ਸੇਂਟ ਸੋਲਜ਼ਰ ਸਕੁਲ ਵਿੱਚ ਕਾਰਟੂਨ ਵਿੱਚ ਨਜ਼ਰ ਆਏ ਨੌਨਿਹਾਲ
ਔਰਤਾਂ ਆਪਣੇ ਅਧਿਕਾਰਾਂ ਦੇ ਪ੍ਰਤੀ ਹੋ ਰਹੀਆਂ ਨੇ ਜਾਗਰੂਕ-ਪਰਮਜੀਤ ਲਾਂਡਰਾ
5 Dariya News
ਐਸ.ਏ.ਐਸ. ਨਗਰ (ਮੁਹਾਲੀ) 05-Dec-2015
ਮੋਹਾਲੀ ਫੇਜ -7 ਸਥਿਤ ਸੈਂਟ ਸੋਲਜ਼ਰ ਇੰਟਰਨੈਸ਼ਨਲ ਸਕੂਲ ਵਿੱਚ ਵਾਇਬਸ-2015 ਦੇ ਤਹਿਤ ਸਾਲਾਨਾ ਸਮਾਰੋਹ ਦਾ ਆਯੋਜਿਨ ਕੀਤਾ ਗਿਆ।ਜਿਸ ਵਿੱਚ ਨੰਨੇ ਮੁੰਨੇ ਬੱਚੇ ਕਾਰਟੂਨ ਪਾਤਰ ਵਿੱਚ ਨਜ਼ਰ ਆਏ । ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸ਼ਨ ਪਰਮਜੀਤ ਕੌਰ ਲਾਂਡਰਾ ਨੇ ਸ਼ਿਰਕਤ ਕੀਤੀ, ਜਦੋਂ ਕਿ ਪ੍ਰਗਰਾਮ ਦੀ ਸ਼ੁਰੂਆਤ ਹਿੰਦੂ ਕਾਉਂਸਿਲ ਯੂਕੇ ਦੇ ਚੇਅਰਮੈਨ ਸਤਿਆ ਮਿੰਨਹਾਸ ਨੇ ਦੀਪ ਜਲਾ ਕੇ ਕੀਤੀ ।ਇਸ ਦੌਰਾਨ ਬੱਚਿਆਂ ਵਲੋਂ ਵੱਖ-ਵੱਖ ਨਾਟਕਾਂ ਦਾ ਮੰਚਨ ਕੀਤਾ ਗਿਆ। ਜਿਸ ਵਿੱਚ ਨੰਨੇ ਮੁੰਨੇ ਬੱਚਿਆ ਵੱਲੋਂ ਕਾਰਟੂਨ ਪਾਤਰਾਂ ਬੜੇ ਹੀ ਮਨਮੋਹਕ ਤਰੀਕੇ ਨਾਲ ਪੇਸ਼ ਕਰਕੇ ਸਾਰਿਆ ਦਾ ਮਨਮੋਹ ਲਿਆ, ਜਦੋਂਕਿ ਚੌਥੀ ਅਤੇ ਪੰਜਵੀਂ ਕਲਾਸਾਂ ਦੇ ਵਿਦਿਆਰਥੀਆਂ ਨੇ ਅੱਲਾਦੀਨ ਤੇ ਮੇਜਿਕ ਲੈਂਪ ਦਾ ਨਾਟਕ ਦਾ ਮੰਚਨ ਤੋਂ ਇਲਾਵਾ ਹੋਰ ਰੰਗਾਂਰੰਗ ਪ੍ਰੋਗਰਾਮ ਪੇਸ਼ ਕੀਤੇ ਗਏ।
ਸਮਾਰੋਹ ਵਿੱਚ ਪਰਮਜੀਤ ਕੌਰ ਲਾਂਡਰਾ ਨੇ ਬੱਚਿਆ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਤਾਰੀਫ ਕਰਦੇ ਹੋਏ ਕਿਹਾ ਦੀ ਇਸ ਤਰ੍ਹਾਂ ਹੀ ਸਟੇਜ਼ ਤੋਂ ਬੱਚਿਆਂ ਨੂੰ ਆਪਣੇ ਅੰਦਰ ਲੁਕੀ ਪ੍ਰਤੀਭਾ ਨੂੰ ਪ੍ਰਗਟ ਕਰਨ ਦਾ ਮੌਕਾਂ ਮਿਲਦਾ ਹੈ। ਉਨ੍ਹਾਂ ਨੇ ਔਰਤਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਬੇਸ਼ੱਕ ਔਰਤਾਂ ਤੇ ਆਤਿਆਚਾਰ ਪਹਿਲਾਂ ਵੀ ਹੁੰਦੇ ਸਨ, ਪਰ ਹੁਣ ਔਰਤਾਂ ਆਪਣੇ ਅਧਿਕਾਰਾਂ ਦੇ ਪ੍ਰਤੀ ਜ਼ਿਆਦਾ ਜਾਗਰੂਕ ਹੋ ਰਹੀਆ ਹਨ ਹੈ ਅਤੇ ਆਪਣੇ ਖਿਲਾਫ ਹੋਣ ਵਾਲੇ ਆਤਿਅਚਾਰ ਦੇ ਖਿਲਾਫ ਅਵਾਜ ਉਠਾਉਦੀਆਂ ਹਨ। ਇਸ ਦੌਰਾਨ ਪ੍ਰਿੰਸੀਪਲ ਵਰਿੰਦਰ ਟਿਵਾਣਾ ਨੇ ਸਕੂਲ ਦੀ ਸਾਲਾਨਾਂ ਰਿਪੋਰਟ ਪੇਸ਼ ਕੀਤੀ,ਉਥੇ ਹੀ ਚੇਅਰਮੈਨ ਕਰਨੈਲ ਸਿੰਘ ਬਰਾੜ ਅਤੇ ਨਿਰਦੇਸ਼ਕ ਕਰਣਦੀਪ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਇਸ ਦੋਰਾਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦੇਕੇ ਸਨਮਾਨਿਤ ਵੀ ਕੀਤਾ ਗਿਆ ਤੇ ਵਿਦਿਆਰਥੀਆਂ ਦੇ ਉੱਜਲ ਭਵਿਖ ਦੀ ਕਾਮਨਾ ਕੀਤੀ।