5 Dariya News

ਲਾਰੇਂਸ ਪਬਲਿਕ ਸਕੂਲ 'ਚ ਸਾਲਾਨਾ ਖੇਡ ਦਿਹਾੜੇ ਦਾ ਆਯੋਜਨ, ਛੋਟੇ ਛੋਟੇ ਬੱਚਿਆਂ ਨੇ ਮੈਦਾਨ ਵਿਚ ਵਿਖਾਇਆ ਆਪਣਾ ਦਮ

ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ 'ਚ ਵੀ ਵਧ-ਚੜ ਕੇ ਹਿੱਸਾ ਲੈਣਾ ਚਾਹੀਦਾ ਹੈ- ਮੇਵਾ ਸਿੰਘ

5 Dariya News

ਐਸ.ਏ.ਐਸ. ਨਗਰ (ਮੁਹਾਲੀ) 12-Dec-2015

ਲਾਰੇਂਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ ੫੧  ਦੇ ਵਿਦਿਆਰਥੀਆਂ ਲਈ  ਕੈਂਪਸ ਵਿਚ ਸਾਲਾਨਾ ਖੇਡ ਦਿਹਾੜੇ ਦਾ ਆਯੋਜਨ ਕੀਤਾ ਗਿਆ । ਜਿਸ ਨੂੰ ਛੋਟੇ ਛੋਟੇ ਬੱਚਿਆਂ ਨੇ  ਆਪਣੀਆਂ ਖੇਡ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਅਤੇ ਮੁੱਖ ਮਹਿਮਾਨ ਮੇਵਾ ਸਿੰਘ  ਵੱਲੋਂ ਸਾਲਾਨਾ ਖੇਡਾਂ ਦੀ ਸ਼ੁਰੂਆਤ ਕੀਤੀ । ਇਸ ਤੋਂ ਬਾਅਦ  ਇਨ੍ਹਾਂ ਛੋਟੇ ਛੋਟੇ ਖਿਡਾਰੀਆਂ ਨੇ  ਖੇਡ ਭਾਵਨਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸਹੁੰ ਚੁੱਕੀ ।  ਇਸ ਦੇ ਨਾਲ ਹੀ ਨੰਨੇ ਮੁੰਨਿਆਂ ਵੱਲੋਂ ਪੀ.ਟੀ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ । ਇਸ ਇਕ ਦਿਨਾਂ ਖੇਡ ਦਿਹਾੜੇ ਵਿਚ ਛੋਟੇ ਖਿਡਾਰੀਆਂ ਨੇ ਐਥਲੈਟਿਕ ਦੇ ਈਵੇਂਟਸ ਤੇ ਮੈਦਾਨ ਵਿਚ ਆਪਣਾ ਦਮ ਵਿਖਾਉਂਦੇ ਹੋਏ ਇਕ ਦੂਸਰੇ ਨੂੰ ਟੱਕਰ ਦਿਤੀ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਜਿੱਥੇ ਵੱਖ ਵੱਖ ਖੇਡਾਂ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆਂ ਉੱਥੇ ਹੀ ਵਿਦਿਆਰਥੀਆਂ ਵੱਲੋਂ   ਪੁੱਠੀ ਦੌੜ, ਟੋਪੀ ਦੌੜ, ਡੱਡੂ ਦੌੜ ਆਦਿ ਕਈ  ਰੋਚਕ ਖੇਡਾਂ  ਵੀ ਪੇਸ਼ ਕੀਤੀਆਂ ਜਿਨ੍ਹਾਂ ਦਾ ਹਾਜ਼ਰ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ  ਹਰਡਲ ਰੇਸ,ਜਲੇਬੀ ਦੌੜ, ਤਿੰਨ ਲੱਤ ਦੌੜ, ਨਿੰਬੂ ਦੌੜ ਆਦਿ ਪੇਸ਼ ਕਰਕੇ  ਸਾਰਿਆਂ ਦਾ ਭਰਪੂਰ ਮਨੋਰੰਜਨ ਕੀਤਾ । 

ਇਸ ਮੌਕੇ ਤੇ ਪਿੰ੍ਰਸੀਪਲ  ਵੀਨਾ ਮਲਹੋਤਰਾ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਖੇਡ ਭਾਵਨਾ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਸਾਰੇ  ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ 'ਚ ਵੀ ਵਧ ਚੜ ਕੇ ਹਿੱਸਾ ਲੈਣ ਦੀ  ਪ੍ਰੇਰਨਾ ਦਿੱਤੀ । ਇਸ ਦੇ ਨਾਲ ਹੀ  ਵੱਖ-ਵੱਖ ਈਵੇਂਟਸ 'ਚ  ਜੇਤੂ ਖਿਡਾਰੀਆਂ ਨੂੰ  ਮੁੱਖ ਮਹਿਮਾਨ ਮੇਵਾ ਸਿੰਘ ਵੱਲੋਂ  ਇਨਾਮ ਤਕਸੀਮ ਕੀਤੇ ਗਏ।  ਇਸ ਖੇਡ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ ।