5 Dariya News

ਡਿਪਟੀ ਕਮਿਸ਼ਨਰ ਵੱਲੋ ਬਲੌਂਗੀ ਅਤੇ ਇਸ ਤੇ ਨੇੜਲੇ ਇਲਾਕੇ 'ਚ ਪਾਣੀ ਦੀ ਨਿਕਾਸੀ ਦੇ ਸਥਾਈ ਹੱਲ ਲਈ ਮੁੱਖ ਪ੍ਰਸਾਸ਼ਕ ਗਮਾਡਾ ਅਤੇ ਮੁੱਖ ਪ੍ਰਸ਼ਾਸਕ ਪੁੱਡਾ ਨੂੰ ਲਿੱਖਿਆ ਅਰਧ ਸਰਕਾਰੀ ਪੱਤਰ

ਬਰਸਾਤ ਦੇ ਦਿਨ੍ਹਾਂ 'ਚ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਆਉਂਦੀ ਹੈ ਵੱਡੀ ਸਮਿੱਸਿਆ

5 Dariya News

ਐਸ.ਏ.ਐਸ. ਨਗਰ (ਮੁਹਾਲੀ) 09-Nov-2015

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਗਮਾਡਾ ਦੇ ਮੁੱਖ ਪ੍ਰਸਾਸ਼ਕ ਏ.ਕੇ ਸਿਨਹਾ ਆਈ.ਏ.ਐਸ ਅਤੇ ਮੁੱਖ ਪ੍ਰਸ਼ਾਸਕ ਪੁੱਡਾ ਸ੍ਰੀ ਮਨਵੇਸ਼ ਸਿੰਘ ਸਿੱਧੂ ਆਈ.ਏ.ਐਸ. ਨੂੰ ਐਸ.ਏ.ਐਸ.ਨਗਰ ਨੇੜਲੇ  ਪਿੰਡ ਬਲੌਂਗੀ, ਬਲੌਂਗੀ ਕਲੌਨੀ, ਗਰੀਨ ਇੰਨਕਲੇਵ, ਬਲਿਆਲੀ, ਬੱਲੋਮਾਜਰਾ ਦੇ ਵਸਨੀਕਾਂ ਨੂੰ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਆਉਣ ਵਾਲੀਆਂ ਦਰਪੇਸ ਮੁਸ਼ਕਲਾਂ ਦੇ ਸਥਾਈ ਹੱਲ ਲਈ ਅਰਧ ਸਰਕਾਰੀ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਇਸ ਇਲਾਕੇ 'ਚ ਪਾਣੀ ਦੇ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂ ਦੇ ਪੱਕੇ ਹੱਲ ਲਈ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਿਲਕੇ ਇੱਕ ਵਿਸ਼ੇਸ ਯੋਜਨਾ ਤਿਆਰ ਕਰਨ ਦੀ ਹਦਾਇਤ ਕੀਤੀ ਜਾਵੇ ਕਿ ਤਾਂ ਜੋ ਇਸ ਨੂੰ ਅਮਲੀ ਜਾਮਾ ਪਹਿਨਾਕੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਉਣ ਵਾਲੀ ਸਮਿੱਸਿਆ ਤੋਂ ਨਜਾਤ ਮਿਲੇ ਸਕੇ।

ਸ੍ਰੀ ਸਿੱਧੂ ਨੇ ਆਪਣੇ ਵੱਲੋਂ ਲਿਖੇ ਅਰਧ ਸਰਕਾਰੀ ਪੱਤਰਾਂ ਵਿੱਚ ਲਿੱਖਿਆ ਹੈ ਕਿ ਪਿੰਡ ਬਲੌਂਗੀ ਅਤੇ ਇਸ ਨਾਲ ਨੇੜਲੇ ਰਿਹਾਇਸ਼ੀ ਇਲਾਕੇ ਅਤੇ ਪਿੰਡਾਂ ਦੇ ਆਲੇ ਦੁਆਲੇ ਕੰਸਟਰਕਸ਼ਨ ਕੰਪਨੀਆਂ ਵੱਲੋਂ ਕਲੌਨੀਆਂ ਦੀ ਉੋਸਾਰੀ ਕਰਨ ਨਾਲ ਪਿੰਡਾਂ ਦੇ ਪਾਣੀ ਦੀ ਨਿਕਾਸੀ ਦੀ ਸਮੀਸਿੱਆ ਖੜ੍ਹੀ ਹੋ ਗਈ ਹੈ ਅਤੇ ਖਾਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਇਹ ਪਾਣੀ ਲੋਕਾਂ ਦੇ ਘਰ੍ਹਾਂ, ਗਲੀਆਂ ਅਤੇ ਸੜਕਾਂ ਆਦਿ ਤੇ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਵੱਧ ਜਾਂਦਾ ਹੈ ਉਥੇ ਗੱਲੀਆਂ, ਨਾਲੀਆਂ, ਸੜਕਾਂ ਤੇ ਕੀਤੇ ਗਏ ਵਿਕਾਸ ਕਾਰਜਾਂ ਤੇ ਵੀ ਪਾਣੀ ਫਿਰ ਜਾਂਦਾ ਹੈ ਜਿਸ ਕਾਰਨ ਸਰਕਾਰ ਨੂੰ ਵਿੱਤੀ ਨੁਕਾਸਨ ਵੀ ਹੁੰਦਾ  ਹੈ। ਇਨ੍ਹਾਂ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਲਈ ਕੋਈ ਵੀ ਕੁਦਰਤੀ ਸਰੋਤ ਮੌਜੂਦ ਨਹੀਂ ਹੈ। ਹੁਣ ਤਾਂ ਪਾਣੀ ਦੀ ਨਿਕਾਸੀ ਸਬੰਧੀ ਕੋਈ ਨਾ ਕੋਈ ਸਾਧਨ ਜੁਟਾਇਆ ਜਾ ਸਕਦਾ ਹੈ ਪਰੰਤੂ ਹੋਰ ਸਮਾਂ ਬੀਤਨ ਤੇ ਪਾਣੀ ਦੀ ਨਿਕਾਸੀ ਲਈ ਕੁੱਝ ਵੀ ਕਰਨ ਅਸੰਭਵ ਹੋ ਜਾਵੇਗਾ। ਕਲੌਨੀਆਂ ਦੀ ਕੀਤੀ ਜਾ ਰਹੀ ਉਸਾਰੀ ਕਾਰਨ ਪਿੰਡਾਂ ਦੇ ਆਲੇ ਦੁਆਲੇ ਪਾਣੀ ਦੀ ਨਿਕਾਸੀ ਲਈ ਕੋਈ ਵੀ ਜਗ੍ਹਾਂ ਉਪਲਬੱਧ ਨਹੀਂ ਹੋਵੇਗੀ। ਇਸ ਲਈ ਪਾਣੀ ਦੇ ਨਿਕਾਸ ਹਿੱਤ ਯੋਗ ਤਜਵੀਜ ਤਿਆਰੀ ਕਰਾਉਣੀ ਜਰੂਰੀ ਹੈ।