ਜਿਲ੍ਹੇ 'ਚ ਉਸਾਰੀ ਕਿਰਤੀਆਂ ਨੂੰ ਵੱਖ ਵੱਖ ਭਲਾਈ ਸਕੀਮਾਂ ਤਹਿਤ 52 ਲੱਖ 600 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ: ਲਖਮੀਰ ਸਿੰਘ
299 ਹੋਰ ਉਸਾਰੀ ਕਿਰਤੀਆਂ ਨੂੰ 14ਲੱਖ 42 ਹਜ਼ਾਰ 369 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ
5 Dariya News
ਐਸ.ਏ.ਐਸ ਨਗਰ (ਮੁਹਾਲੀ) 09-Dec-2015
ਪੰਜਾਬ ਸਰਕਾਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿਚ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਰਾਹੀਂ ਪੰਜੀਕਿਰਤ ਕਿਰਤੀਆਂ ਨੂੰ ਵੱਖ ਵੱਖ ਭਲਾਈ ਸਕੀਤ ਤਹਿਤ 52 ਲੱਖ 600 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ 299 ਉਸਾਰੀ ਕਿਰਤੀਆਂ ਨੂੰ 14 ਲੱਖ 42 ਹਜ਼ਾਰ 369 ਰੁਪਏ ਦੀ ਹੋਰ ਵਿੱਤੀ ਸਹਾਇਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ । ਇਸ ਗੱਲ ਦੀ ਜਾਣਕਾਰੀ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਨੇ ਪੰਜੀਕਿਰਤ ਉਸਾਰੀ ਕਿਰਤੀਆਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਵੱਖ ਵੱਖ ਸਕੀਮਾਂ ਅਧੀਨ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਲਈ ਗਠਨ ਕੀਤੀ ਕਮੇਟੀ ਦੀ ਜਿਲਾ੍ਹ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।ਐਸ.ਡੀ.ਐਮ ਨੇ ਹੋਰ ਦੱਸਿਆ ਕਿ ਬੋਰਡ ਵੱਲੋਂ ਪੰਜੀਕਿਰਤ ਉਸਾਰੀ ਕਿਰਤੀਆਂ ਲਈ ਵੱਖ ਵੱਖ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਸ ਤਹਿਤ ਉਸਾਰੀ ਕਿਰਤੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ । ਉਨਾਂ ਦੱਸਿਆ ਕਿ 184 ਉਸਾਰੀ ਕਿਰਤੀਆਂ ਨੂੰ ਐਲ.ਟੀ.