5 Dariya News

ਤਥਾ ਕਥਿਤ ਸਰਬਤ ਖਾਲਸਾ'ਚ ਕਾਂਗਰਸ ਦਾ ਹੱਥ ਨਕਾਰਨ ਦੀ ਬਜਾਏ ਬਾਜਵਾ ਰਿਕਾਰਡਿੰਗ ਸੁਣਨ ਦੀ ਖੇਚਲ ਕਰੇ: ਸ਼ਰੋਮਣੀ ਅਕਾਲੀ ਦਲ

ਆਪਣੇ ਆਗੂਆਂ ਖਿਲਾਫ ਕਾਰਵਾਈ ਕਰੋ ਨਹੀ' ਤਾਂ ਪੰਜਾਬੀ ਸਮਝ ਜਾਣਗੇ ਕਿ ਤੁਸੀ' ਵੀ ਅਜਿਹੀਆਂ ਤਾਕਤਾਂ ਨਾਲ ਮਿਲੇ ਹੋਏ ਹੋ

5 Dariya News

ਚੰਡੀਗੜ੍ਹ 13-Nov-2015

ਸ਼ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅੱਜ ਕੱਲ ਆਪਣੀ ਹੀ ਦੁਨੀਆਂ ਵਿੱਚ ਗੁਆਚੇ ਲਗਦੇ ਹਨ ਜਾਂ 10 ਨਵੰਬਰ ਨੂੰ ਤਥਾ ਕਥਿਤ ਸਰਬਤ ਖਾਲਸਾ ਕਰਵਾਉਣ ਤੇ ਸਮਰਥਨ ਕਰਨ ਵਿੱਚ ਕਾਂਗਰਸ ਦਾ ਹੱਥ ਹੋਣ ਤੋ' ਸਾਫ ਇਨਕਾਰ ਕਰਦੇ ਹੋਏ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਜਾਣ ਬੁੱਝ ਕੇ ਖੇਡ ਰਹੇ ਹਨ। 

ਇਥੇ ਇੱਕ ਜਾਰੀ ਬਿਆਨ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਾਂਗਰਸੀ ਸਮੂਲੀਅਤ ਸਾਬਤ ਕਰਨ ਦੀ ਚੁਣੌਤੀ ਦੇਣ ਦੀ ਬਜਾਏ ਬਾਜਵਾ ਸੋਸ਼ਲ ਮੀਡੀਆ ਵਿੱਚ ਨਸ਼ਰ ਹੋ ਰਹੇ ਸਬੂਤਾਂ ਉੱਤੇ ਝਾਤੀ ਮਾਰ ਲੈਣ। ਗਰੇਵਾਲ ਨੇ ਕਿਹਾ ਕਿ ''ਸ਼ੋਸਲ ਮੀਡੀਆ ਕਾਂਗਰਸੀ ਆਗੂਆਂ ਹਰਮਿੰਦਰ ਗਿੱਲ ਅਤੇ ਲਾਲੀ ਮਜੀਠੀਆ ਦਰਮਿਆਨ ਗੱਲਬਾਤ ਨਾਲ ਭਰਿਆ ਪਿਆ ਹੈ। ਦੋਵਾਂ ਆਗੂਆਂ ਵਲੋ' ਗਰਮ ਖਿਆਲੀਆਂ ਨੂੰ ਆਪਣੀ ਮੀਟਿੰਗ ਵਿੱਚ ਪ੍ਰਵਾਨ ਕੀਤੇ ਜਾਣ ਵਾਲੇ ਮਤਿਆਂ ਬਾਰੇ ਸਲਾਹ ਮਸਵਰਾ ਦਿੱਤਾ ਜਾ ਰਿਹਾ ਹੈ ਅਤੇ ਇੰਨਾਂ ਹੀ ਨਹੀ' ਸਗੋ' ਦੋਵਾਂ ਆਗੂਆਂ ਵਲੋ' ਗਰਮ ਖਿਆਲੀਆਂ ਨੂੰ ਇਹ ਭਰੋਸਾ ਵੀ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੇ ਸਮਰਥਕ ਵੱਡੀ ਗਿਣਤੀ ਵਿੱਚ ਭੇਜਣਗੇ। 

