ਪੁਲਿਸ ਸਟੇਸ਼ਨਾਂ ਵਿੱਚ ਪ੍ਰਵਾਨਤ ਆਸਾਮੀਆਂ ਜਲਦੀ ਹੀ ਪੁਰੀਆਂ ਕਰ ਲਈਆ ਜਾਣਗੀਆਂ : ਸੁਰੇਸ ਅਰੋੜਾ
5 Dariya News (ਬਿਮਲ ਸੈਣੀ)
ਰੂਪਨਗਰ 24-Nov-2015
ਸੂਬੇ ਵਿੱਚ ਹੇਠਲੇ ਪੱਧਰ ਤੱਕ ਪੁਲਿਸ ਸਟੇਸ਼ਨਾਂ ਵਿੱਚ ਪ੍ਰਵਾਨਤ ਆਸਾਮੀਆਂ ਜਲਦੀ ਹੀ ਪੁਰੀਆਂ ਕਰ ਲਈਆ ਜਾਣਗੀਆਂ ਤਾਂ ਜੋ ਪੁਲਿਸ ਸਟੇਸ਼ਨਾਂ ਵਿੱਚ ਕਿਸੇ ਕਿਸਮ ਦੀ ਕਰਮਚਾਰੀਆਂ ਦੀ ਘਾਟ ਨਾ ਰਵੇ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪੁਲਿਸ ਮੁੱਖੀ ਸ੍ਰੀ ਸੁਰੇਸ ਅਰੋੜਾ ਨੇ ਅੱਜ ਇਥੇ ਸਦਰ ਪੁਲਿਸ ਸਟੇਸਨ ਵਿਖੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਇਸ ਦੇ ਦੋ -ਤਿੰਨ ਹਫਤੀਆਂ ਦੇ ਅੰਦਰ ਅੰਦਰ ਨਤੀਜੇ ਸਾਹਮਣੇ ਆ ਜਾਣਗੇ । ਉਨ੍ਹਾਂ ਕਿਹਾ ਕਿ ਸਟਾਫ ਦੀ ਕਮੀ ਕਾਰਨ ਪੁਲਿਸ ਮੁਲਾਜਮਾਂ ਨੂੰ ਵਾਧੂ ਡਿਊਟੀ ਦੇਣੀ ਪੈਦੀ ਹੈ ਅਤੇ ਉਹ ਤਨਾਅ ਵਿੱਚ ਰਹਿੰਦੇ ਹਨ ਜਿਸਦਾ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਨਾਲ ਸਮਾਜ ਤੇ ਵੀ ਪ੍ਰਭਾਵ ਪੈਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹਲਾਤ ਬਿਲਕੁਲ ਕਾਬੂ ਵਿੱਚ ਹਨ ਅਤੇ ਕਿਸੇ ਕਿਸਮ ਦੀ ਅੱਤਵਾਦ ਪਨਪਨ ਦੀ ਕੋਈ ਦੀ ਸੰਭਾਵਨਾ ਨਹੀਂ ਹੈ ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ ਤੇ ਕਾਨੂੰਨ ਨੂੰ ਹਰ ਹਾਲਤ ਵਿੱਚ ਕਾਇਮ ਰੱਖੀਆਂ ਜਾਵੇਗਾ । ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰਦੇ ਹੋਏ ਵੀ.ਆਈ.ਪੀ ਸੁਰੱÎਖਿਆ ਤੇ ਤੈਨਾਤ ਕਰਮਚਾਰੀਆਂ ਨੂੰ ਰੇਸ਼ਨੇਲਾਈਜ਼ ਕਰਨ ਦੇ ਉਪਰਾਲੇ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮੋਹਲ ਖਰਾਬ ਕਰਨ ਵਾਲੇ ਅਨਸ਼ਰਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਪੁਲਿਸ ਮੁਲਾਜਮਾ ਦੀਆਂ ਸਮੱਸਿਆਵਾਂ ਜਾਣਨ ਲਈ ਖੁਦ ਸਾਰੇ ਪੁਲਿਸ ਸਟੇਸ਼ਨਾਂ ਦਾ ਦੌਰਾ ਕਰ ਰਹੇ ਹਨ ਇਸ ਦੇ ਮੱਦੇ ਨਜਰ ਹੀ ਉਹ ਅੱਜ ਇਥੇ ਆਏ ਹਨ ।ਇਸ ਮੌਕੇ ਸ੍ਰੀ ਵਰਿੰਦਰ ਪਾਲ ਸਿੰਘ ਸੀਨੀਅਰ ਪੁਲਿਸ ਕਪਤਾਨ, ਸ੍ਰੀ ਵਿਪਨ ਚੋਧਰੀ ਪੁਲਿਸ ਕਪਤਾਨ ਸ੍ਰੀ ਹਰਮੀਤ ਸਿੰਘ ਹੁਦਲ ਪੁਲਿਸ ਕਪਤਾਨ , ਸ੍ਰੀ ਹਰਵੀਰ ਸਿੰਘ ਅਟਵਾਲ ਡੀ.ਐਸ.ਪੀ ਅਤੇ ਵੱਖ ਵੱਖ ਪੁਲਿਸ ਸਟੇਸ਼ਨਾ ਦੇ ਮੁੱਖੀ ਹਾਜਰ ਸਨ ।