5 Dariya News

ਲਾਰੇਂਸ ਪਬਲਿਕ ਸਕੂਲ ਦੇ ਸਾਲਾਨਾ ਸਮਾਗਮ ਦਾ ਆਯੋਜਨ, ਆਈ ਲਵ ਮਾਈ ਇੰਡੀਆ ਥੀਮ ਹੇਠ ਬੱਚਿਆਂ ਨੇ ਵੱਖ ਵੱਖ ਪ੍ਰਾਂਤਾਂ ਦੇ ਲੋਕ ਨਾਚਾਂ ਦਾ ਕੀਤਾ ਪ੍ਰਦਰਸ਼ਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 18-Nov-2015

ਲਾਰੇਂਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 51 ਵੱਲੋਂ  ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ, ਜੋ ਕਿ ਯਾਦਗਾਰੀ ਹੋ ਨਿਬੜਿਆ। ਆਈ ਲਵ ਮਾਈ ਇੰਡੀਆ ਥੀਮ ਹੇਠ ਕਰਵਾਏ ਗਏ ਇਸ ਸਾਲਾਨਾ ਸਮਾਗਮ ਵਿਚ ਵਿਦਿਆਰਥੀਆਂ ਨੇ ਪੰਜਾਬ, ਹਰਿਆਣਾ, ਗੁਜਰਾਤ, ਮਹਾਰਾਸ਼ਟਰ,ਕੇਰਲਾ, ਬੰਗਾਲ ਅਤੇ ਉੱਤਰੀ ਪੂਰਬੀ 7 ਰਾਜਾਂ ਦੇ ਲੋਕ ਨ੍ਰਿਤ ਬਾਖ਼ੂਬੀ ਪੇਸ਼ ਕੀਤੇ।ਇਸ ਦੇ ਇਲਾਵਾ ਰਮਾਇਣ ਅਤੇ ਪੰਚਤੰਤਰ ਦੀਆਂ ਕਹਾਣੀਆਂ ਦੇ ਕੁੱਝ ਅੰਸ਼ ਵੀ ਬਹੁਤ ਪਸੰਦ ਕੀਤੇ ਗਏ। 2000 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਹਾਜ਼ਰੀ ਵਿਚ ਇਕ ਤੋਂ ਬਾਅਦ ਇਕ ਪੇਸ਼ ਕੀਤੇ ਲੋਕ ਨਾਚ, ਸੋਲੋ ਡਾਂਸ, ਗਰੁੱਪ ਡਾਂਸ, ਹਾਸ ਰਸ ਸਕਿੱਟਾਂ ਅਤੇ ਹੋਰ ਰੰਗਾ-ਰੰਗ ਪੇਸ਼ ਕਾਰੀਆਂ ਨੇ ਦਰਸ਼ਕਾਂ ਨੂੰ ਘੰਟਿਆਂ ਬੱਧੀ ਕੁਰਸੀਆਂ ਨਾਲ ਜੋੜੀ ਰੱਖਿਆਂ। 

ਇਸ ਸਾਲਾਨਾ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਬ੍ਰਿਗੇਡੀਅਰ(ਰਿਟਾ.) ਡੀ ਐੱਸ ਢਿੱਲੋਂ ਅਤੇ ਖ਼ਾਸ ਮਹਿਮਾਨ ਸ੍ਰੀਮਤੀ ਦਮਨ ਦੁੱਗਲ ਖ਼ਾਸ ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ। ਇਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਸਾਰਿਆਂ ਨੂੰ ਜੀ ਆਇਆ ਕਹਿੰਦੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ ਤੋਂ ਬਾਅਦ ਸਟੇਜ ਤੇ ਰੰਗਾ ਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਸ਼ੁਰੂ ਹੋਈ ਜਿਸ ਵਿਚ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਇਸ ਦੌਰਾਨ ਪੰਜਾਬ ਦਾ ਮਾਣ ਮਤਾ ਭੰਗੜੇ ਵਿਚ ਮੁੰਡਿਆਂ ਅਤੇ ਗਿੱਧੇ ਵਿਚ ਕੁੜੀਆਂ ਨੇ ਹਜ਼ਾਰਾਂ ਦੇ ਇਕੱਠ ਨੂੰ ਨੱਚਣ ਲਗਾ ਦਿਤਾ।ਮੁੱਖ ਮਹਿਮਾਨ ਬ੍ਰਿਗੇਡੀਅਰ(ਰਿਟਾ.) ਢਿੱਲੋਂ ਨੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਪ੍ਰਾਂਤਾਂ ਦੀ ਪੇਸ਼ਕਾਰੀ ਨੂੰ ਸਲਾਹੁੰਦੇ ਹੋਏ ਕਿਹਾ ਕਿ ਉਨਾਂ ਦੀ  ਸਰਵਿਸ ਦੌਰਾਨ ਭਾਰਤ ਦੇ ਹਰ ਹਿੱਸੇ ਦਾ ਲੋਕ ਨਾਚ ਵੇਖਿਆ ਹੈ।ਪਰ ਇਕ ਸਟੇਜ ਦੇ ਇਸ ਤਰਾਂ ਇਕਠੇ ਵੇਖਣ ਦਾ ਮੌਕਾ ਪਹਿਲੀ ਵਾਰ ਮਿਲਿਆਂ ਹੈ।ਅਖੀਰ ਵਿਚ ਮੁੱਖ ਮਹਿਮਾਨ ਵੱਲੋਂ ਪੜਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।