'' ਗਰੇਵਾਲ ਨੇ ਕਿਹਾ ਕਿ ਇੱਕ ਕਾਂਗਰਸੀ ਆਗੂ ਨੇ ਇਹ ਵੀ ਮੰਨਿਆਂ ਹੈ ਕਿ ਟੇਪਾਂ ਵਿਚਲੀਆਂ ਆਵਾਜਾਂ ਕਾਂਗਰਸੀ ਆਗੂਆਂ ਦੀਆਂ ਹੀ ਹਨ। ਗਰੇਵਾਲ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀ ਨਿਰਾਸਾ ਉੱਤੇ ਕਾਬੂ ਪਾ ਕੇ ਇੱਕ ਵਾਰ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਖਾਤਰ ਸੋਚਣ ਦੀ ਸਲਾਹ ਦਿੰਦੇ ਹੋਏ ਇਹ ਚਣੋਤੀ ਦਿੱਤੀ ਕਿ ਉਹ ਰਿਕਾਰਡਿੰਗਾਂ ਦੀ ਅਸਲੀਅਤ ਨੂੰ ਝੁਠਲਾ ਕੇ ਦੱਸੇ। ਸ. ਗਰੇਵਾਲ ਨੇ ਅੱਗੇ ਦੱਸਿਆ ਕਿ ''ਜੇ ਤੁਸੀ' ਅਜਿਹਾ ਨਹੀ' ਕਰ ਸਕਦੇ ਤਾਂ ਤੁਹਾਨੂੰ ਇਨਾਂ੍ਹ ਆਗੂਆਂ ਖਿਲਾਫ ਅਨੁਸਾਸਨੀ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਪੰਜਾਬੀ ਇਹ ਗੱਲ ਸਮਝ ਜਾਣਗੇ ਕਿ ਤੁਸੀ ਅਜਿਹੀਆਂ ਤਾਕਤਾਂ ਨਾਲ ਰਲੇ ਹੋਏ ਹੋ।''ਸ਼ਰੋਮਣੀ ਅਕਾਲੀ ਦਲ ਆਗੂ ਨੇ ਬਾਜਵਾ ਨੂੰ ਇਹ ਵੀ ਯਾਦ ਕਰਵਾਇਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਜੋ ਕੁਝ ਵੀ ਗਲਤ ਹੋ ਰਿਹਾ ਹੈ, ਬਾਜਵਾ ਉਸ ਦਾ ਪ੍ਰਤੀਕ ਹਨ। 

ਅਕਾਲੀ ਆਗੂ ਨੇ ਕਿਹਾ ਕਿ ''ਇਹ ਤੁਹਾਡੀ ਪਾਰਟੀ ਦਾ ਦੁਖਾਂਤ ਹੈ ਕਿ ਤੁਹਾਡੇ ਵਰਗਾ ਵਿਅਕਤੀ ਪੰਜਾਬ ਕਾਂਗਰਸ ਦੀ ਵਾਗਡੋਰ ਸੰਭਾਲੀ ਬੈਠਾ ਹੈ ਜਿਸ ਦੇ ਪਰਿਵਾਰ ਦੇ ਇਤਿਹਾਸ ਨੂੰ ਸਾਰਾ ਮਾਝਾ ਖੇਤਰ ਜਾਣਦਾ ਹੈ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ' ਲਿਖੇ ਗਏ ਇੱਕ ਅਧਿਕਾਰਤ ਪੱਤਰ ਵਿੱਚ ਵੀ ਜਿਸ ਦਾ ਜਿਕਰ ਹੈ। ਇਹ ਤੁਹਾਡੇ ਵਰਗੇ ਹੀ ਆਗੂ ਹਨ ਜਿੰਨਾਂ ਨੇ ਲੁਕ ਘੁਟਾਲਾ ਅਤੇ ਪਿੰਡਾਂ ਦੀ ਪੰਚਾਇਤ ਦੀ ਜਮੀਨ ਹੜਪ ਕਰਕੇ ਅਜਿਹੇ ਘੁਟਾਲਿਆਂ ਨਾਲ ਜਨਤਕ ਹਿੱਤ ਨੂੰ ਢਾਹ ਲਾਈ ਹੈ।''ਸ. ਗਰੇਵਾਲ ਨੇ ਕਿਹਾ ਕਿ ਜੇਕਰ ਬਾਜਵਾ ਦੇ ਦਿਲ ਵਿੱਚ ਪੰਜਾਬ ਲਈ ਜਰਾ ਜਿੰਨਾਂ ਵੀ ਪਿਆਰ ਹੈ ਅਤੇ ਜੇਕਰ ਉਸ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਫਿਕਰ ਹੈ ਤਾਂ ਉਸ ਨੂੰ ਇਸ ਪੰਜਾਬ ਕਾਂਗਰਸ ਵਿਰੋਧੀ ਸਾਜਸ ਤੋ' ਖੁੱਦ ਹੀ ਨਕਾਬ ਚੁੱਕ ਦੇਣਾ ਚਾਹੀਦਾ ਹੈ ਜਾਂ ਛੇਤੀ ਹੀ ਪਰਦਾਫਾਸ ਲਈ ਤਿਆਰ ਰਹਿਣਾ ਚਾਹੀਦਾ ਹੈ।