ਐਨੀਜ਼ ਸਕੂਲ ਵੱਲੋਂ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ, 500 ਦੇ ਕਰੀਬ ਮਰੀਜ਼ਾਂ ਦੀ ਹੋਈ ਜਾਂਚ
5 Dariya News
ਖਰੜ 01-Jul-2015
ਐਨੀਜ਼ ਸਕੂਲ ਵੱਲੋਂ ਖਰੜ ਸਕੂਲ ਕੈਂਪਸ ਵਿਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਸੀ ਏ ਅਨੀਤ ਗੋਇਲ ਵੱਲੋਂ ਕੀਤਾ ਗਿਆ । ਇਸ ਕੈਂਪ ਦੌਰਾਨ ਪੀ ਜੀ ਐਮ ਈ ਆਰ ਚੰਡੀਗੜ੍ਹ ਦੇ ਡਾ ਐਸ ਕੇ ਬਡਾਡਾ ਐਨਕਰੀਨੋਲਜਿਸਟ ਅਤੇ ਡਾ. ਜੀ ਨਿਰਮਲ ਰਾਜ ਆਰਥੋ ਨੇ ਵੱਲੋਂ ੫੦੦ ਦੇ ਕਰੀਬ ਮਰਦਾਂ ਅਤੇ ਔਰਤਾਂ ਦੀਆਂ ਕਈ ਬਿਮਾਰੀਆਂ ਲਈ ਚੈੱਕਅਪ ਕੀਤਾ ਅਤੇ ਲੋੜੀਂਦੀ ਡਾਕਟਰੀ ਸਲਾਹ ਦਿਤੀ । ਇਸ ਮੌਕੇ ਤੇ ਐਨੀਜ਼ ਸਕੂਲ ਦੇ ਡਾਇਰੈਕਟਰ ਅਨੀਤ ਗੋਇਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆਂ ਕਿ ਐਨੀਜ਼ ਸਕੂਲ ਵੱਲੋਂ ਇਸ ਇਲਾਕੇ ਵਿਚ ਅਤਿ ਆਧੁਨਿਕ ਸਿੱਖਿਆਂ ਦੇਣ ਦੇ ਨਾਲ ਨਾਲ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ।
ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਬਿਮਾਰੀ ਬਾਰੇ ਜੇਕਰ ਸਮਾਂ ਰਹਿੰਦੇ ਪਤਾ ਲਗਾ ਲਿਆ ਜਾਵੇ ਤਾਂ ਇਸ ਦਾ ਇਲਾਜ ਜਲਦੀ ਹੋ ਜਾਂਦਾ ਹੈ ਅਤੇ ਇਸ ਲਈ ਸਮੇਂ ਸਮੇਂ ਤੇ ਆਪਣਾ ਮੈਡੀਕਲ ਚੈੱਕਅਪ ਕਰਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਅਕਸਰ ਮੱਧ ਵਰਗੀ ਖ਼ਾਸਕਰ ਮੁਲਾਜ਼ਮ ਵਰਗ ਆਪਣਾ ਰੁਟੀਨ ਮੈਡੀਕਲ ਚੈੱਕਅਪ ਘੱਟ ਕਰਾਉਂਦੇ ਹਨ ਜਿਸ ਕਰਕੇ ਇਕ ਛੋਟੀ ਜਿਹੀ ਬਿਮਾਰੀ ਵੱਡਾ ਰੂਪ ਇਖ਼ਤਿਆਰ ਕਰ ਜਾਂਦੀ ਹੈ ਜਿਸ ਨਾਲ ਨਾ ਸਿਰਫ਼ ਸਮਾਂ ਅਤੇ ਸਿਹਤ ਬਰਬਾਦ ਹੁੰਦੇ ਹਨ ਬਲਕਿ ਧਨ ਵੀ ਬਹੁਤ ਲੱਗਦਾ ਹੈ ।ਇਸ ਮੌਕੇ ਤੇ ਡਾ ਐਸ ਕੇ ਬਡਾਡਾ ਨੇ ਦੱਸਿਆਂ ਕਿ ਅੱਜ ਦੀ ਦੌੜ ਭੱਜ ਭਰੀ ਜ਼ਿੰਦਗੀ 'ਚ ਨੌਜਵਾਨ ਪੀੜੀ ਵਿਚ ਕਈ ਬਿਮਾਰੀਆਂ ਦਾ ਵਾਧਾ ਹੋ ਰਿਹਾ ਹੈ ਜਦ ਕਿ ਔਰਤਾਂ ਵੱਲੋਂ ਪੌਸ਼ਟਿਕ ਖ਼ੁਰਾਕ ਤੋਂ ਦੂਰ ਹੋਣ ਕਾਰਨ ਕਮਜ਼ੋਰੀ ਦੇ ਚੱਲਦਿਆਂ ਪ੍ਰਜ਼ਨਣ ਸਮੇਤ ਕਈ ਜਟਿਲ ਸਰੀਰਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਕੈਂਪ ਦੌਰਾਨ ਮਰੀਜ਼ਾਂ ਦੀ ਸ਼ੂਗਰ ਅਤੇ ਖੂਨ ਟੈਸਟ ਵੀ ਮੁਫ਼ਤ ਚੈੱਕ ਕੀਤੇ ਗਏ। ਇਸ ਦੇ ਨਾਲ ਹੀ ਡਾਇਰੈਕਟਰ ਅਨੀਤ ਗੋਇਲ ਨੇ ਛੇਤੀ ਬੱਚਿਆਂ ਲਈ ਇਕ ਹੋਰ ਫ਼ਰੀ ਮੈਡੀਕਲ ਕੈਂਪ ਲਗਾਉਣ ਦਾ ਵੀ ਐਲਾਨ ਕੀਤਾ।