ਸੀ ਸਕੀਮ ਅਧੀਨ 03 ਲੱਖ 68 ਹਜ਼ਾਰ ਰੁਪਏ,ਸ਼ਗਨ ਸਕੀਮ ਤਹਿਤ 4 ਲਾਭ ਪਾਤਰੀਆਂ ਨੂੰ 01 ਲੱਖ 24 ਹਜ਼ਾਰ ਰੁਪਏ, ਵਜੀਫਾ ਸਕੀਮ ਅਧੀਨ 103 ਲਾਭਪਾਤਰੀਆਂ ਨੂੰ 06 ਲੱਖ 64 ਹਜ਼ਾਰ 200 ਰੁਪਏ ਇਕ ਕੇਸ ਵਿਚ ਐਕਸਗ੍ਰੇਸੀਆ ਗਰਾਂਟ 01 ਲੱਖ 50 ਹਜ਼ਾਰ ਰੁਪਏ , 5 ਕੇਸਾਂ ਵਿਚ ਸੰਸਕਾਰ ਲਈ 50 ਹਜ਼ਾਰ ਰੁਪਏ, ਪ੍ਰਸੂਤਾ ਸਕੀਮ ਅਧੀਨ 5 ਹਜ਼ਾਰ ਅਤੇ ਭਿਆਨਕ ਬਿਮਾਰੀ ਦੇ ਇਲਾਜ ਲਈ 81 ਹਜ਼ਾਰ 169 ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਉਨਾਂ ਦੱਸਿਆ ਕਿ ਵਿਤੀ ਸਹਾਇਤਾ ਕੇਵਲ ਪੰਜੀਕਿਰਤ ਉਸਾਰੀ ਕਿਰਤੀਆਂ ਨੂੰ ਹੀ ਦਿੱਤੀ ਜਾਂਦੀ ਹੈ ਜਿਹੜੇ ਬੋਰਡ ਦੇ ਮੈਂਬਰ ਹੋਣ ਉਨਾਂ ਦੱਸਿਆ ਕਿ ਉਸਾਰੀ ਕਿਰਤੀਆਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਦਾ ਮੈਂਬਰ ਬਣਨ ਲਈ ਕੇਵਲ ਇਕ ਵਾਰ 25 ਰੁਪਏ ਰਜਿਸਟ੍ਰੇਸ਼ਨ ਫੀਸ ਦੇ ਨਾਲ ਅਰਜੀ ਹਲਕੇ ਦੇ ਸਹਇਕ ਕਿਰਤ ਕਮਿਸ਼ਨਰ/ ਕਿਰਤ ਤੇ ਸੁਲਾਹ ਅਫਸਰ ਜਾਂ ਕਿਰਤ ਇੰਸਪੈਕਟਰ ਨੂੰ ਦੇਣ ਹੋਵੇਗੀ । ਇਸ ਤੋਂ ਬਾਅਦ ਮੈਂਬਰਸ਼ਿਪ ਜਾਰੀ ਰੱਖਣ ਲਈ 10 ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਜਮਾਂ ਕਰਵਾਉਣਾ ਪੈਦਾ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਬਿਲਡਿੰਗ ਅਦਰ ਕੰਸਟਰੈਕਸ਼ਨ ਵਰਕਰਜ਼ ਵੈਲਫੇਅਰ ਬੋਰਡ ਰਾਹੀਂ ਪੰਜੀਕ੍ਰਿਤ ਕਾਮਿਆਂ ਨੂੰ ਲੜਕੀ ਦੀ ਸ਼ਾਦੀ ਲਈ 31 ਹਜ਼ਾਰ ਰੁਪਏ ਸ਼ਗਨ ਸਕੀਮ ਤਹਿਤ ਦਿੱਤੇ ਜਾਂਦੇ ਹਨ ਅਤੇ ਲਾਭਪਾਤਰੀ ਆਪਣੀ ਖੁਦ ਦੀ ਸ਼ਾਦੀ ਲਈ ਵੀ ਸ਼ਗਨ ਰਾਸ਼ੀ ਪ੍ਰਾਪਤ ਕਰ ਸਕਦਾ।ਉਸਾਰੀ ਕ੍ਰਿਤੀਆਂ ਦੇ ਬੱਚਿਆਂ ਲਈ ਵਜ਼ੀਫਾ ਸਕੀਮ ਵਜੋਂ 2800 ਤੋਂ 58,000/-ਰੁਪਏ , ਐਕਸਗੇਸ਼ੀਆ ਸਕੀਮ ਤਹਿਤ 01 ਲੱਖ 50 ਹਜ਼ਾਰ ਰੁਪਏ, ਦਾਹ ਸੰਸਕਾਰ ਲਈ 10 ਹਜ਼ਾਰ ਰੁਪਏ, ਪ੍ਰਸੂਤਾ ਸਕੀਮ ਅਧੀਨ 05 ਹਜ਼ਾਰ ਰੁਪਏ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ 01 ਲੱਖ ਰੁਪਏ ਤੱਕ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬੋਰਡ ਦੀ 05 ਸਾਲ ਮੈਂਬਰਸ਼ਿਪ ਪੂਰੀ ਹੋਣ ਤੇ 12 ਹਜ਼ਾਰ ਤੋਂ 25 ਹਜ਼ਾਰ ਰੁਪਏ ਤੱਕ ਪ੍ਰਤੀ ਸਾਲ ਪੈਨਸ਼ਨ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨ ਸ੍ਰੀਮਤੀ ਮੋਨਾਪੁਰੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।