5 Dariya News

ਮੋਹਾਲੀ ਪ੍ਰੈਸ ਕਲੱਬ ਦੀ ਸਲਾਨਾ ਚੋਣ 23 ਮਾਰਚ ਨੂੰ

ਸ਼ਾਹੀ-ਬੈਨੀਪਾਲ ਅਤੇ ਭੁੱਲਰ- ਪਟਵਾਰੀ ਪੈਨਲ ਆਹਮੋ ਸਾਹਮਣੇ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 19-Mar-2013

ਮੋਹਾਲੀ ਪ੍ਰੈਸ ਕਲੱਬ ਦੀ ਚੋਣ ਸਬੰਧੀ ਅੱਜ ਨਾਮਜਦਗੀ ਪੱਤਰ ਦਾਖਲ ਕੀਤੇ ਗਏ । ਇਸ ਸਬੰਧੀ ਚੋਣ ਅਧਿਕਾਰੀ ਜਸਵਿੰਦਰ ਰੂਪਾਲ ਤੇ ਹਰਿੰਦਰਪਾਲ ਸਿੰਘ ਹੈਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 23 ਮਾਰਚ ਨੂੰ ਹੋਣ ਜਾ ਰਹੀ ਚੋਣ ਲਈ ਸਾਹੀ-ਬੈਨੀਪਾਲ ਅਤੇ ਭੁੱਲਰ-ਪਟਵਾਰੀ ਪੈਨਲਾਂ ਨੇ ਨਾਮਜਦਗੀ ਪੱਤਰ ਦਾਖਿਲ ਕੀਤੇ ਗਏ । ਸਾਹੀ-ਬੈਨੀਪਾਲ ਪੈਨਲ 'ਚ ਗੁਰਮੀਤ ਸਿੰਘ ਸਾਹੀ ਪ੍ਰਧਾਨ, ਸੰਜੇ ਮਲਹੋਤਰਾ ਸੀਨੀਅਰ ਮੀਤ ਪ੍ਰਧਾਨ, ਅਮਰਦੀਪ ਸਿੰਘ ਸੈਣੀ ਅਤੇ ਧਰਮ ਸਿੰਘ ਮੀਤ ਪ੍ਰਧਾਨ, ਗੁਰਦੀਪ ਬੈਨੀਪਾਲ ਜਨਰਲ ਸਕੱਤਰ, ਮੁਨੀਸ਼ ਨਾਗਰ ਆਰਗੇਨਾਈਜ਼ਿੰਗ ਸੈਕਟਰੀ, ਨਾਹਰ ਧਾਲੀਵਾਲ ਤੇ ਵਿਜੈਪਾਲ ਜੋਇੰਟ ਸੈਕਟਰੀ, ਅਤੇ ਬਲਜੀਤ ਸਿੰਘ ਮਰਵਾਹਾ ਨੇ ਕੈਸੀਅਰ ਵਜੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ।ਉਹਨਾਂ ਦੱਸਿਆ ਕਿ ਭੁੱਲਰ-ਪਟਵਾਰੀ ਪੈਨਲ 'ਚ ਜਗਤਾਰ ਸਿੰਘ  ਭੁੱਲਰ ਪ੍ਰਧਾਨ,ਕਰਨਬੀਰ ਸਿੰਘ ਸ਼ਾਹ ਨੇ ਸੀਨੀਅਰ ਮੀਤ ਪ੍ਰਧਾਨ,ਮਨਜੀਤ ਸਿੰਘ ਟਿਵਾਣਾ ਤੇ ਪਾਲ ਸਿੰਘ ਕੰਸਾਲਾ ਨੇ ਮੀਤ ਪ੍ਰਧਾਨ, ਸੁਖਦੇਵ ਸਿੰਘ ਪਟਵਾਰੀ ਨੇ ਜਨਰਲ ਸਕੱਤਰ,ਅਮਰਜੀਤ ਰਤਨ ਨੇ ਆਰਗੇਨਾਈਜਿੰਗ ਸੈਕਟਰੀ, ਰਜਿੰਦਰ ਸੇਵਕ ਤੇ ਰਾਕੇਸ਼ ਹੰਮਪਾਲ ਨੇ ਜੋਇੰਟ ਸੈਕਟਰੀ ਅਤੇ ਰਾਜੀਵ ਤਾਨੇਜਾ ਨੇ ਕੈਸੀਅਰ ਵਜੋਂ ਨਾਮਜਦਗੀ ਪੱਤਰ ਦਾਖਿਲ ਕੀਤੇ । ਰੂਪਾਲ ਤੇ ਹੈਰੀ ਨੇ ਦੱਸਿਆ ਕਿ ਨਾਮਜਦਗੀ ਪੱਤਰ ਵਾਪਿਸ ਲੈਣ ਦੀ ਆਖਰੀ ਤਰੀਕ 20 ਮਾਰਚ ਨੂੰ ਹੈ, ਜੋ ਕਿ ਬਾਅਦ ਦੁਪਹਿਰ 2 ਵਜੇ ਤੱਕ ਵਾਪਸ ਲਏ ਜਾ ਸਕਦੇ ਹਨ। ਉਨਾਂ ਦੱਸਿਆ ਕਿ ਕਲੱਬ ਦੀ ਚੋਣ 'ਚ ਉਹੀ ਰੈਗੂਲਰ ਮੈਂਬਰ ਭਾਗ ਲੈ ਸਕਣਗੇ ਜਿਨਾਂ੍ਹ ਦੀ ਟੀਮ ਦੇ ਬਕਾਏ ਕਲੀਅਰ ਹੋਣਗੇ। ਵੋਟਾਂ 23 ਮਾਰਚ 2013 ਨੂੰ ਸਵੇਰੇ 9 ਵਜੇ ਤੋਂ ਮੋਹਾਲੀ ਪ੍ਰੈਸ ਕਲੱਬ ਕੋਠੀ ਨੰ: 01, ਫੇਜ-4 ਵਿਖੇ ਬਆਦ ਦੁਪਿਹਰ 3 ਵਜੇ ਤੱਕ ਪੈਣਗੀਆਂ ਤੇ ਵੋਟਾਂ ਦੀ ਗਿਣਤੀ ਸ਼ਾਮ 4 ਵਜੇ ਹੋਵੇਗੀ ਤੇ ਗਿਣਤੀ ਤੋਂ ਤਰੁੰਤ ਬਾਅਦ ਨਤੀਜੇ ਦਾ ਐਲਾਨ ਕੀਤਾ ਜਾਵੇਗਾ।