5 Dariya News

ਲਾਰੇਂਸ ਪਬਲਿਕ ਸਕੂਲ 'ਚ ਗੁਰਪੁਰਬ ਦੀ ਪੂਰਵ ਸੰਧਿਆ ਮੌਕੇ ਵਿਦਿਆਰਥੀਆਂ ਨੂੰ ਗੁਰੁ ਨਾਨਕ ਦੇਵ ਦੇ ਜੀਵਨੀ ਦੀ ਦਿਤੀ ਜਾਣਕਾਰੀ

ਜੋ ਖੋਜਾਂ ਵਿਗਿਆਨ ਨੇ ਅੱਜ ਕੀਤੀਆ ਹਨ ਉਨ੍ਹਾਂ ਬਾਰੇ ਗੁਰੁ ਨਾਨਕ ਦੇਵ ਜੀ ਨੇ ਕਈ ਸੌ ਸਾਲ ਪਹਿਲਾਂ ਹੀ ਦੱਸ ਦਿਤਾ ਸੀ - ਪ੍ਰਿੰਸੀਪਲ ਵੀਨਾ ਮਲਹੋਤਰਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 24-Nov-2015

ਲਾਰੇਂਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 51  ਵਿਚ ਗੁਰੁ ਨਾਨਕ ਦੇਵ ਜੀ ਦੇ ਗੁਰ ਪੂਰਬ ਦੀ ਪੂਰਵ ਸੰਧਿਆ ਮੌਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਅਤੇ ਬਾਬਾ ਨਾਨਕ ਦੀਆਂ ਮਹਾਨ ਸਿੱਖਿਆਵਾਂ ਨਾਲ ਜਾਣੂ ਕਰਵਾਇਆ ਗਿਆ। ਸਕੂਲ ਕੈਂਪਸ ਵਿਚ ਰੱਖੀ ਗਈ ਸਪੈਸ਼ਲ ਅਸੈਂਬਲੀ ਵਿਚ ਵਿਦਿਆਰਥੀਆਂ ਨੂੰ ਗੁਰੁ ਨਾਨਕ ਦੇਵ ਜੀ ਦੇ ਜੀਵਨ ਦੀਆਂ ਅਹਿਮ ਘਟਨਾਵਾਂ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀ ਆਧੁਨਿਕ ਸੋਚ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ । ਇਸ ਦੇ ਇਲਾਵਾ ਸਕੂਲ ਦੇ ਵਿਦਿਆਰਥੀਆਂ ਅਤੇ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਕੀਰਤਨ ਅਤੇ ਮੂਲ ਮੰਤਰ ਦਾ ਪਾਠ ਵੀ ਕੀਤਾ। ਇਸ ਦੇ ਨਾਲ ਹੀ ਸਕੂਲ ਦੇ ਵਿਦਿਆਰਥੀਆਂ ਨੇ ਸਟੇਜ਼ ਤੇ ਗਤਕਾ ਦੀ ਬੇਹਤਰੀਨ ਪੇਸ਼ਕਾਰੀ ਵੀ ਕੀਤੀ।

ਇਸ ਮੌਕੇ ਤੇ ਲਾਰੇਂਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਵਿਦਿਆਰਥੀਆਂ  ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਦੀ Àਟ 'ਚ ਸ਼ੁਰੂ ਕੀਤਾ ਗਿਆ ਕੰਮ ਪਿਤਾ ਪਰਮੇਸ੍ਵਰ ਦੇ ਆਸ਼ੀਰਵਾਦ ਨਾਲ ਸਿਰੇ ਚੜ੍ਹਦਾ ਹੈ ਇਸ ਲਈ ਉਹ ਆਪਣੇ  ਆਉਣ ਵਾਲੇ ਇਮਤਿਹਾਨਾਂ ਦੀ ਸ਼ੁਰੂਆਤ  ਵੀ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕਰਨ ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਭਾਵੇ ਸਮਾਂ ਬਦਲ ਚੁੱਕਾ ਹੈ ਪਰ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਉਹੀ ਹਨ , ਸੋ ਅੱਜ ਦੀ ਦੁਨੀਆ ਨੂੰ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਸਖ਼ਤ ਲੋੜ ਹੈ।ਇਸ ਮੌਕੇ ਤੇ ਉਨ੍ਹਾਂ ਗੁਰੁ ਗ੍ਰੰਥ ਸਾਹਿਬ ਦੇ ਕੁੱਝ ਪਵਿੱਤਰ ਸਲੋਕਾਂ ਨੂੰ ਬੋਲ ਕੇ ਵਿਦਿਆਰਥੀਆਂ ਨੂੰ ਦੱਸਿਆ ਕਿ ਜੋ ਖੋਜਾਂ ਵਿਗਿਆਨ ਨੇ ਅੱਜ ਕੀਤੀਆ ਹਨ ਉਨ੍ਹਾਂ ਬਾਰੇ ਗੁਰੁ ਨਾਨਕ ਦੇਵ ਜੀ ਨੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਹੀ ਦੱਸ ਦਿਤਾ ਸੀ । ਅਖੀਰ 'ਚ ਵਿਦਿਆਰਥੀਆਂ ਦਰਮਿਆਨ ਦੇਗ ਦਾ ਪ੍ਰਸ਼ਾਦ ਵਰਤਾਇਆ ਗਿਆ ।