਾਸਲ ਕੀਤਾ। ਨੁੱਕਰਾ ਵਛੇਰਿਆਂ 'ਚੋ  ਰਾਮ ਪਾਲ ਸਿੰਘ ਪਿੰਡ ਸੇਖਾਂ ਕਲਾਂ ਨੇ ਪਹਿਲਾ ਇਨਾਮ ਜਿੱਤਿਆ, ਨੁੱਕਰੀ ਵਛੇਰੀ ਚੋਂ  ਜਤਿੰਦਰ ਸਿੰਘ ਧੂੜਕੋਟ ਰਣਸੀ ਨੇ ਪਹਿਲਾ, ਜਗਸੀਰ ਸਿੰਘ ਸੇਖਾਂਕਲਾਂ ਨੇ ਦੂਜਾ ਇਨਾਮ ਹਾਸਲ ਕੀਤਾ।ਇਸ ਮੌਕੇ ਜਗਤਾਰ ਸਿੰਘ ਰਾਜੇਆਣਾ ਹਲਕਾ ਇੰਚਾਰਾਜ ਬਾਘਾਪੁਰਾਣਾ, ਸ੍ਰੋਮਣੀ ਕਮੇਟੀ ਮੱੈਬਰ ਸੁਖਹਰਪ੍ਰੀਤ ਸਿੰਰੋਡੇ ਮੈਬਰ ਐਸ.ਜੀ.ਪੀ.ਸੀ, ਗੁਰਮੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਚੇਅਰਮੈਨ ਖਣਮੁੱਖ ਪੱਤੋ ਭਾਰਤੀ, ਡਾ: ਕੇ.ਜੀ ਖੁਰਾਣਾ, ਸਰਪੰਚ ਜਗਜੀਵਨ ਸਿੰਘ ਪਿੰਡ ਲੁਹਾਰਾ ਅਤੇ ਸਮੁਹ ਕਮੇਟੀ ਮੈਬਰ, ਡੀ.ਐਸ.ਪੀ ਧਰਮਕੋਟ ਸ੍ਰ: ਗੁਰਮੇਲ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਕੋਟ ਈਸੇ ਸੁਖਵਿੰਦਰ ਸਿੰਘ ਦਾਤੇਵਾਲ, ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸਦ ਗੁਰਬਖਸ ਸਿੰਘ ਕਪੂਰੇ, ਕੌਸਲਰ ਗੁਰਮਿੰਦਰਜੀਤ ਸਿੰਘ ਬਾਬੂ,  ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਅਤੇ ਵੱਡੀ ਗਿਣਤੀ 'ਚ ਪਸ਼ੂ-ਪਾਲਕ ਹਾਜ਼ਰ ਸਨ।